ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਇਸ ਬੈਠਕ ਵਿੱਚ ਕੇਂਦਰ ਸਰਕਾਰ ਨੂੰ ਪੂਰੀ ਤਰ੍ਹਾਂ ਸਮਝ ਲੱਗ ਗਈ ਹੈ ਕਿ ਕਿਸਾਨ ਜਥੇਬੰਦੀਆਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਹੋਰ ਕਿਸੇ ਉੱਤੇ ਗੱਲਬਾਤ ਨਹੀਂ ਕਰਨਗੇ।
40ਵਾਂ ਦਿਨ: ਅੱਜ ਵੀ ਨਹੀਂ ਬਣੀ ਗੱਲ, 8 ਜਨਵਰੀ ਨੂੰ ਹੋਵੇਗੀ ਅਗਲੀ ਬੈਠਕ - Farmers protest live updates
19:08 January 04
ਕੇਂਦਰ ਸਰਕਾਰ ਨੂੰ ਪੂਰੀ ਤਰ੍ਹਾਂ ਲੱਗ ਗਈ ਸਮਝ: ਦਰਸ਼ਨ ਪਾਲ
18:58 January 04
ਤਿੰਨ ਕਾਨੂੰਨਾਂ 'ਤੇ ਗੱਲਬਾਤ, ਐਮਐਸਪੀ 'ਤੇ ਕੋਈ ਗੱਲਬਾਤ ਨਹੀਂ: ਕਿਸਾਨ ਆਗੂ
ਕਿਸਾਨ ਆਗੂ ਨੇ ਕਿਹਾ ਕਿ ਅੱਜ ਦੀ ਬੈਠਕ ਵਿੱਚ ਤਿੰਨ ਕਾਨੂੰਨਾਂ ਉੱਤੇ ਹੀ ਗੱਲਬਾਤ ਹੋਈ ਹੈ ਐਮਐਸਪੀ ਉੱਤੇ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੈਠਕ ਵਿੱਚ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਪਰ ਕੇਂਦਰੀ ਮੰਤਰੀ ਇਨ੍ਹਾਂ ਕਾਨੂੰਨਾਂ ਉੱਤੇ ਵਿਚਾਰ ਕਰਨ ਲਈ ਹੀ ਕਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਅਗਲੀ ਬੈਠਕ 8 ਜਨਵਰੀ ਨੂੰ ਹੈ ਜਿਸ ਵਿੱਚ ਕਾਨੂੰਨਾਂ ਨੂੰ ਰੱਦ ਕਰਨ ਉੱਤੇ ਗੱਲਬਾਤ ਹੋਵੇਗੀ।
18:23 January 04
ਅਗਲੀ ਮੁਲਾਕਾਤ 'ਚ ਸਾਡੇ ਸਾਰਥਕ ਵਿਚਾਰ-ਵਟਾਂਦਰੇ ਹੋਣਗੇ: ਤੋਮਰ
ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਕਿਸਾਨ ਯੂਨੀਅਨਾਂ ਤਿੰਨ ਕਾਨੂੰਨਾਂ ਦੀ ਧਾਰਾ-ਅਧਾਰਿਤ ਵਿਚਾਰ-ਵਟਾਂਦਰਾ ਕਰੇ। ਅਸੀਂ ਕਿਸੇ ਵੀ ਹੱਲ 'ਤੇ ਨਹੀਂ ਪਹੁੰਚ ਸਕੇ, ਕਿਉਂਕਿ ਕਿਸਾਨ ਯੂਨੀਅਨ ਕਾਨੂੰਨਾਂ ਨੂੰ ਰੱਦ ਕਰਨ 'ਤੇ ਅੜੀਆਂ ਰਹੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਜ ਦੇ ਵਿਚਾਰ ਵਟਾਂਦਰੇ ਨੂੰ ਵੇਖਦਿਆਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਾਡੀ ਅਗਲੀ ਮੁਲਾਕਾਤ ਦੌਰਾਨ ਸਾਡੇ ਸਾਰਥਕ ਵਿਚਾਰ ਵਟਾਂਦਰੇ ਹੋਣਗੇ ਅਤੇ ਅਸੀਂ ਸਿੱਟੇ ਉੱਤੇ ਪਹੁੰਚਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਭਰ ਦੇ ਕਿਸਾਨਾਂ ਪ੍ਰਤੀ ਵਚਨਬੱਧ ਹੈ। ਸਰਕਾਰ ਜੋ ਵੀ ਫੈਸਲਾ ਕਰੇਗੀ ਸਾਰੇ ਦੇਸ਼ ਨੂੰ ਧਿਆਨ ਵਿੱਚ ਰੱਖ ਕੇ ਕਰੇਗੀ।
