ETV Bharat / bharat

ਇੰਨ੍ਹਾਂ ਪੰਜ ਸਰਕਾਰੀ ਕੰਪਨੀਆਂ ਦਾ ਹੋਵੇਗਾ ਨਿੱਜੀਕਰਣ, ਵਿੱਤ ਮੰਤਰੀ ਨੇ ਕਿਹਾ- ਅਰਥਵਿਵਸਥਾ ਦੇ ਲਈ ਚੁੱਕਾਂਗੇ ਹਰ ਕਦਮ

author img

By

Published : Aug 13, 2021, 6:20 PM IST

ਸਰਕਾਰ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਇਸ ਵਿੱਤੀ ਸਾਲ ਵਿੱਚ ਏਅਰ ਇੰਡੀਆ, ਬੀਪੀਸੀਐਲ, ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ, ਪਵਨ ਹੰਸ, ਬੀਈਐਮਐਲ ਅਤੇ ਨੀਲਾਂਚਲ ਇਸਪਾਤ ਨਿਗਮ ਲਿਮਟਿਡ ਦੇ ਨਿੱਜੀਕਰਨ ਦੇ ਟੀਚੇ ਨੂੰ ਪੂਰਾ ਕਰੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੀਆਈਆਈ ਦੇ ਪ੍ਰੋਗਰਾਮ ਵਿੱਚ ਕਿਹਾ ਕਿ ਅਰਥ ਵਿਵਸਥਾ ਵਿੱਚ ਸੁਧਾਰ ਦੇ ਲਈ ਜੋ ਵੀ ਕਦਮ ਜ਼ਰੂਰੀ ਹਨ, ਉਹ ਕਿਸੇ ਵੀ ਕੀਮਤ ’ਤੇ ਚੁੱਕੇ ਜਾਣਗੇ।

ਇੰਨ੍ਹਾਂ ਪੰਜ ਸਰਕਾਰੀ ਕੰਪਨੀਆਂ ਦਾ ਹੋਵੇਗਾ ਨਿੱਜੀਕਰਣ, ਵਿੱਤ ਮੰਤਰੀ ਨੇ ਕਿਹਾ- ਅਰਥਵਿਵਸਥਾ ਦੇ ਲਈ ਚੁੱਕਾਂਗੇ ਹਰ ਕਦਮ
ਇੰਨ੍ਹਾਂ ਪੰਜ ਸਰਕਾਰੀ ਕੰਪਨੀਆਂ ਦਾ ਹੋਵੇਗਾ ਨਿੱਜੀਕਰਣ, ਵਿੱਤ ਮੰਤਰੀ ਨੇ ਕਿਹਾ- ਅਰਥਵਿਵਸਥਾ ਦੇ ਲਈ ਚੁੱਕਾਂਗੇ ਹਰ ਕਦਮ

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਉਦਯੋਗ ਜਗਤ ਨੂੰ ਭਰੋਸਾ ਦਿੱਤਾ ਕਿ ਸਰਕਾਰ ਆਰਥਿਕ ਵਿਕਾਸ ਦੀ ਰਫਤਾਰ ਵਧਾਉਣ ਦੇ ਲਈ ਹਰ ਜਰੂਰੀ ਕਦਮ ਚੁੱਕਣ ਨੂੰ ਤਿਆਰ ਹੈ। ਇਸ ਸਾਲ ਏਅਰ ਇੰਡੀਆ, ਬੀਪੀਸੀਐਲ, ਸ਼ਿਪਿੰਗ ਕਾਪੋਰੇਸ਼ਨ ਆਫ ਇੰਡੀਆ, ਪਵਨ ਹੰਸ, ਬੀਈਐਮਐਲ ਅਤੇ ਨੀਲਾਂਚਲ ਇਸਪਾਤ ਉਦਯੋਗ ਨਿਗਮ ਲਿਮੀਟੇਡ ਦੇ ਨਿਜੀਕਰਣ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਇਸੇ ਹਰ ਹਾਲ ਚ ਪੂਰਾ ਕਰੇਗੀ।

ਉਦਯੋਗ ਸੰਗਠਨ ਸੀਆਈਆਈ ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਤਾਰਮਨ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੀ ਰੋਕਥਾਮ ਲਈ ਲਗਾਈਆਂ ਗਈਆਂ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਅਰਥ ਵਿਵਸਥਾ ਵਿੱਚ ਮੁੜ ਤੇਜੀ ਹੋਣ ਦੇ ਸੰਕੇਤ ਹਨ।

ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਸਾਲ ਵਿੱਚ ਹੁਣ ਤੱਕ ਸਿੱਧੇ ਵਿਦੇਸ਼ੀ ਨਿਵੇਸ਼ (ਐਫਡੀਆਈ) ਵਿੱਚ 37 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਵਿਦੇਸ਼ੀ ਮੁਦਰਾ ਭੰਡਾਰ ਜੁਲਾਈ ਵਿੱਚ ਵਧ ਕੇ 620 ਅਰਬ ਡਾਲਰ ਹੋ ਗਿਆ।

ਵਿੱਤ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਸੁਧਾਰਾਂ ਲਈ ਵਚਨਬੱਧ ਹੈ। ਮਹਾਂਮਾਰੀ ਦੇ ਦੌਰਾਨ ਵੀ, ਸਰਕਾਰ ਦੁਆਰਾ ਸੁਧਾਰਾਂ ਨੂੰ ਅੱਗੇ ਲਿਜਾਇਆ ਗਿਆ। ਪਿਛਲੇ ਸਾਲ, ਕੇਂਦਰ ਨੇ ਖੇਤੀਬਾੜੀ ਕਾਨੂੰਨਾਂ ਅਤੇ ਕਿਰਤ ਸੁਧਾਰਾਂ ਨੂੰ ਅੱਗੇ ਵਧਾਇਆ।

ਉਨ੍ਹਾਂ ਨੇ ਉਦਯੋਗ ਨੂੰ ਅੱਗੇ ਆਉਣ ਅਤੇ ਅਰਥਵਿਵਸਥਾ ਵਿੱਚ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ।

ਸੀਆਈਆਈ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ, ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਕਿਹਾ ਸੀ ਕਿ ਕੋਵਿਡ ਦੀ ਦੂਜੀ ਲਹਿਰ ਨਾਲ ਪ੍ਰਭਾਵਤ ਪੀਐਸਯੂਜ਼ ਦੀ ਵਿਨਿਵੇਸ਼ ਪ੍ਰਕਿਰਿਆ ਵਾਪਸ ਲੀਹ 'ਤੇ ਹੈ ਅਤੇ ਵਿਭਾਗ ਦਾ ਟੀਚਾ ਮਾਰਚ ਦੇ ਅੰਤ ਤੱਕ ਕਈ ਉੱਦਮਾਂ ਵਿੱਚ ਵਿਨਿਵੇਸ਼ ਪ੍ਰਕਿਰਿਆ ਪੂਰਾ ਕਰਨਾ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੇ ਮੈਗਾ ਆਈਪੀਓ ਦੀ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਉਮੀਦ ਹੈ ਅਤੇ ਸਰਕਾਰ ਜਨਤਕ ਖੇਤਰ ਦੇ ਉੱਦਮਾਂ ਤੋਂ ਇਸ ਵਿੱਤੀ ਸਾਲ ਵਿੱਚ 50,000 ਕਰੋੜ ਰੁਪਏ ਦੇ ਲਾਭਅੰਸ਼ ਮਿਲਣ ਦੀ ਉਮੀਦ ਕਰ ਰਹੀ ਹੈ।

ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਏਅਰ ਇੰਡੀਆ, ਬੀਪੀਸੀਐਲ, ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ, ਪਵਨ ਹੰਸ, ਬੀਈਐਮਐਲ ਅਤੇ ਨੀਲਾਂਚਲ ਇਸਪਾਤ ਨਿਗਮ ਲਿਮਟਿਡ ਦਾ ਨਿੱਜੀਕਰਨ ਇਸ ਸਾਲ ਪੂਰਾ ਹੋ ਜਾਵੇਗਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2021-22 ਵਿੱਚ ਆਪਣੇ ਬਜਟ ਭਾਸ਼ਣ ਵਿੱਚ ਦੋ ਜਨਤਕ ਖੇਤਰ ਦੇ ਬੈਂਕਾਂ ਅਤੇ ਇੱਕ ਆਮ ਬੀਮਾ ਕੰਪਨੀ ਸਮੇਤ ਨਿੱਜੀਕਰਨ ਦੇ ਇੱਕ ਵੱਡੇ ਏਜੰਡੇ ਦਾ ਐਲਾਨ ਕੀਤਾ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਸਾਲ 2021-22 ਵਿੱਚ ਜਨਤਕ ਖੇਤਰ ਦੇ ਦੋ ਬੈਂਕਾਂ ਅਤੇ ਇੱਕ ਆਮ ਬੀਮਾ ਕੰਪਨੀ ਦੇ ਨਿੱਜੀਕਰਨ ਦਾ ਪ੍ਰਸਤਾਵ ਹੈ। ਇਸ ਲਈ ਵਿਧਾਨਕ ਸੋਧਾਂ ਦੀ ਲੋੜ ਹੋਵੇਗੀ।

ਇਸ ਸਮੇਂ ਜਨਤਕ ਖੇਤਰ ਵਿੱਚ ਚਾਰ ਆਮ ਬੀਮਾ ਕੰਪਨੀਆਂ ਹਨ। ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਟਿਡ, ਨਿਉ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ, ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਟਿਡ ਅਤੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ। ਇਨ੍ਹਾਂ ਵਿੱਚੋਂ ਕਿਸੇ ਇੱਕ ਦਾ ਨਿੱਜੀਕਰਨ ਕੀਤਾ ਜਾਵੇਗਾ।

ਸਰਕਾਰ ਨੇ ਚਾਲੂ ਵਿੱਤ ਸਾਲ ਦੇ ਦੌਰਾਨ ਵਿਨਿਵੇਸ਼ ਦੇ ਜਰੀਏ 1.75 ਲੱਖ ਕਰੋੜ ਰੁਪਏ ਜੁਟਾਉਣ ਦਾ ਬਜਟ ਚ ਟੀਚਾ ਰੱਖਿਆ ਹੈ। ਹੁਣ ਤੱਕ ਸਰਕਾਰ ਨੇ ਐਕਸੀਸ ਬੈਂਕ, ਐਨਐਮਡੀਸੀ ਲਿਮਿਟੇਡ ਅਤੇ ਆਵਾਸ ਅਤੇ ਸ਼ਹਿਰੀ ਵਿਕਾਸ ਨਿਗਮ ਚ ਹਿੱਸੇਦਾਰੀ ਵੇਚ ਕੇ 8,368 ਕਰੋੜ ਰੁਪਏ ਹੀ ਜੁਟਾਏ ਹਨ।

ਇਹ ਵੀ ਪੜੋ: ਪਾਕਿਸਤਾਨ ਨੇ ਬੱਸ 'ਤੇ ਹਮਲੇ ਲਈ ਭਾਰਤ ਤੇ ਅਫਗਾਨਿਸਤਾਨ ਨੂੰ ਠਹਿਰਾਇਆ ਜ਼ਿੰਮੇਵਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.