ਯੂਪੀ ਤੋਂ ਆਏ ਭਾਰਤੀ ਕਿਸਾਨ ਯੂਨੀਅਨ ਤੇ ਕੇਂਦਰੀ ਮੰਤਰੀ ਵਿਚਾਲੇ ਹੋਈ ਬੈਠਕ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕੁਝ ਕਿਸਾਨ ਨੇਤਾਵਾਂ ਨੇ ਅੱਜ ਮਿਲ ਕੇ ਫਾਰਮ ਕਾਨੂੰਨਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਤਿੰਨਾਂ ਕਾਨੂੰਨਾਂ ਵਿੱਚ ਕੋਈ ਸੋਧ ਨਹੀਂ ਹੋਣਾ ਚਾਹੀਦਾ।
ਕੇਂਦਰ ਦੀ ਚਿੱਠੀ 'ਤੇ ਕਿਸਾਨ ਭਲਕੇ ਲੈਣਗੇ ਫੈਸਲਾ, 5 ਮੈਬਰੀ ਕਮੇਟੀ ਦਾ ਐਲਾਨ - ਖੇਤੀ ਕਾਨੂੰਨ
18:21 December 22
ਯੂਪੀ ਤੋਂ ਆਏ ਭਾਰਤੀ ਕਿਸਾਨ ਯੂਨੀਅਨ ਨੇ ਖੇਤੀ ਕਾਨੂੰਨਾਂ ਨੂੰ ਦਿੱਤਾ ਸਮਰਥਨ
18:12 December 22
ਕਿਸਾਨ ਆਗੂਆਂ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਨਾ ਆਉਂਣ ਦੀ ਕੀਤੀ ਅਪੀਲ
ਬ੍ਰਿਟੇਨ ਦੇ ਪ੍ਰਧਾਨ ਮੰਤਰੀ 26 ਜਨਵਰੀ ਨੂੰ ਭਾਰਤ ਆਉਣਗੇ। ਅਸੀਂ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਲਿੱਖ ਰਹੇ ਹਾਂ ਜਦੋਂ ਤੱਕ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਆਉਣ ਤੋਂ ਰੋਕਿਆ ਜਾਵੇ।
17:53 December 22
ਕਿਸਾਨ ਜਥੇਬੰਦੀਆਂ ਨੇ 5 ਮੈਬਰੀ ਕਮੇਟੀ ਦਾ ਕੀਤਾ ਗਠਨ
- ਕੇਂਦਰ ਦੀ ਚਿੱਠੀ 'ਤੇ ਕਿਸਾਨ ਭਲਕੇ ਲੈਣਗੇ ਫੈਸਲਾ
- ਭਲਕੇ ਕੌਮੀ ਪਧੱਰ 'ਤੇ ਕਿਸਾਨ ਜਥੇਬੰਦੀਆਂ ਕਰਨਗੇ ਬੈਠਕ।
- ਕਿਸਾਨ ਜਥੇਬੰਦੀਆਂ ਨੇ 5 ਮੈਬਰੀ ਕਮੇਟੀ ਦਾ ਕੀਤਾ ਗਠਨ
- ਕਿਸਾਨ ਆਗੂ ਦਰਸ਼ਨ ਪਾਲ, ਕੁਲਵੰਤ ਸਿੰਘ, ਰਾਜੇਵਾਲ, ਪ੍ਰੇਮ ਸਿੰਘ, ਰਾਜਿੰਦਰ ਸਿੰਘ 5 ਮੈਂਬਰੀ ਕਮੇਟੀ 'ਚ ਸ਼ਾਮਲ
- ਸ਼ਹੀਦੀ ਦਿਹਾੜਾ ਸਿੰਘੂ ਤੇ ਟਿਕਰੀ ਬਾਰਡਰ 'ਤੇ ਮਨਾਇਆ ਜਾਵੇਗਾ।
17:52 December 22
ਸਿੰਘੂ ਸਰਹੱਦ 'ਤੇ ਪਹੁੰਚੇ ਗਾਇਕ ਜੈਜ਼ੀ ਬੀ
ਭਾਰਤੀ-ਕੈਨੇਡੀਅਨ ਗਾਇਕ ਜੈਜ਼ੀ ਬੀ ਨੇ ਦਿੱਲੀ ਵਿੱਚ ਸਿੰਘੂ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਨੂੰ ਸੰਬੋਧਨ ਕੀਤਾ।
16:39 December 22
ਖੇਤੀ ਕਾਨੂੰਨਾਂ ਵਿੱਚ ਸੋਧ ਨਹੀਂ, ਉਸ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ: ਸਰਵਣ ਸਿੰਘ ਪੰਧੇਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਇਹ ਸਾਫ਼ ਕੀਤਾ ਹੈ ਕਿ ਇਹ ਸਰਕਾਰ ਵੱਲੋਂ ਇੱਕ ਕਦਮ ਅੱਗੇ ਨਹੀਂ ਬਲਕਿ ਕਿਸਾਨਾਂ ਨੂੰ ਭਰਮਾਉਣ ਦਾ ਇੱਕ ਤਰੀਕਾ ਹੈ। ਇੱਕ ਸਧਾਰਣ ਵਿਅਕਤੀ ਸੋਚਦਾ ਹੈ ਕਿ ਕਿਸਾਨ ਜ਼ਿੱਦੀ ਹਨ ਪਰ ਤੱਥ ਇਹ ਹੈ ਕਿ ਅਸੀਂ ਖੇਤੀ ਕਾਨੂੰਨਾਂ ਵਿੱਚ ਸੋਧ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ।