18:17 January 04
ਅਸੀਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕਿਸੇ ਹੋਰ ਵਿਸ਼ੇ 'ਤੇ ਵਿਚਾਰ-ਵਟਾਂਦਰਾ ਨਹੀਂ ਕਰਨਾ: ਕਿਸਾਨ ਆਗੂ
ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਹਨਨ ਮੌਲਾ ਨੇ ਕਿਹਾ ਕਿ ਸਰਕਾਰ ਬਹੁਤ ਦਬਾਅ ਹੇਠ ਹੈ। ਅਸੀਂ ਸਾਰਿਆਂ ਨੇ ਕਿਹਾ ਕਿ ਕਾਨੂੰਨਾਂ ਨੂੰ ਰੱਦ ਕਰਨਾ ਇਹ ਸਾਡੀ ਮੰਗ ਹੈ। ਅਸੀਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕਿਸੇ ਹੋਰ ਵਿਸ਼ੇ 'ਤੇ ਵਿਚਾਰ-ਵਟਾਂਦਰਾ ਨਹੀਂ ਕਰਨਾ ਚਾਹੁੰਦੇ। ਕਾਨੂੰਨ ਰੱਦ ਹੋਣ ਤੱਕ ਵਿਰੋਧ ਪ੍ਰਦਰਸ਼ਨ ਵਾਪਸ ਨਹੀਂ ਲਿਆ ਜਾਵੇਗਾ।
18:14 January 04
8 ਜਨਵਰੀ ਨੂੰ ਅਗਲੀ ਬੈਠਕ
ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ 7ਵੇਂ ਗੇੜ ਦੀ ਬੈਠਕ ਹੋਈ। ਇਸ ਬੈਠਕ ਵਿੱਚ ਅੱਜ MSP 'ਤੇ ਗੱਲ ਨਹੀਂ ਬਣੀ। ਮੀਟਿੰਗ ਵਿੱਚ ਕੋਈ ਸਿੱਟਾ ਨਾ ਨਿਕਲਣ ਉੱਤੇ ਇੱਕ ਵਾਰ ਹੋਰ ਕਿਸਾਨ ਅਤੇ ਕੇਂਦਰ ਸਰਕਾਰ ਵਿਚਾਲੇ ਬੈਠਕ ਹੋਵੇਗੀ ਜੋ ਕਿ 8 ਜਨਵਰੀ ਨੂੰ ਹੋਵੇਗੀ।
17:28 January 04
ਸਰਕਾਰ ਅਤੇ ਕਿਸਾਨ ਕਿਸੇ ਨਤੀਜੇ 'ਤੇ ਪਹੁੰਚਣ ਤਾਂ ਕਿ ਕਿਸਾਨਾਂ ਨੂੰ ਕੋਈ ਰਾਹਤ ਮਿਲ ਸਕੇ: ਕੇ.ਸੀ ਤਿਆਗੀ
ਜੇਡੀਯੂ ਦੇ ਕੇ.ਸੀ ਤਿਆਗੀ ਨੇ ਕਿਹਾ ਕਿ ਅੱਜ ਸਰਕਾਰ ਅਤੇ ਕਿਸਾਨਾਂ ਵਿੱਚ ਗਲਬਾਤ ਦਾ ਸਤਵੇਂ ਦੌਰ ਦੀ ਬੈਠਕ ਹੈ। ਸਰਕਾਰ ਨੇ ਕੁਝ ਪੌਜ਼ੀਟਿਵ ਸੰਦੇਸ਼ ਦਿੱਤੇ ਹਨ। ਸਾਨੂੰ ਉਮੀਦ ਹੈ ਕਿ ਸਰਕਾਰ ਅਤੇ ਕਿਸਾਨ ਕਿਸੇ ਨਤੀਜੇ ਉੱਤੇ ਪਹੁੰਚਣਗੇ ਤਾਂ ਕਿ ਕਿਸਾਨਾਂ ਨੂੰ ਕੋਈ ਰਾਹਤ ਮਿਲ ਸਕੇ।
17:04 January 04
