ਮੁੰਬਈ: ਪੁਲਿਸ ਨੇ ਇੱਕ ਸੋਸ਼ਲ ਮੀਡੀਆ (Social media) ਪੋਸਟ ਵਿੱਚ ਸਿੱਖ ਭਾਈਚਾਰੇ ਦੇ ਸੰਬੰਧ ਵਿੱਚ ਮੰਦੀ ਭਾਸ਼ਾ ਦਾ ਇਸਤੇਮਾਲ ਕਰਨ ਦੇ ਇਲਜ਼ਾਮ ਵਿੱਚ ਬਾਲੀਵੁੱਡ ਐਕਟਰਸ ਕੰਗਨਾ ਰਣੌਤ (Kangana Ranaut) ਦੇ ਖਿਲਾਫ ਮੰਗਲਵਾਰ ਨੂੰ ਇੱਕ FIR ਦਰਜ ਕੀਤੀ ਗਈ, ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Delhi Sikh Gurdwara Management Committee) ਦੁਆਰਾ ਕੰਗਨਾ ਰਣੌਤ (Kangana Ranaut) ਦੇ ਖਿਲਾਫ ਸ਼ਿਕਾਇਤ ਸੌਂਪੇ ਜਾਣ ਦੇ ਇੱਕ ਦਿਨ ਬਾਅਦ ਮੁੰਬਈ ਦੇ ਉਪਨਗਰੀਏ ਖਾਰ ਥਾਣੇ ਵਿੱਚ ਮਾਮਲਾ ਦਰਜ ਕੀਤੀ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਕੰਗਨਾ ਰਣੌਤ (Kangana Ranaut) ਦੇ ਖਿਲਾਫ ਭਾਰਤੀ ਸਜਾ ਸੰਹਿਤਾ ਦੀ ਧਾਰਾ 295ਏ (ਜਾਣ ਬੂੱਝ ਕੇ ਕਿਸੇ ਵੀ ਵਰਗ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਜਾਂਚ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਵਿੱਚ ਸ਼ਿਕਾਇਤਕਰਤਾ ਮੁੰਬਈ ਦੇ ਇੱਕ ਪੇਸ਼ਾਵਰ ਅਮਰਜੀਤ ਸਿੰਘ ਸੰਧੂ ਹਨ। ਸੰਧੂ ਡੀ ਐਸ ਜੀ ਐਮ ਸੀ ਦੇ ਉਸ ਪ੍ਰਤੀਨਿਧੀ ਮੰਡਲ ਵਿੱਚ ਸ਼ਾਮਿਲ ਸਨ। ਜਿਨ੍ਹਾ ਨੇ ਸੋਮਵਾਰ ਨੂੰ ਸ਼ਿਕਾਇਤ ਸੌਂਪੀ ਸੀ।
ਸੰਧੂ ਨੇ ਇੱਕ ਬਿਆਨ ਵਿੱਚ ਕੰਗਨਾ ਰਣੌਤ (Kangana Ranaut) ਉੱਤੇ ਇੰਸਟਾਗਰਾਮ (Instagram) ਉੱਤੇ ਇੱਕ ਪੋਸਟ ਵਿੱਚ ਉਨ੍ਹਾਂ ਦੇ ਸਮੁਦਾਏ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਣ ਦਾ ਇਲਜ਼ਾਮ ਲਗਾਇਆ।
ਸ਼ਿਕਾਇਤ ਸੌਂਪਣ ਤੋਂ ਬਾਅਦ ਡੀਐਸਜੀਐਮਸੀ ਪ੍ਰਤੀਨਿਧੀ ਮੰਡਲ ਨੇ ਸ਼੍ਰੋਮਣੀ ਅਕਾਲੀ ਦਲ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਲੀਪ ਵਾਲਸੇ ਪਾਟਿਲ ਅਤੇ ਮੁੰਬਈ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕੰਗਨਾ ਰਣੌਤ (Kangana Ranaut) ਖਿਲਾਫ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜੋ: murder news: ਵਪਾਰੀ ਗੋਲੀਆਂ ਮਾਰ ਕੇ ਭੁੰਨ੍ਹਿਆਂ, ਵੀਡੀਓ ਵਾਇਰਲ