ETV Bharat / bharat

Father arrested for raping daughter: 3 ਸਾਲਾਂ ਤੋਂ ਨਬਾਲਿਗ ਧੀ ਨਾਲ ਬਲਾਤਕਾਰ ਕਰ ਰਿਹਾ ਪਿਤਾ, ਮਾਂ ਵੀ ਦਿੰਦੀ ਸੀ ਸਾਥ ! - ਪਿਓ ਧੀ ਦੇ ਰਿਸ਼ਤੇ ਨੂੰ ਸ਼ਰਮਸਾਰ

Father arrested for raping daughter: ਹਰਿਆਣਾ ਵਿੱਚ ਇੱਕ ਪਿਤਾ ਆਪਣੀ 18 ਸਾਲ ਦੀ ਧੀ ਨਾਲ 3 ਸਾਲਾਂ ਤੱਕ ਬਲਾਤਕਾਰ ਕਰਦਾ ਰਿਹਾ। ਬੇਟੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਪਰ ਮੰਗਲਵਾਰ ਨੂੰ ਉਹ ਆਪਣੇ ਨਾਲ ਹੋ ਰਹੀ ਬੇਰਹਿਮੀ ਦੀ ਕਹਾਣੀ ਲੈ ਕੇ ਸਿੱਧਾ ਥਾਣੇ ਪਹੁੰਚ ਗਈ। ਪੂਰਾ ਮਾਮਲਾ ਜਾਣਨ ਲਈ ਪੜ੍ਹੋ ਖਬਰ...

father arrested for raping minor daughter in rewari haryana

author img

By

Published : Mar 1, 2023, 7:37 PM IST

ਰੇਵਾੜੀ: ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਵਿੱਚ ਇੱਕ ਪਿਤਾ ਨੇ ਪਿਓ-ਧੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ। ਪੁਲਿਸ ਨੇ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਪਿਤਾ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹੈਵਾਨ ਪਿਤਾ ਆਪਣੀ ਨਾਬਾਲਿਗ ਧੀ ਨੂੰ ਤਿੰਨ ਸਾਲਾਂ ਤੋਂ ਤਸੀਹੇ ਦੇ ਰਿਹਾ ਸੀ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਹਰਕਤ ਵਿੱਚ ਮਾਂ ਨੇ ਵੀ ਪਿਤਾ ਦਾ ਸਾਥ ਦੇ ਰਹੀ ਸੀ, ਪੁਲਿਸ ਨੇ ਕਾਰਵਾਈ ਕਰਦੇ ਹੋਵੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜੋ: E-tendering case: ਸਰਪੰਚਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ, ਮੁੱਖ ਮੰਤਰੀ ਦੇ OSD ਨਾਲ ਹੋਈ ਗੱਲਬਾਤ ਬੇਸਿੱਟਾ

ਇਮਤਿਹਾਨ ਦੇਣ ਦੀ ਬਜਾਏ ਥਾਣੇ ਪਹੁੰਚੀ ਪੀੜਤਾ: ਮੰਗਲਵਾਰ ਨੂੰ 12ਵੀਂ ਜਮਾਤ 'ਚ ਪੜ੍ਹਦੀ ਪੀੜਤਾ ਦਾ ਪੇਪਰ ਹੋਣਾ ਸੀ, ਪਰ ਉਹ ਪ੍ਰੀਖਿਆ ਦੇਣ ਦੀ ਬਜਾਏ ਥਾਣੇ ਪਹੁੰਚ ਗਈ। ਪੀੜਤਾ ਅਨੁਸਾਰ ਪਿਤਾ ਉਸ ਨਾਲ ਤਿੰਨ ਸਾਲਾਂ ਤੋਂ ਬਲਾਤਕਾਰ ਕਰਦਾ ਆ ਰਿਹਾ ਹੈ ਅਤੇ ਕਿਸੇ ਨੂੰ ਦੱਸਣ ਉੱਤੇ ਉਸ ਦੇ ਹੱਥ-ਪੈਰ ਵੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਪੀੜਤਾ ਅਨੁਸਾਰ ਮਾਂ ਨੇ ਵੀ ਸਭ ਕੁਝ ਜਾਣਦੇ ਹੋਏ ਪਿਤਾ ਦਾ ਸਾਥ ਦਿੱਤਾ। ਜਦੋਂ ਪੀੜਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸਾਰੀ ਘਟਨਾ ਦੱਸੀ ਤਾਂ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ।