ਸਰਕਾਰ ਨੇ ਖੇਤੀ ਕਾਨੂੰਨਾਂ ਸੰਬੰਧੀ ਆਪਣੀ ਸਥਿਤੀ ਦਾ ਫੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਇੱਕ ਪੱਤਰ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਜੇ ਕਿਸਾਨ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਵਿਚਾਰ ਵਟਾਂਦਰੇ ਲਈ ਤਾਰੀਖ ਅਤੇ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ।
16:04 December 22
ਅੰਬਾਲਾ: ਕਿਸਾਨਾਂ ਨੇ ਮੁੱਖ ਮੰਤਰੀ ਦੇ ਕਾਫਲੇ ਨੂੰ ਰੋਕਿਆ, ਪੁਲਿਸ ਨਾਲ ਹੋਈ ਹੱਥੋਪਾਈ
ਮੰਗਲਵਾਰ ਨੂੰ ਸੈਂਕੜੇ ਕਿਸਾਨ ਅੰਬਾਲਾ ਵਿੱਚ ਇਕੱਠੇ ਹੋਏ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਾਫਲੇ ਨੂੰ ਰੋਕ ਲਿਆ। ਇਸ ਦੌਰਾਨ ਅੰਬਾਲਾ ਪੁਲਿਸ ਦੇ ਜਵਾਨਾਂ ਅਤੇ ਕਿਸਾਨਾਂ ਵਿਚਾਲੇ ਹੱਥੋਪਾਈ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਿਤੀ ਹੁਣ ਕਾਬੂ ਹੇਠ ਹੈ।
12:50 December 22
ਗਾਜ਼ੀਪੁਰ ਸਰਹੱਦ ਦਿੱਲੀ ਤੋਂ ਗਾਜ਼ੀਆਬਾਦ ਆਵਾਜਾਈ ਲਈ ਕੀਤੀ ਗਈ ਬੰਦ
ਕਿਸਾਨਾਂ ਦੇ ਧਰਨੇ ਨੂੰ ਵੇਖਦੇ ਹੋਏ ਗਾਜ਼ੀਪੁਰ ਦੀ ਸਰਹੱਦ ਦਿੱਲੀ ਤੋਂ ਗਾਜ਼ੀਆਬਾਦ ਆਵਾਜਾਈ ਲਈ ਬੰਦ ਕਰ ਦਿੱਤੀ ਗਈ ਹੈ। ਇਹ ਗਾਜ਼ੀਆਬਾਦ ਤੋਂ ਦਿੱਲੀ ਲਈ ਆਵਾਜਾਈ ਲਈ ਪਹਿਲਾਂ ਹੀ ਬੰਦ ਕਰ ਦਿੱਤੀ ਗਿਆ ਸੀ। ਯਾਤਰੀਆਂ ਦਾ ਕਹਿਣਾ ਹੈ ਕਿ ਦਿੱਲੀ-ਮੇਰਠ ਐਕਸਪ੍ਰੈਸ ਵੇਅ ਦੇ ਬੰਦ ਹੋਣ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
11:18 December 22
ਸਾਨੂੰ ਅਜੇ ਤੱਕ ਖੇਤੀਬਾੜੀ ਮੰਤਰੀ ਵੱਲੋਂ ਮੀਟਿੰਗ ਦਾ ਸੱਦਾ ਨਹੀਂ ਮਿਲਿਆ: ਰਾਕੇਸ਼ ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਿਹਾ-ਸਾਨੂੰ ਅਜੇ ਤੱਕ ਖੇਤੀਬਾੜੀ ਮੰਤਰੀ ਵੱਲੋਂ ਮੀਟਿੰਗ ਦਾ ਸੱਦਾ ਨਹੀਂ ਮਿਲਿਆ ਹੈ। ਕਿਸਾਨਾਂ ਨੇ ਖੇਤੀ ਕਾਨੂੰਨ ਰੱਦ ਹੋਣ ਤੱਕ ਅੰਦੋਲਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਸਾਰੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਲੱਗੇਗਾ, ਸਰਕਾਰ ਸਾਡੇ ਕੋਲ ਆਵੇਗੀ।
07:37 December 22
