ETV Bharat / bharat

ਲੱਕੜ ਦੇ ਡਿਪੂ ਵਿੱਚ ਲੱਗੀ ਅੱਗ, ਬਿਹਾਰ ਦੇ 11 ਮਜ਼ਦੂਰ ਜ਼ਿੰਦਾ ਸੜੇ

ਤੇਲੰਗਾਨਾ ਦੇ ਸਿਕੰਦਰਾਬਾਦ ਖੇਤਰ ਵਿੱਚ ਅੱਜ ਤੜਕੇ ਇੱਕ ਲੱਕੜ ਦੇ ਡਿਪੂ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 11 ਮਜ਼ਦੂਰਾਂ ਦੀ ਸੜ ਕੇ ਮੌਤ ਹੋ ਗਈ। ਸਾਰੇ ਮਜ਼ਦੂਰ ਬਿਹਾਰ ਤੋਂ ਤੇਲੰਗਾਨਾ ਮਜ਼ਦੂਰੀ ਕਰਨ ਆਏ ਸਨ।

Fire Broke Out In Timber Depot At Secundrabad, Many People Burnt Alive

author img

By

Published : Mar 23, 2022, 10:06 AM IST

Updated : Mar 23, 2022, 11:42 AM IST

ਹੈਦਰਾਬਾਦ: ਸਿਕੰਦਰਾਬਾਦ ਦੇ ਬੋਯਾਗੁਡਾ ਵਿੱਚ ਅੱਜ ਤੜਕੇ ਇੱਕ ਲੱਕੜ ਦੇ ਡਿਪੂ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 11 ਲੋਕ ਜ਼ਿੰਦਾ ਸੜ ਗਏ। ਇਸ ਦੇ ਨਾਲ ਹੀ ਦੋ ਲੋਕਾਂ ਦਾ ਬਚਾਅ ਹੋ ਗਿਆ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਡਿਪੂ ਵਿੱਚ 15 ਕਰਮਚਾਰੀ ਮੌਜੂਦ ਸਨ। ਜਾਣਕਾਰੀ ਮੁਤਾਬਕ 2 ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਲੱਕੜ ਦੇ ਡਿਪੂ ਵਿੱਚ ਲੱਗੀ ਅੱਗ, ਬਿਹਾਰ ਦੇ 11 ਮਜ਼ਦੂਰ ਜ਼ਿੰਦਾ ਸੜੇ

ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਬਰਾਂ ਮੁਤਾਬਕ ਸਾਰੇ ਮਜ਼ਦੂਰ ਬਿਹਾਰ ਦੇ ਰਹਿਣ ਵਾਲੇ ਸਨ। ਇਹ ਸਾਰੇ ਮਜ਼ਦੂਰੀ ਕਰਨ ਲਈ ਬਿਹਾਰ ਤੋਂ ਤੇਲੰਗਾਨਾ ਰਾਜ ਪਹੁੰਚੇ ਸਨ।

ਫਾਇਰ ਫਾਈਟਰਜ਼ ਨੇ ਦੱਸਿਆ ਕਿ ਡਿਪੂ ਵਿੱਚ ਲੱਕੜਾਂ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਉਨ੍ਹਾਂ ਕਿਹਾ ਕਿ ਪੰਜ ਫਾਇਰ ਟੈਂਡਰਾਂ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਸੀ। ਰਾਹਤ ਬਚਾਅ ਕਾਰਜ ਜਾਰੀ ਹੈ। ਸੂਤਰਾਂ ਮੁਤਾਬਕ ਹਾਦਸੇ 'ਚ ਮਾਰੇ ਗਏ ਸਾਰੇ ਲੋਕ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਹ ਜ਼ੇਰੇ ਇਲਾਜ ਹਨ।

ਇਹ ਵੀ ਪੜੋ: ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਇਨਕਲਾਬੀ ਸੋਚ ਨੇ ਮਾਲਕ ਸਨ ਸ਼ਹੀਦ ਭਗਤ ਸਿੰਘ, ਜਾਣੋ ਕੁਝ ਖ਼ਾਸ ਗੱਲਾਂ

Last Updated : Mar 23, 2022, 11:42 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.