ਜੰਮੂ: ਜੰਮੂ ਦੇ ਬਾਹਰਵਾਰ ਇੱਕ ਅਸਥਾਈ ਢਾਂਚੇ 'ਚ ਬਣੇ ਬਾਜ਼ਾਰ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਬਾਜ਼ਾਰ ਦੀਆਂ ਦਰਜਨ ਦੇ ਕਰੀਬ ਦੁਕਾਨਾਂ ਸੜ ਗਈਆਂ ਅਤੇ ਦੋ ਲੱਖ ਰੁਪਏ ਦੀ ਸੰਪਤੀ ਦਾ ਨੁਕਸਾਨ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਧੀ ਦਰਜਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤ੍ਰਿਕੁਟਾ ਨਗਰ ਖੇਤਰ ਦੀ ਬਾਗ ਮੰਡੀ 'ਚ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
-
Jammu: A fire broke out at makeshift shops, jhuggis in Trikuta Nagar late last night; cause of fire not known yet. Dousing efforts were on;details awaited
— ANI (@ANI) December 26, 2021 " class="align-text-top noRightClick twitterSection" data="
"About 50-60 (jhuggis) were here...I returned from work & saw a massive fire.Everything is burnt,"said Vivek, a daily wager pic.twitter.com/48wjHnu8j5
">Jammu: A fire broke out at makeshift shops, jhuggis in Trikuta Nagar late last night; cause of fire not known yet. Dousing efforts were on;details awaited
— ANI (@ANI) December 26, 2021
"About 50-60 (jhuggis) were here...I returned from work & saw a massive fire.Everything is burnt,"said Vivek, a daily wager pic.twitter.com/48wjHnu8j5Jammu: A fire broke out at makeshift shops, jhuggis in Trikuta Nagar late last night; cause of fire not known yet. Dousing efforts were on;details awaited
— ANI (@ANI) December 26, 2021
"About 50-60 (jhuggis) were here...I returned from work & saw a massive fire.Everything is burnt,"said Vivek, a daily wager pic.twitter.com/48wjHnu8j5
ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ (Fire Brigade and Emergency Services) ਦੇ ਅਧਿਕਾਰੀ ਨੇ ਦੱਸਿਆ ਕਿ ਰਾਤ 9:05 ਵਜੇ ਮਾਰਕੀਟ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਜ਼ਿਆਦਾਤਰ ਦੁਕਾਨਾਂ ਲੱਕੜ ਅਤੇ ਟੀਨ ਦੀਆਂ ਬਣੀਆਂ ਹੋਈਆਂ ਹਨ।
ਇਹ ਵੀ ਪੜ੍ਹੋ: ਕਾਨਪੁਰ ਵਿੱਚ ਕਾਲੀ ਕਮਾਈ ਦਾ 'ਕੁਬੇਰ' ਪਿਊਸ਼ ਜੈਨ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਦਾ ਕੰਮ ਜਾਰੀ ਹੈ ਅਤੇ ਵੇਰਵਿਆਂ ਦੀ ਉਡੀਕ ਹੈ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਲਈ ਹੋਰ ਫਾਇਰ ਬ੍ਰਿਗੇਡ ਦੀਆਂ ਹੋਰ ਗੱਡੀਆਂ ਨੂੰ ਭੇਜਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ, ਪਰ ਹੁਣ ਤੱਕ ਕਰੀਬ ਇੱਕ ਦਰਜਨ ਦੁਕਾਨਾਂ ਦੇ ਨੁਕਸਾਨੇ ਜਾਣ ਦੀ ਸੂਚਨਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।
(ਏਜੰਸੀ ਇਨਪੁੱਟ)