ETV Bharat / bharat

ਕਿਸਾਨ ਦੇ ਟਰੈਕਟਰ ਤੋਂ ਦਿੱਲੀ ਨੂੰ ਦਿੱਕਤ ਕਿਓਂ : ਰਾਕੇਸ਼ ਟਿਕੈਤ - ਕਿਸਾਨਾਂ ਦੀ ਅਣਦੇਖੀ

ਗਾਜੀਪੁਰ ਬਾਰਡਰ 'ਤੇ ਟਰੈਕਟਰਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਇਸੇ ਕੜੀ 'ਚ ਅੱਜ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਦੇ ਟਰੈਕਟਰ ਤੋਂ ਦਿੱਲੀ ਨੂੰ ਦਿੱਕਤ ਕਿਉਂ ਹੈ।

ਕਿਸਾਨ ਦੇ ਟਰੈਕਟਰ ਤੋਂ ਦਿੱਲੀ ਨੂੰ ਦਿੱਕਤ ਕਿਓਂ : ਰਾਕੇਸ਼ ਟਿਕੈਤ

author img

By

Published : Jun 27, 2021, 9:44 PM IST

ਨਵੀਂ ਦਿੱਲੀ : ਕਿਸਾਨ ਦੇ ਟਰੈਕਟਰ ਤੋਂ ਦਿੱਲੀ ਕਿਉਂ ਡਰਦੀ ਹੈ। ਸਿਆਸੀ ਦਲ ਆਪਣੇ ਕਾਫਿਲੇ 'ਚ ਲਗਜ਼ਰੀ ਗੱਡੀਆਂ ਲੈ ਕੇ ਚੱਲਦੇ ਹਨ ਤਾਂ ਕਿਸਾਨ ਦੇ ਟਰੈਕਟਰ ਲੈ ਕੇ ਚੱਲਣ ਨਾਲ ਕੀ ਦਿੱਕਤ ਹੈ? ਦਿੱਲੀ ਦੀ ਮਖਮਲੀ ਸੜਕਾਂ 'ਤੇ ਕਿਸਾਨ ਟਰੈਕਟਰ ਦੌੜਦਾ ਰਹੇਗਾ। ਦਰਅਸਲ ਇਹ ਇਸ ਲਈ ਵੀ ਜ਼ਰੂਰੀ ਹੈ ਕਿ ਦਿੱਲੀ ਕਿਸਾਨਾਂ ਨੂੰ ਯਾਦ ਰੱਖੇ। ਕਿਸਾਨ ਇਧਰ ਨਹੀਂ ਆਇਆ ਤਾਂ ਦਿੱਲੀ ਕਿਸਾਨਾਂ ਨੂੰ ਭੁੱਲ ਗਈ ਹੈ ਅਤੇ ਕਿਸਾਨਾਂ ਦੀ ਅਣਦੇਖੀ ਕਰ ਕੰਪਨੀਆਂ ਦੀ ਗੋਦ 'ਚ ਜਾ ਬੈਠੀ ਹੈ।

ਕੀ ਕਿਤੇ ਵੀ ਇੰਝ ਹੁੰਦਾ ਹੋਵੇਗਾ ਕਿ ਖੇਤੀ ਕਾਨੂੰਨ ਕਾਰਪੋਰੇਟ ਕੰਪਨੀਆਂ ਦੇ ਹਿੱਤ ਸਾਧਣ ਲਈ ਬਣਾਏ ਜਾਂਦੇ ਹੋਣ। ਖੇਤੀ ਕਾਨੂੰਨ ਤਾਂ ਕਿਸਾਨਾਂ ਦੇ ਹੱਕ ਵਿੱਚ ਹੋਣੇ ਚਾਹੀਦੇ ਹਨ। ਹੁਣ ਕਿਸਾਨਾਂ ਨੇ ਠਾਣ ਲਿਆ ਹੈ ਕਿ ਦਿੱਲੀ ਦੀ ਯਾਦਦਾਸ਼ਤ ਨੂੰ ਚੰਗਾ ਰੱਖਾਂਗੇ। ਦਿੱਲੀ ਦੀਆਂ ਸੜਕਾਂ ਦੇ ਕੰਢੇ ਕਿਸਾਨ ਟਰੈਕਟਰਾਂ ਦੇ ਵੱਡੇ-ਵੱਡੇ ਹੋਰਡਿੰਗਸ ਲਗਵਾਉਣਗੇ। ਇਹ ਗੱਲਾਂ ਐਤਵਾਰ ਨੂੰ ਗਾਜੀਪੁਰ ਬਾਰਡਰ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਹੀ ਹੈ।

