ਦਿੱਲੀ: ਸੰਯੁਕਤ ਰਾਸ਼ਟਰ ਦੀ ਵੱਲੋ ਸ਼ੁੱਕਰਵਾਰ ਨੂੰ World Happiness Report 2022 (ਵਿਸ਼ਵ ਪ੍ਰਸੰਨਤਾ ਸੂਚੀ 2022) ਜਾਰੀ ਕੀਤੀ ਗਈ। ਭਾਰਤ ਨੂੰ 146 ਦੇਸ਼ਾਂ ਵਿੱਚ 136ਵਾਂ ਸਥਾਨ ਮਿਲਿਆ। ਜਦਕਿ ਫੀਨਲੈਂਡ ਲਗਾਤਾਰ 5 ਸਾਲਾਂ ਤੋ ਪਹਿਲੇ ਨੰਬਰ 'ਤੇੇ ਬਣਿਆ ਹੋਇਆ ਹੈ।
World Happiness Report 2022 ਸੰਯੁਕਤ ਰਾਸ਼ਟਰ ਸਥਾਈ ਵਿਕਾਸ ਉਪਾਅ ਨੈੱਟਵਰਕ ਦੀ ਵੱਲੋਂਂ ਜਾਰੀ ਕੀਤੀ ਗਈ ਹੈ।ਇਹ ਕੋਵਿਡ -19 ਅਤੇ ਦੁਨੀਆ ਦੀਆਂ ਹੋਰ ਘਟਨਾਵਾਂ ਦੇ ਲੋਕਾਂ 'ਤੇ ਪ੍ਰਭਾਵ 'ਤੇ ਕੇਂਦਰਿਤ ਹੈ।
ਵਿਸ਼ਵ ਖੁਸ਼ਹਾਲੀ ਸੂਚੀ ਵਿੱਚ ਭਾਰਤ 136ਵੇਂ ਸਥਾਨ 'ਤੇ
ਰਿਪੋਰਟ ਦੇ ਅਨੁਸਾਰ, ਵਿਸ਼ਵ ਖੁਸ਼ਹਾਲੀ ਸੂਚੀ ਵਿੱਚ ਭਾਰਤ 136ਵੇਂ ਸਥਾਨ 'ਤੇ ਹੈ, ਜਦੋਂ ਕਿ ਸਾਲ 2021 ਵਿੱਚ, ਭਾਰਤ 139ਵੇਂ ਸਥਾਨ 'ਤੇ ਸੀ। ਇਸ ਸਾਲ ਦੀ ਰਿਪੋਰਟ 'ਚ ਯੂਰਪੀ ਦੇਸ਼ ਫਿਨਲੈਂਡ ਨੂੰ ਖੁਸ਼ ਰਹਿਣ ਦੇ ਮਾਮਲੇ 'ਚ ਸਾਰੇ ਦੇਸ਼ਾਂ ਤੋਂ ਅੱਗੇ ਦੱਸਿਆ ਗਿਆ ਹੈ। ਇਸ ਤੋਂ ਬਾਅਦ ਡੈਨਮਾਰਕ, ਆਈਸਲੈਂਡ, ਸਵਿਟਜ਼ਰਲੈਂਡ, ਨੀਦਰਲੈਂਡ, ਲਕਸਮਬਰਗ, ਨਾਰਵੇ, ਇਜ਼ਰਾਈਲ ਦਾ ਸਥਾਨ ਹੈ।
ਭਾਰਤ ਦੇ ਗੁਆਂਢੀ ਦੇਸ਼ ਸਭ ਤੋਂ ਅੱਗੇ
ਰਿਪੋਰਟ ਮੁਤਾਬਕ ਪਾਕਿਸਤਾਨ ਸੂਚੀ 'ਚ 121ਵੇਂ ਸਥਾਨ 'ਤੇ ਹੈ। ਜਦਕਿ ਬੰਗਲਾਦੇਸ਼ ਅਤੇ ਚੀਨ ਕ੍ਰਮਵਾਰ 94ਵੇਂ ਅਤੇ 72ਵੇਂ ਸਥਾਨ 'ਤੇ ਹਨ। ਯੁੱਧਗ੍ਰਸਤ ਅਫਗਾਨਿਸਤਾਨ ਦੇ ਲੋਕ ਆਪਣੀ ਜ਼ਿੰਦਗੀ ਤੋਂ ਸਭ ਤੋਂ ਜ਼ਿਆਦਾ ਅਸੰਤੁਸ਼ਟ ਹਨ। ਉਸ ਨੂੰ ਸੂਚੀ 'ਚ ਆਖਰੀ ਸਥਾਨ 'ਤੇ ਜਗ੍ਹਾ ਮਿਲੀ ਹੈ। ਇਸ ਤੋਂ ਬਾਅਦ ਜ਼ਿੰਬਾਬਵੇ (144ਵਾਂ), ਰਵਾਂਡਾ (143ਵਾਂ), ਬੋਤਸਵਾਨਾ (142ਵਾਂ) ਅਤੇ ਲੈਸੋਥੋ (141ਵਾਂ) ਹੈ। ਇਸ ਸੂਚੀ ਵਿੱਚ ਅਮਰੀਕਾ ਨੂੰ 16ਵਾਂ ਸਥਾਨ ਮਿਲਿਆ ਹੈ।
ਇਹ ਵੀ ਪੜ੍ਹੋ:- ਕਰਨਾਟਕ ਦੇ ਤੁਮਾਕੁਰੂ ਜ਼ਿਲ੍ਹੇ ਨੇੜੇ ਬੱਸ ਪਲਟ ਗਈ, 5 ਦੀ ਮੌਤ, 25 ਜ਼ਖ਼ਮੀ