ਕਰਨਾਲ: ਸ਼ਨੀਵਾਰ ਨੂੰ ਹੋਈ ਬੈਠਕ ਤੋਂ ਬਾਅਦ ਕਿਸਾਨ ਆਗੂਆਂ ਅਤੇ ਕਰਨਾਲ ਪ੍ਰਸ਼ਾਸਨ ਦੇ ਵਿੱਚ ਸਹਿਮਤੀ ਬਣ ਗਈ ਹੈ।ਜਿਸ ਤੋਂ ਬਾਅਦ ਹੁਣ ਕਿਸਾਨਾਂ ਦਾ ਧਰਨਾ ਖਤਮ (Farmers Protest End)ਹੋ ਗਿਆ ਹੈ।ਕਿਸਾਨ ਆਗੂ ਗੁਰਨਾਮ ਚਡੂਨੀ ਨੇ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਲਾਠੀਚਾਰਜ ਮਾਮਲੇ ਦੀ ਕਾਨੂੰਨੀ ਜਾਂਚ ਹੋਵੇਗੀ। ਜਾਂਚ ਪੂਰੀ ਹੋਣ ਤੱਕ ਤਤਕਾਲੀਨ ਐਸ ਡੀ ਐਮ ਆਉਸ਼ ਸਿਹਨਾ ਛੁੱਟੀ ਉੱਤੇ ਰਹਿਣਗੇ।ਪ੍ਰਸ਼ਾਸਨ ਨੇ ਕਿਸਾਨਾਂ ਨੂੰ ਜਾਂਚ ਪੂਰੀ ਕਰਨ ਲਈ ਇੱਕ ਮਹੀਨੇ ਦਾ ਵਕਤ ਦਿੱਤਾ ਹੈ।ਹਾਈਕੋਰਟ ਦੇ ਰਿਟਾਇਰ ਜੱਜ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।
ਇਸਦੇ ਇਲਾਵਾ ਪ੍ਰਦਰਸ਼ਨ ਦੇ ਦੌਰਾਨ ਮਾਰੇ ਗਏ ਕਿਸਾਨ ਦੇ ਬੇਟੇ ਨੂੰ ਡੀਸੀ ਰੇਟ ਉੱਤੇ ਨੌਕਰੀ ਦੇਣ ਦੀ ਗੱਲ ਵੀ ਤਹਿ ਹੋਈ ਹੈ ।ਹਾਲਾਂਕਿ ਜਖ਼ਮੀਆਂ ਨੂੰ ਮੁਆਵਜੇ ਦਾ ਰਾਸ਼ੀ ਤਹਿ ਨਹੀਂ ਹੋ ਪਾਈ ਹੈ ਪਰ ਉਨ੍ਹਾਂ ਨੂੰ ਮੁਆਵਜਾ ਜਰੂਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਕਿਸਾਨ ਚਾਰ ਦਿਨ ਤੋਂ ਕਰਨਾਲ ਵਿੱਚ ਸਿਰ ਭੰਨਣ ਵਾਲੇ ਬਿਆਨ ਦੇਣ ਵਾਲੇ ਤਤਕਾਲੀਨ ਐਸ ਡੀ ਐਮ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਸੀ ਐਮ ਮਨੋਹਰ ਲਾਲ ਦਾ ਇੱਕ ਪ੍ਰੋਗਰਾਮ ਕਰਨਾਲ ਵਿੱਚ ਹੋਇਆ ਸੀ। ਜਿਸਦਾ ਕਿਸਾਨ ਵਿਰੋਧ ਕਰ ਰਹੇ ਸਨ। ਇਸ ਦੀ ਸੁਰੱਖਿਆ ਦੀ ਜਿੰਮੇਵਾਰੀ ਤਤਕਾਲੀਨ ਐਸ.ਡੀ.ਐਮ ਦੇ ਹੱਥਾਂ ਵਿੱਚ ਸੀ।ਇਸ ਦੌਰਾਨ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ ਸੀ।ਉਸੀ ਵਕਤ ਦਾ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਆਉਸ਼ ਸਿੰਹਾ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਜੋ ਵੀ ਕਿਸਾਨ ਇੱਥੇ ਆਉਣ ਦੀ ਕੋਸ਼ਿਸ਼ ਕਰੇ ਉਸਦਾ ਸਿਰ ਭੰਨ ਦੇਣਾ। ਇਸ ਉੱਤੇ ਕਿਸਾਨ ਭੜਕੇ ਹੋਏ ਹਨ ਅਤੇ ਕਰਨਾਲ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦੇ ਰਹੇ ਹਨ।ਜਿਸ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਸ਼ਾਮਿਲ ਹੋਏ ਸਨ।
ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਤਿੰਨ ਮੰਗਾਂ ਸਰਕਾਰ ਦੇ ਸਾਹਮਣੇ ਰੱਖੀਆਂ ਸੀ। ਪਹਿਲੀ ਮੰਗ ਇਹ ਹੈ ਕਿ ਐਸ.ਡੀ.ਐਮ ਸਮੇਤ ਜਿਨ੍ਹਾਂ ਸਰਕਾਰੀ ਅਧਿਕਾਰੀਆਂ ਨੇ ਲਾਠੀਚਾਰਜ ਕੀਤਾ ਸੀ। ਉਨ੍ਹਾਂ ਦੇ ਖਿਲਾਫ਼ ਐਫ.ਆਈ.ਆਰ ਦਰਜ ਹੋਵੇ। ਦੂਜੀ ਮੰਗ ਇਹ ਹੈ ਕਿ ਜਿਸ ਕਿਸਾਨ ਦੀ ਮੌਤ ਹੋਈ ਹੈ, ਉਸਦੇ ਪਰਿਵਾਰ ਨੂੰ 25 ਲੱਖ ਦਾ ਮੁਆਵਜਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਤੀਜੀ ਮੰਗ ਇਹ ਹੈ ਕਿ ਪੁਲਿਸ ਦੀ ਲਾਠੀਚਾਰਜ ਨਾਲ ਜਖ਼ਮੀ ਹੋਏ ਸਾਰੇ ਕਿਸਾਨਾਂ ਨੂੰ ਦੋ-ਦੋ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ। ਤਿੰਨ ਮੰਗਾਂ ਨੂੰ ਮੰਨਣ ਲਈ ਕਿਸਾਨਾਂ ਨੇ ਸਰਕਾਰ ਨੂੰ 6 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਪਰ ਸਰਕਾਰ ਨੇ ਮੰਗਾਂ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾ੍ਦ ਕਿਸਾਨਾਂ ਨੇ ਮਹਾਪੰਚਾਇਤ ਕਰਕੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ।
ਇਹ ਵੀ ਪੜੋ:Karnal Farmers Protest Update:ਕਿਸਾਨ ਅਤੇ ਪ੍ਰਸ਼ਾਸਨ ਦੀ ਹੋਈ ਸਕਾਰਾਤਮਕ ਬੈਠਕ