ਕਾਂਗਰਸ ਕੋਲ ਕਿਸਾਨਾਂ ਤੇ ਪਿੰਡਾਂ ਦੇ ਮਜ਼ਦੂਰਾਂ ਦੀ ਸਮਝ ਰੱਖਣ ਵਾਲਾ ਕੋਈ ਨੇਤਾ ਨਹੀਂ: ਪ੍ਰਹਿਲਾਦ ਸਿੰਘ
ਕਿਸਾਨਾਂ ਉੱਤੇ ਪ੍ਰਿਯੰਕਾ ਗਾਂਧੀ ਵੱਲੋਂ ਕੀਤੇ ਗਏ ਟਵੀਟ ਉੱਤੇ ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਕਿਹਾ ਕਿ ਕਾਂਗਰਸ ਦੇ ਕੋਲ ਕਿਸਾਨਾਂ ਅਤੇ ਪਿੰਡਾਂ ਦੇ ਮਜ਼ਦੂਰਾਂ ਦੀ ਸਮਝ ਰਖਣ ਵਾਲਾ ਕੋਈ ਨੇਤਾ ਨਹੀਂ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਨੇ 2 ਸਾਲ ਪਹਿਲਾ ਕੀ ਬੋਲਿਆ ਅਤੇ 2 ਦਿਨ ਪਹਿਲਾਂ ਕੀ ਬੋਲਿਆ। ਇਸ ਲਈ ਅਜਿਹਾ ਲੋਕਾਂ ਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ।
16:17 January 04
ਕਿਸਾਨਾਂ ਤੇ ਕੇਂਦਰ ਸਰਕਾਰ ਨਾਲ ਬੈਠਕ 'ਚ ਮਿਲੀ ਬ੍ਰੇਕ ਵਿੱਚ ਕਿਸਾਨਾਂ ਨੇ ਲੰਗਰ ਛੱਕਿਆ
ਕਿਸਾਨਾਂ ਅਤੇ ਕੇਂਦਰ ਸਰਕਾਰ ਨਾਲ ਬੈਠਕ 'ਚ ਮਿਲੀ ਬਰੇਕ ਵਿੱਚ ਕਿਸਾਨਾਂ ਨੇ ਲੰਗਰ ਛੱਕਿਆ। ਇਸ ਵਾਰ ਕੈਬਿਨੇਟ ਮੰਤਰੀਆਂ ਨੇ ਕਿਸਾਨਾਂ ਨਾਲ ਲੰਗਰ ਨਹੀਂ ਛਕਿਆ।
16:05 January 04
ਜੇਕਰ ਆੜਤੀ ਹੱਟਣਗੇ ਤਾਂ ਕਿਸਾਨਾਂ ਦੀ ਆਮਦਨ ਵਧੇਗੀ: ਕਮਲ ਪਟੇਲ
ਕਿਸਾਨਾਂ ਅਤੇ ਕੇਂਦਰ ਦੀ ਸਰਕਾਰ ਦੀ ਮੀਟਿੰਗ ਉੱਤੇ ਮੱਧ ਪ੍ਰਦੇਸ਼ ਦੇ ਕੈਬਿਨੇਟ ਮੰਤਰੀ ਕਮਲ ਪਟੇਲ ਨੇ ਕਿਹਾ ਕਿ ਜੇਕਰ ਆੜਤੀ ਹੱਟਣਗੇ ਤਾਂ ਕਿਸਾਨਾਂ ਦੀ ਆਮਦਨ ਵਧੇਗੀ। ਹੁਣ ਕਿਸਾਨਾਂ ਨੂੰ ਆਰਥਿਕ ਆਜ਼ਾਦੀ ਮਿਲੀ ਹੈ। ਇਸ ਲਈ ਪੂਰੇ ਦੇਸ਼ ਦੇ ਕਿਸਾਨ ਮੋਦੀ ਜੀ ਦੇ ਨਾਲ ਹਨ। ਜੇਕਰ ਕਿਸਾਨ ਚਾਹੁੰਦੇ ਹਨ ਕਿ ਕਿਸਾਨ ਦਾ ਭਲਾ ਹੋ ਤਾਂ ਉਹ ਇਸ ਕਾਨੂੰਨ ਦਾ ਸਮਰਥਨ ਕਰਨਗੇ।
15:13 January 04
ਕਿੰਨੇ ਕਿਸਾਨ ਫ਼ੌਤ ਹੋ ਗਏ ਹਨ ਪਰ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ: ਅਖਿਲੇਸ਼
ਅਖੀਲੇਸ਼ ਯਾਦਵ ਨੇ ਕਿਹਾ ਕਿ ਕਿਸਾਨਾਂ ਨੂੰ ਭਾਜਪਾ ਸਰਕਾਰ ਉੱਤੇ ਬਿਲਕੁੱਲ ਭਰੋਸਾ ਨਹੀਂ ਹੈ। ਮੰਡੀ ਬੰਦ ਕਰ ਦਿੱਤੀ, ਮੰਡੀ ਵੇਚ ਦਿੱਤੀ, ਕਿੰਨੇ ਕਿਸਾਨਾਂ ਉੱਤੇ ਅਥੱਰੂ ਗੈੱਸ ਦੇ ਗੋਲੇ ਛੱਡੇ, ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਅਤੇ ਕਿੰਨੇ ਕਿਸਾਨ ਫ਼ੌਤ ਹੋ ਗਏ ਹਨ ਪਰ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ।
