ਨਵੀਂ ਦਿੱਲੀ: ਰਾਜਧਾਨੀ ਦਿੱਲੀ ਸਥਿਤ ਲੋਧੀ ਰੋਡ ਇਲਾਕੇ ’ਚ ਸੀਜੀਓ (CGO) ਕੰਪਲੈਕਸ ਸਥਿਤ ਸੀਬੀਆਈ (CBI) ਬਿਲਡਿੰਗ ਦੇ ਬੇਸਮੇਂਟ ’ਚ ਭਿਆਨਕ ਅੱਗ ਲੱਗ ਗਈ। ਇਮਾਰਤ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਆ ਇਮਾਰਤ ਚੋਂ ਬਾਹਰ ਕੱਢਿਆ ਗਿਆ। ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਮੁਤਾਬਿਕ ਇਸ ਘਟਨਾ ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਕੜੀ ਮਸ਼ਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਹੈ। ਦਿੱਲੀ ਫਾਇਰ ਸਰਵਿਸ ਦੇ ਡਿਵੀਜ਼ਨਲ ਅਧਿਕਾਰੀ ਐਸਕੇ ਦੁਆ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
![CBI ਬਿਲਡਿੰਗ ਦੇ ਬੇਸਮੈਂਟ ’ਚ ਲੱਗੀ ਭਿਆਨਕ ਅੱਗ](https://etvbharatimages.akamaized.net/etvbharat/prod-images/13092136_firebroke-2.jpeg)
ਇਹ ਵੀ ਪੜੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਸੋਸ਼ਲ ਮੀਡੀਆ 'ਤੇ ਟ੍ਰੈਂਡਿੰਗ ਵਿਚ ਹੈ 'ਬੇਰੋਜ਼ਗਾਰੀ ਦਿਵਸ'
ਹਾਲਾਂਕਿ ਅੱਗ ਕਿਸ ਕਾਰਨ ਲੱਗੀ ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਉਂਝ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਜਦਕਿ ਦਿੱਲੀ ਪੁਲਿਸ ਅਤੇ ਫਾਇਰ ਵਿਭਾਗ ਦੇ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਹਨ। ਫਾਇਰ ਵਿਭਾਗ ਦੇ ਅਨੁਸਾਰ ਅੱਜ ਦੁਪਹਿਰ 1.40 ਵਜੇ ਸੀਬੀਆਈ ਭਵਨ ਦੇ ਬੇਸਮੈਂਟ ਵਿੱਚ ਅੱਗ ਲੱਗਣ ਦੀ ਸੂਚਨਾ ਫਾਇਰ ਸਰਵਿਸ ਨੂੰ ਮਿਲੀ ਸੀ।
ਦੱਸ ਦਈਏ ਕਿ ਸੀਬੀਆਈ ਦਫਤਰ ਵਿੱਚ ਹਰ ਪ੍ਰਕਾਰ ਦੇ ਬਹੁਤ ਮਹੱਤਵਪੂਰਨ ਅਤੇ ਗੁਪਤ ਦਸਤਾਵੇਜ਼ ਮੌਜੂਦ ਹਨ। ਇਸ ਕਾਰਨ ਕਰਕੇ ਇੱਥੇ ਅੱਗ ਲੱਗਣ ਦੀ ਸੰਭਾਵਨਾ ਬਹੁਤ ਘੱਟ ਹੈ। ਇੰਨਾ ਹੀ ਨਹੀਂ, ਟਰਾਂਸਫਾਰਮਰ ਅਤੇ ਏਸੀ ਸਮੇਤ ਬਿਜਲੀ ਦੇ ਉਪਕਰਣ ਸੀਬੀਆਈ ਭਵਨ ਦੇ ਬੇਸਮੈਂਟ ਵਿੱਚ ਰੱਖੇ ਹੋਏ ਹਨ।