ਸੋਨੀਪਤ : ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀ ਸਰਹੱਦਾਂ ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਸਰਦੀਆਂ ਚ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਗਰਮੀਆਂ ਦੇ ਮੌਸਮ ਤੱਕ ਆ ਪਹੁੰਚਿਆ ਹੈ। ਅਜਿਹੇ ਚ ਸੜਕਾਂ ’ਤੇ ਬੈਠੇ ਕਿਸਾਨਾਂ ਦੇ ਲਈ ਹਨ ਦਿਨ ਹੋਰ ਵੀ ਮੁਸ਼ਕਿਲ ਹੁੰਦੇ ਜਾ ਰਹੇ ਹਨ। ਪਰ ਇਨ੍ਹਾਂ ਕਿਸਾਨਾਂ ਦੇ ਕੋਲ ਹਰ ਇਕ ਗੱਲ ਦਾ ਤੋੜ ਹੈ ਅਤੇ ਹਰ ਮੁਸ਼ਕਿਲ ਤੋਂ ਨਿਕਲਣ ਦਾ ਹੁਨਰ।
ਧਰਨੇ ’ਤੇ ਬੈਠੇ ਕਿਸਾਨਾਂ ਨੇ ਪਹਿਲਾਂ ਸਰਦੀਆਂ ਅਤੇ ਮੀਂਹ ਤੋਂ ਬੱਚਣ ਦੇ ਲਈ ਹਾਈਵੇ ’ਤੇ ਹੀ ਪੱਕਾ ਮਕਾਨ ਬਣਾ ਦਿੱਤਾ ਸੀ। ਉੱਥੇ ਹੀ ਹਾਈਵੇ ’ਤੇ ਜਦੋਂ ਪੱਕੇ ਮਕਾਨ ਬਣੇ ਤਾਂ ਪ੍ਰਸ਼ਾਸਨ ਨੇ ਆਪਣਾ ਸਖਤ ਰਵੱਇਆ ਅਪਣਾਉਂਦੇ ਹੋਏ ਕਿਸਾਨਾਂ ’ਤੇ ਕੇਸ ਦਰਜ ਕਰ ਦਿੱਤੇ। ਜਿਸ ਕਾਰਨ ਕਿਸਾਨਾਂ ਨੂੰ ਪੱਕੇ ਮਕਾਨ ਬਣਾਉਣ ਦਾ ਕੰਮ ਰੋਕਣਾ ਪਿਆ। ਉੱਥੇ ਹੀ ਹੁਣ ਕਿਸਾਨਾਂ ਨੇ ਵਿਚਾਲੇ ਰਸਤਾ ਕੱਢਦੇ ਹੋਏ ਹਾਈਵੇ ’ਤੇ ਝੁੱਗੀਆਂ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਤਾ ਨਹੀਂ ਇਹ ਅੰਦੋਲਨ ਹੋਰ ਕਿੰਨਾ ਲੰਬਾ ਚੱਲੇਗਾ। ਇਸ ਲਈ ਪੱਕੇ ਮਕਾਨ ਬਣਾਉਣ ਲੱਗੇ ਸੀ। ਪ੍ਰਸ਼ਾਸਨ ਨੇ ਰੋਕਿਆ ਤਾਂ ਝੁੱਗੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜਿਸ ਨਾਲ ਹੁਣ ਉਹ ਗਰਮੀ ਅਤੇ ਗਰਮ ਹਵਾ ਤੋਂ ਬਚ ਰਹੇ ਹਨ।
ਇਹ ਵੀ ਪੜੋ: LIVE: ਕਿਸਾਨਾਂ ਨੇ ਅੱਜ KGP-KMP ਐਕਸਪ੍ਰੈਸ-ਵੇਅ 24 ਘੰਟਿਆਂ ਲਈ ਕੀਤਾ ਜਾਮ
ਜੇਕਰ ਖਰਚ ਦੀ ਗੱਲ ਕਰੀਏ ਤਾਂ ਇਕ ਬਾਂਸ਼ ਦੀ ਸਧਾਰਨ ਝੋਪੜੀ ਬਣਾਉਣ ਚ ਹੀ ਕਰੀਬ 20 ਹਜਾਰ ਦਾ ਖਰਚਾ ਹੋ ਰਿਹਾ ਹੈ। ਉੱਥੇ ਹੀ ਟੀਨ ਤੋਂ ਲੈ ਕੇ ਅਲਮੀਨੀਅਮ ਦੀ ਝੁੱਗੀ ਅਤੇ ਟਰਾਲੀ ਦੇ ਅੰਦਰ ਐਸੀ ਤੋਂ ਲੈ ਕੇ ਹਾਈਟੈਕ ਮਕਾਨ ਤਿਆਰ ਹੋ ਗਏ ਹਨ। ਕੁਝ ਕਿਸਾਨਾਂ ਨੇ ਅੰਦਰ ਤੋਂ ਝੁੱਗੀਆਂ ਦੀ ਮਿੱਟੀ ਨਾਲ ਲਿਪਾਈ ਵੀ ਕਰ ਦਿੱਤੀ ਹੈ ਜਿਸ ਨਾਲ ਕੰਧਾਂ ਠੰਡੀਆ ਰਹਿਣ।
ਕਾਬਿਲੇਗੌਰ ਹੈ ਕਿ ਇਹ ਅੰਦੋਲਨ ਕਿੰਨੇ ਦਿਨ ਹੋਰ ਚੱਲੇਗਾ ਇਹ ਤਾਂ ਅਜੇ ਕਿਸੇ ਨੂੰ ਨਹੀਂ ਪਤਾ ਹੈ ਸਰਦੀਆਂ ਚ ਜਿੱਥੇ ਹਾਈਵੇ ਤੇ ਟਰੈਕਟਰ ਅਤੇ ਟਰਾਲੀਆਂ ਦੀ ਭੀੜ ਦਿਖਦੀ ਸੀ ਉੱਥੇ ਹੀ ਹੁਣ ਧੁੱਪ ਤੋਂ ਬਚਣ ਲਈ ਕਿਸਾਨਾਂ ਨੇ ਝੁੱਗੀਆਂ ਬਣਾ ਲਈਆਂ ਹਨ। ਪਰ ਇੱਕ ਗੱਲ ਜਰੂਰ ਹੈ ਕਿ ਅੰਦੋਲਨ ਦਾ ਸੁਭਾਅ ਨਿਰੰਤਰ ਬਦਲਦਾ ਜਾ ਰਿਹਾ ਹੈ।