ਕੇਂਦਰ ਦੀ ਚਿੱਠੀ 'ਤੇ ਕਿਸਾਨ ਭਲਕੇ ਲੈਣਗੇ ਫੈਸਲਾ, 5 ਮੈਬਰੀ ਕਮੇਟੀ ਦਾ ਐਲਾਨ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇੱਕ ਪਾਸੇ ਜਿੱਥੇ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ। ਉੱਥੇ ਹੀ ਸਰਕਾਰ ਵੀ ਆਪਣੇ ਅੜੀਅਲ ਰਵੱਈਏ 'ਤੇ ਅੜੀ ਹੋਈ ਹੈ। ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਣ ਵਾਲੀ ਮੋਦੀ ਸਰਕਾਰ ਕਿਸਾਨਾਂ ਦੀ ਪਰੇਸ਼ਾਨੀ ਨੂੰ ਹੱਲ ਕਰਨ ਵਿੱਚ ਫੇਲ ਸਾਬਿਤ ਹੋਈ ਹੈ।
ਆਪਣਾ ਹੱਕ ਲੈ ਕੇ ਰਹਾਂਗੇ
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਤਿੰਨੇ ਖੇਤੀ ਕਾਨੂੰਨ ਕਿਸਾਨ ਲਈ ਖੁਦਕੁਸ਼ੀ ਦੇ ਬਰਾਬਰ ਹੋਣਗੇ। ਜਿਸ ਨਾਲ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ ਅਤੇ ਕਿਸਾਨਾਂ ਵੱਲੋਂ ਕੀਤੀ ਗਈ ਸਾਰੀ ਮਿਹਨਤ ਦਾ ਮੁਨਾਫਾ ਕਾਰਪੋਰੇਟ ਘਰਾਣਿਆਂ ਦੀਆਂ ਜੇਬਾਂ ਵਿੱਚ ਚੱਲਾ ਜਾਵੇਗਾ। ਲੱਖਾਂ ਦੀ ਤਦਾਦ ਵਿੱਚ ਸਿੰਘੂ ਬਾਰਡਰ 'ਤੇ ਕਢਾਕੇ ਦੀ ਠੰਡ ਵਿੱਚ ਧਰਨੇ 'ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਖੇਤੀ ਕਾਨੂੰਨ ਨੂੰ ਰੱਦ ਨਹੀਂ ਕਰਦੀ, ਉਹ ਘਰ ਵਾਪਸੀ ਨਹੀਂ ਕਰਨਗੇ।
ਕੇਂਦਰ ਨੇ ਕੀਤੀ ਕਈ ਮੀਟਿੰਗਾਂ, ਪਰ ਨਹੀਂ ਹੋਇਆ ਕੋਈ ਹਲ
ਕਿਸਾਨਾਂ ਦਾ ਅੰਦੋਲਨ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਹੁਣ ਤੱਕ ਕੇਂਦਰ ਅਤੇ ਕਿਸਾਨਾਂ ਵਿੱਚਕਾਰ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰ ਹੁਣ ਤੱਕ ਕੋਈ ਹੱਲ ਨਹੀਂ ਹੋਇਆ। ਕਿਸਾਨਾਂ ਦੀ ਸਿਰਫ ਇੱਕੋਂ ਮੰਗ ਹੈ ਹਾਂ ਜਾਂ ਨਾ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਕਾਨੂੰਨ ਨੂੰ ਰੱਦ ਕਰਵਾ ਕੇ ਹੀ ਰਹਾਂਗੇ।
4 ਦਿਨਾਂ ਲਈ ਬੰਦ ਰਹਿਣਗੀਆਂ ਪੰਜਾਬ ਦੀਆਂ ਮੰਡੀਆਂ
ਮੋਦੀ ਸਰਕਾਰ ਵੱਲੋਂ ਪੰਜਾਬ ਵਿੱਚ ਆੜ੍ਹਤੀਆਂ ਉਪਰ ਛਾਪੇਮਾਰੀ ਕਰਵਾਉਣ ਦੇ ਰੋਸ ਵੱਜੋਂ ਆੜ੍ਹਤੀਆ ਐਸੋਸੀਏਸ਼ਨ ਨੇ ਚਾਰ ਦਿਨਾਂ ਲਈ ਪੰਜਾਬ ਦੀਆ ਮੰਡੀਆਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਥੇ ਹੰਗਾਮੀ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਸਮੇਤ ਜੋ ਆੜ੍ਹਤੀਆਂ 'ਤੇ ਛਾਪੇਮਾਰੀ ਕੀਤੀ ਗਈ ਹੈ, ਉਸ ਕਾਰਨ ਸਮੂਹ ਆੜ੍ਹਤੀ ਵਰਗ ਵਿੱਚ ਰੋਸ ਦੀ ਲਹਿਰ ਹੈ। ਅੱਜ ਮੀਟਿੰਗ ਦੌਰਾਨ ਸਮੂਹ ਆੜ੍ਹਤੀਆਂ ਨੇ 22 ਤਰੀਕ ਤੋਂ ਲੈ ਕੇ 25 ਤੱਕ ਪੰਜਾਬ ਦੀਆਂ ਸਮੂਹ ਮੰਡੀਆਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੇਂਦਰ ਦੀ ਇਸ ਘਟੀਆ ਕਾਰਵਾਈ ਵਿਰੁੱਧ ਕਿਸਾਨ ਜਥੇਬੰਦੀਆਂ ਨਾਲ ਪੰਜ ਮੈਂਬਰੀ ਕਮੇਟੀ ਬਣਾ ਕੇ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ।