ETV Bharat / bharat

Father's Day 2021: ਜਾਣੋ ਕਿਉਂ ਮਨਾਇਆ ਜਾਂਦਾ ਹੈ 'ਫਾਦਰਸ ਡੇਅ',ਕੀ ਹੈ ਇਸ ਦਿਨ ਦਾ ਮਹੱਤਵ

ਫਾਦਰਸ ਡੇਅ (Fathers Day) ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ।ਇਹ ਦਿਨ ਪਿਤਾ ਤੇ ਉਸ ਦੇ ਪਿਆਰ ਅਤੇ ਕੁਰਬਾਨੀ ਦਾ ਸਤਿਕਾਰ ਦਰਸਾਉਣ ਲਈ ਸਮਰਪਿਤ ਹੈ। ਜਾਣੋ ਕੀ ਹੈ ਫਾਦਰਜ਼ ਡੇਅ ਦਾ ਇਤਿਹਾਸ ਤੇ ਇਸ ਦਾ ਮਹੱਤਵ।

FATHERS DAY 2021
ਫਾਦਰਸ ਡੇਅ
author img

By

Published : Jun 20, 2021, 7:00 AM IST

ਹੈਦਰਾਬਾਦ : ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਫਾਦਰਸ ਡੇਅ (Fathers Day) ਮਨਾਇਆ ਜਾਂਦਾ ਹੈ। ਜਿਸ ਤਰ੍ਹਾਂ ਮਾਂ ਦੇ ਲਈ ਸਨਮਾਨ ਤੇ ਪਿਆਰ ਦਰਸਾਉਣ ਲਈ ਹਰ ਸਾਲ ਮਦਰਸ ਡੇਅ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ ਪਿਤਾ ਦੇ ਪਿਆਰ ਤੇ ਸਨਮਾਨ ਦੇ ਲਈ ਹਰ ਸਾਲ ਫਾਦਰਸ ਡੇਅ ਮਨਾਇਆ ਜਾਂਦਾ ਹੈ। ਇਸ ਸਾਲ 2021 'ਚ ਫਾਦਰਸ ਡੇਅ 20 ਜੂਨ ਨੂੰ ਮਨਾਇਆ ਜਾ ਰਿਹਾ ਹੈ।

ਇਹ ਦਿਨ ਪੂਰੀ ਦੁਨੀਆ ਭਰ 'ਚ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾਂਦਾ ਹੈ। ਯੂਰੋਪ ਵਿੱਚ, ਇਹ ਦਿਨ 19 ਮਾਰਚ ਨੂੰ 'ਸੇਂਟ ਜੋਸਫ਼ ਡੇਅ' ਵਜੋਂ ਮਨਾਇਆ ਜਾਂਦਾ ਹੈ, ਜਦੋਂ ਕਿ ਸੰਯੁਕਤ ਰਾਜ ਅਮਰੀਕਾ 'ਚ ਇਹ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਆਸਟ੍ਰੇਲੀਆ ਵਿਖੇ , ਸਮੋਆ ਅਤੇ ਐਸਟੋਨੀਆ ਵਿੱਚ ਇਸ ਦਿਨ ਨੂੰ ਇੱਕ ਰਾਸ਼ਟਰੀ ਛੁੱਟੀ ਵਜੋਂ ਮਨਾਇਆ ਜਾਂਦਾ ਹੈ।

'ਫਾਦਰਸ ਡੇਅ' ਦਾ ਇਤਿਹਾਸ

ਇਸ ਦਿਨ ਨੂੰ ਸਭ ਤੋਂ ਪਹਿਲਾਂ ਸੋਨੋਰਾ ਸਮਾਰਟ ਡੌਸ ਨਾਂਅ ਦੀ ਇੱਕ ਮਹਿਲਾ ਨੇ ਮਨਾਇਆ ਸੀ, ਜਿਸ ਦਾ ਉਸ ਦੇ ਪਿਤਾ ਨੇ 5 ਹੋਰਨਾਂ ਭੈਣ-ਭਰਾਵਾਂ ਨਾਲ ਇਕਲੇ ਹੀ ਪਾਲਨ ਪੋਸ਼ਣ ਕੀਤਾ ਸੀ। ਉਹ ਮਰਦ ਮਾਪਿਆਂ ਲਈ ਮਦਰ ਡੇਅ ਦੇ ਵਾਂਗ ਹੀ ਅਧਿਕਾਰਤ ਤੌਰ 'ਤੇ ਇੱਕ ਦਿਨ ਸਥਾਪਤ ਕਰਨਾ ਚਾਹੁੰਦੀ ਸੀ। ਸਾਲ 1916 ਵਿੱਚ ਮੌਜੂਦਾ ਅਮਰੀਕੀ ਰਾਸ਼ਟਰਪਤੀ ਵੁੱਡਰੋ ਵਿਲਸਨ ਨੇ ਇਸ ਦਿਨ ਨੂੰ ਮਨਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ। ਸਾਲ 1924 ਵਿੱਚ ਰਾਸ਼ਟਰਪਤੀ ਕੈਲਵਿਨ ਕੂਲਿਜ ਨੇ ਫਾਦਰਸ ਡੇਅ ਨੂੰ ਇੱਕ ਰਾਸ਼ਟਰੀ ਸਮਾਗਮ ਐਲਾਨ ਕਰ ਦਿੱਤਾ, ਪਰ ਇਸ ਨੂੰ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਏ ਜਾਣ ਦਾ ਫੈਸਲਾ ਰਾਸ਼ਟਰਪਤੀ ਲਿੰਡਨ ਜਾਨਸਨ ਨੇ ਸਾਲ 1966 ਵਿੱਚ ਕੀਤਾ ਸੀ। ਉਸ ਸਮੇਂ ਸਾਲ 1972 ਵਿੱਚ ਇਸ ਦਿਨ ਨੂੰ ਨਿਯਮਤ ਛੁੱਟੀ ਐਲਾਨ ਕੀਤਾ ਗਿਆ ਸੀ।

ਫਾਦਰਸ ਡੇਅ' ਮਹੱਤਵ

ਪਿਤਾ ਦੇ ਪਿਆਰ ਦਾ ਸਨਮਾਨ ਕਰਦੇ ਹੋਏ, ਇਸ ਦਿਨ ਬੱਚੇ ਆਪਣੇ ਪਿਤਾ ਦੀਆਂ ਕੋਸ਼ਿਸ਼ਾਂ ਤੇ ਪਰਿਵਾਰ ਵਿੱਚ ਯੋਗਦਾਨ ਨੂੰ ਸਵੀਕਾਰ ਮੰਨਦੇ ਹਨ। ਆਪਣੇ ਪਿਤਾ ਨੂੰ ਵਿਸ਼ੇਸ਼ ਮਹਿਸੂਸ ਕਰਵਾਉਣ ਲਈ, ਉਹ ਉਸ ਨੂੰ ਤੋਹਫ਼ੇ, ਦਿਲ ਨੂੰ ਛੂਹਣ ਵਾਲੇ ਕਾਰਡ, ਆਊਟਿੰਗ ਅਤੇ ਰਾਤ ਦਾ ਖਾਣਾ ਇੱਕਠੇ ਖਾਂਦੇ ਹਨ। ਬੱਚੇ ਆਪਣੇ ਪਿਤਾ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰਦੇ ਹਨ। ਆਮ ਤੌਰ 'ਤੇ ਬੱਚੇ ਆਪਣੀ ਮਾਂ ਨਾਲ ਨੇੜਲੇ ਸੰਬੰਧ ਰੱਖਦੇ ਹਨ, ਇਸ ਲਈ ਇਹ ਦਿਨ ਆਪਣੇ ਪਿਤਾ ਨਾਲ ਅਣਜਾਣ ਦੂਰੀ ਨੂੰ ਖ਼ਤਮ ਕਰਨ 'ਚ ਵੀ ਮਦਦ ਕਰਦਾ ਹੈ।

ਇੱਕ ਪਿਤਾ ਆਪਣੇ ਬੱਚਿਆਂ ਨੂੰ ਸਾਰੀਆਂ ਖੁਸ਼ੀਆਂ ਦੇਣ ਦੀ ਕੋਸ਼ਿਸ਼ ਕਰਦਾ ਹੈ। ਆਪਣੀ ਹੈਸੀਅਤ ਤੇ ਆਪਣੀ ਜੇਬ ਦੇ ਹਿਸਾਬ ਨਾਲ ਉਹ ਸਾਰੇ ਕੰਮ ਕਰਦਾ ਹੈ, ਜਿਸ ਨਾਲ ਉਸ ਦੇ ਬੱਚੇ ਖੁਸ਼ ਰਹਿਣ। ਪਿਤਾ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ, ਨੌਕਰੀ ,ਪਹਿਰਾਵੇ ਤੇ ਉਨ੍ਹਾਂ ਦੇ ਖਾਣੇ ਲਈ ਹਰ ਸੰਭਵ ਯਤਨ ਕਰਦਾ ਹੈ। ਪਿਤਾ ਦੇ ਇਸ ਸਨੇਹ ਤੇ ਪਿਆਰ ਲਈ ਧੰਨਵਾਦ ਕਹਿਣ ਲਈ ਹੀ 'ਫਾਦਰਸ ਡੇਅ' ਮਨਾਇਆ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.