ਐਤਵਾਰ ਨੂੰ ਵੀ ਪੁੱਜਦੇ ਰਹੇ ਟਰੈਕਟਰ

ਕਿਸਾਨ ਨੇਤਾਵਾਂ ਦੇ ਮੁਤਾਬਕ, ਸ਼ੁੱਕਰਵਾਰ ਨੂੰ ਗਾਜੀਪੁਰ ਬਾਰਡਰ 'ਤੇ ਕਿਸਾਨ ਟਰੈਕਟਰਾਂ ਦੇ ਆਉਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਸੀ ਉਹ ਐਤਵਾਰ ਨੂੰ ਵੀ ਜਾਰੀ ਰਿਹਾ। ਐਤਵਾਰ ਨੂੰ ਗਾਜ਼ਿਆਬਾਦ ਦੇ ਸਦਰਪੁਰ ਤੇ ਰਈਸਪੁਰ ਸਣੇ ਨੇੜਲੇ ਪਿੰਡਾਂ ਤੋਂ ਟਰੈਕਟਰ ਮਾਰਚ ਗਾਜੀਪੁਰ ਬਾਰਡਰ ਪੁੱਜਾ। ਮਾਰਚ ਵਿੱਚ ਸ਼ਾਮਲ ਕਿਸਾਨਾਂ ਦਾ ਕਹਿਣਾ ਸੀ ਉਨ੍ਹਾਂ ਨੂੰ ਇਥੇ ਆਉਣ ਲਈ ਸੱਦਾ ਨਹੀਂ ਦਿੱਤੀ ਗਿਆ, ਪਰ ਉਹ ਇਥੇ ਖ਼ੁਦ ਦੀ ਮਰਜ਼ੀ ਨਾਲ ਆਏ ਹਨ।

ਦਿੱਲੀ ਵੱਲ ਆਉਂਦੇ ਰਹਿਣਗੇ ਟਰੈਕਟਰ ਮਾਰਚ

ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਅਜੇ ਵੀ ਸੰਗਠਨ ਦਾ ਪੱਖ ਜੁਲਾਈ ਵਿੱਚ ਦੋ ਟਰੈਕਰ ਮਾਰਚ ਦਾ ਪ੍ਰੋਗਰਾਮ ਰੱਖਿਆ ਹੈ। ਪਹਿਲਾ ਟਰੈਕਟਰ ਮਾਰਚ 9 ਜੁਲਾਈ ਨੂੰ ਬਾਗਪਤ ਜਨਪਦ ਤੋਂ ਸਿੰਘੂ ਬਾਰਡਰ 'ਤੇ ਜਾਵੇਗਾ ਅਤੇ ਦੂਜਾ ਮਾਰਚ 24 ਜੁਲਾਈ ਨੂੰ ਬਿਜਨੌਰ ਤੋਂ ਰਵਾਨਾ ਹੋ ਕੇ ਰਾਤ ਵਿੱਚ ਸ਼ਿਵਾਇਆ ਟੋਲ 'ਤੇ ਰੁੱਕਣ ਮਗਰੋਂ ਜਨਤਕ ਜਨਪਦ ਦੇ ਟਰੈਕਟਰ ਮਾਰਚ ਵਿਚ ਸ਼ਾਮਲ ਹੋ ਜਾਵੇਗਾ। 25 ਜੁਲਾਈ ਨੂੰ ਇਹ ਟਰੈਕਟਰ ਮਾਰਚ ਗਾਜੀਪੁਰ ਬਾਰਡਰ 'ਤੇ ਪੁੱਜੇਗਾ। ਅੱਗ ਲੇ ਟਰੈਕਟਰ ਮਾਰਚ ਅਜੇ ਤੈਅ ਨਹੀਂ ਕੀਤੇ ਗਏ, ਇਬ ਬਾਅਦ ਵਿੱਚ ਤੈਅ ਕੀਤੇ ਜਾਣਗੇ, ਪਰ ਇਹ ਤੈਅ ਹੈ ਕਿ ਟਰੈਕਟਰ ਮਾਰਚ ਲਗਾਤਾਰ ਦਿੱਲੀ ਆਉਂਦੇ ਰਹਿਣਗੇ।

ਕਿਸਾਨ ਨੇਤਾ ਨੂੰ ਮਿਲਣ ਪੁੱਜੇ ਬਿਹਾਰ ਦੇ ਸਾਬਕਾ ਮੰਤਰੀ

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨਾਲ ਮਿਲ ਕੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇਣ ਵਾਲੇ ਮੁੜ ਸਾਹਮਣੇ ਆ ਰਹੇ ਹਨ। ਐਤਵਾਰ ਨੂੰ ਉੱਤਰ ਪ੍ਰਦੇਸ਼ ਅਤੇ ਹਰਿਆਣੇ ਦੇ ਨਾਲ ਨਾਲ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਤੋਂ ਕਈ ਮੁਖ ਲੋਕ ਟਿਕੈਤ ਨੂੰ ਮਿਲਣ ਪੁੱਜੇ ਤੇ ਕਿਸਾਨ ਅੰਦੋਲਨ ਦੇ ਸਮਰਥਨ ਦੀ ਗੱਲ ਕਹੀ। ਬਿਹਾਰ ਤੋਂ ਇੱਕ ਸਾਬਕਾ ਮੰਤਰੀ ਵੀ ਕਿਸਾਨ ਨੇਤਾ ਨੂੰ ਮਿਲਣ ਪੁੱਜੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.