ਟੋਕੀਉ: ਉਲੰਪਿਕ ਖੇਡਾਂ ਵਿਚ ਪਹਿਲੀ ਵਾਰ ਟ੍ਰਾਂਸਜੈਂਡਰ ਐਥਲੀਟ ਲੌਰੇਲ ਹੁਬਾਰਡ ਨੇ ਵਜੋਂ ਹਿੱਸਾ ਲੈ ਕੇ ਇਤਿਹਾਸ ਰਚ ਦਿੱਤਾ ਹੈ। ਟੋਕੀਉ ਖੇਡਾਂ ਵਿਚ ਪਹਿਲੀ ਵਾਰ ਖੁੱਲ੍ਹੇ ਤੌਰ ’ਤੇ ਟ੍ਰਾਂਸਜੈਂਡਰ ਖਿਡਾਰੀਆਂ ਨੇ ਹਿੱਸਾ ਲਿਆ ਹੈ। ਹੁਬਾਰਡ ਨੇਕਿਹਾ ਜੋ ਮੈਂ ਬਣਨਾ ਚਾਹੁੰਦੀ ਹਾਂ, ਉਹ ਮੈਂ ਹਾਂ। ਮੈਂ ਬਹੁਤ ਅਹਿਸਾਨਮੰਦ ਹਾਂ ਕਿ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ।
ਨਿਊਜ਼ੀਲੈਂਡ ਦੀ 43 ਸਾਲਾ ਵੇਟਲਿਫਟਰ ਨੇ ਔਰਤਾਂ ਲਈ ਨਿਰਪੱਖਤਾ ਅਤੇ ਜੈਂਡਰ ਪਛਾਣ ਨੂੰ ਮਜ਼ਬੂਤੀ ਦਿੱਤੀ ਹੈ। ਦੱਸ ਦਈਏ ਕਿ ਲੌਰੇਲ ਹੁਬਾਰਡ 15 ਸਾਲਾਂ ਤੱਕ ਖੇਡਾਂ ਤੋਂ ਦੂਰ ਰਹੀ ਸੀ। ਚਾਰ ਸਾਲ ਪਹਿਲਾਂ ਹੀ ਉਸ ਨੇ ਵਾਪਸੀ ਕੀਤੀ ਹੈ। ਉਸ 87 ਕਿਲੋਗ੍ਰਾਮ ਕੈਟੇਗਰੀ ਦੇ ਮੁਕਾਬਲੇ ਵਿਚ ਹੱਸਾ ਲਿਆ। ਹਾਲਾਂਕਿ ਉਹ ਮੁਕਾਬਲੇ ਵਿਚ ਹਾਰ ਗਈ।
ਹੁਬਾਰਡ ਨੇ ਇੰਟਰਨੈਸ਼ਨਲ ਵੇਟਲਿਫਟਿੰਗ ਫੈਡਰੇਸ਼ਨ ਦਾ ਧੰਨਵਾਦ ਵੀ ਕੀਤਾ। ਉਵੇਟਲਿਫਟਿੰਗ ਇਕ ਅਜਿਹੀ ਖੇਡ ਹੈ ਜੋ ਵਿਸ਼ਵ ਦੇ ਸਾਰੇ ਲੋਕਾਂ ਲਈ ਖੁੱਲ੍ਹੀ ਹੈ। ਕਈ ਐਥਲੀਟਾਂ ਅਤੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਉਸ ਨੂੰ ਮਹਿਲਾ ਵਰਗ ਵਿਚ ਸ਼ਾਮਲ ਕਰਕੇ ਅਣਉਚਿਤ ਲਾਭ ਦਿੱਤਾ ਜਾ ਰਿਹਾ ਹੈ।