ਪੁਲਿਸ ਨੇ ਪਹਿਲਾਂ ਪੇਪਰ ਦਵਾਇਆ ਤੇ ਫਿਰ ਬਿਆਨ ਦਰਜ ਕਰਵਾਏ: ਪੀੜਤਾ ਦੀ ਉਮਰ 18 ਸਾਲ ਹੈ ਅਤੇ ਸ਼ਿਕਾਇਤ ਅਨੁਸਾਰ ਪਿਤਾ ਪਿਛਲੇ 3 ਸਾਲਾਂ ਤੋਂ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕਰ ਰਿਹਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਵੀ ਪਹਿਲਾਂ ਪੀੜਤਾ ਦੇ ਨਾਲ ਜਾ ਕੇ ਉਸ ਦਾ ਪੇਪਰ ਦਵਾਇਆ ਤੇ ਫਿਰ ਪੀੜਤਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮੈਜਿਸਟ੍ਰੇਟ ਕੋਲ ਉਸਦੇ ਬਿਆਨ ਦਰਜ ਕਰਵਾਏ ਗਏ ਹਨ।

ਮਾਮਲਾ ਦਰਜ, ਮੁਲਜ਼ਮ ਮਾਤਾ-ਪਿਤਾ ਗ੍ਰਿਫਤਾਰ: ਪੀੜਤਾ ਨੇ ਦੱਸਿਆ ਕਿ ਪਿਤਾ ਨੇ ਕਿਸੇ ਨੂੰ ਦੱਸਣ 'ਤੇ ਉਸ ਦੇ ਹੱਥ-ਪੈਰ ਕੱਟਣ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪਿਤਾ ਦੇ ਡਰ ਕਾਰਨ ਉਹ ਕਿਸੇ ਨੂੰ ਕੁਝ ਨਹੀਂ ਦੱਸ ਸਕਦੀ ਸੀ। ਮਾਂ ਬਾਪ ਦੀ ਬੇਰਹਿਮੀ ਬਾਰੇ ਜਾਣਦੀ ਸੀ, ਪਰ ਉਸ ਨੇ ਵੀ ਆਪਣੀ ਧੀ ਨਾਲ ਹੋ ਰਹੀ ਬੇਰਹਿਮੀ ਬਾਰੇ ਕੋਈ ਆਵਾਜ਼ ਨਹੀਂ ਉਠਾਈ। ਮੰਗਲਵਾਰ ਨੂੰ 12ਵੀਂ ਜਮਾਤ 'ਚ ਪੜ੍ਹਦੀ ਪੀੜਤਾ ਦਾ ਪੇਪਰ ਹੋਣਾ ਸੀ ਪਰ ਉਹ ਪ੍ਰੀਖਿਆ ਕੇਂਦਰ 'ਚ ਜਾਣ ਦੀ ਬਜਾਏ ਸਿੱਧਾ ਥਾਣੇ ਪਹੁੰਚੀ ਅਤੇ ਪੁਲਿਸ ਨੂੰ ਆਪਣੀ ਹੱਡਬੀਤੀ ਦੱਸੀ। ਪੀੜਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਮੁਲਜ਼ਮ ਮਾਤਾ-ਪਿਤਾ ਖਿਲਾਫ ਧਾਰਾ 120ਬੀ, 344, 376 (2) 506 ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਦੋਵਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਗਿਆ ਹੈ।

ਇਹ ਵੀ ਪੜੋ: FCRA Licence Suspended: ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ, FCRA ਦਾ ਲਾਇਸੈਂਸ ਕੀਤਾ ਰੱਦ

ETV Bharat Logo

Copyright © 2024 Ushodaya Enterprises Pvt. Ltd., All Rights Reserved.