14:54 January 04
ਬੈਠਕ ਤੋਂ ਪਹਿਲਾਂ ਅੰਦੋਲਨ ਦੌਰਾਨ ਫੌਤ ਹੋਏ 50 ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ
ਬੈਠਕ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨਾਂ ਤੇ ਕੈਬਿਨੇਟ ਮੰਤਰੀਆਂ ਨੇ ਅੰਦੋਲਨ ਦੌਰਾਨ ਫੌਤ ਹੋ ਚੁੱਕੇ 50 ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ 2 ਮਿੰਟ ਦਾ ਮੌਨ ਰੱਖ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
14:36 January 04
ਕੇਂਦਰ ਤੇ ਕਿਸਾਨਾਂ ਵਿਚਾਲੇ ਬੈਠਕ ਸ਼ੁਰੂ
ਅੱਜ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਸੱਤਵੇਂ ਗੇੜ ਦੀ ਬੈਠਕ ਸ਼ੁਰੂ ਹੋ ਚੁੱਕੀ ਹੈ। ਇਸ ਬੈਠਕ 'ਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਐਮਐਸਪੀ ਨੂੰ ਕਾਨੂੰਨੀ ਰੂਪ 'ਚ ਲਾਗੂ ਕਰਨ 'ਤੇ ਚਰਚਾ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੀ ਮੰਗ ਕੀਤੀ ਗਈ ਹੈ।
14:35 January 04
ਕਿਸਾਨਾਂ ਨਾਲ ਗੱਲਬਾਤ ਤੋਂ ਪਹਿਲਾਂ ਨੇਤਾਵਾਂ ਦੀ ਅਫਸਰਾਂ ਦੀ ਮੀਟਿੰਗ
ਕਿਸਾਨਾਂ ਨਾਲ ਗੱਲਬਾਤ ਤੋਂ ਪਹਿਲਾਂ ਨੇਤਾਵਾਂ ਦੀ ਅਫਸਰਾਂ ਨਾਲ ਮੀਟਿੰਗ ਜਾਰੀ ਹੈ। ਕੇਂਦਰ ਸਰਕਾਰ ਤੇ ਕਿਸਾਨ ਵਫ਼ਦ ਵਿਚਾਲੇ ਥੋੜੀ ਦੇਰ 'ਚ ਬੈਠਕ ਹੋਵੇਗੀ।
13:19 January 04
ਕੇਂਦਰ ਨਾਲ ਗੱਲਬਾਤ ਲਈ ਵਿਗਿਆਨ ਭਵਨ 'ਚ ਪਹੁੰਚੇ ਕਿਸਾਨ ਆਗੂ
ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਅੱਜ ਸੱਤਵੇਂ ਗੇੜ ਦੀ ਬੈਠਕ ਹੋਣ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਦਾ ਵਫ਼ਦ ਤਿੰਨ ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਵਿਗਿਆਨ ਭਵਨ ਪਹੁੰਚ ਗਿਆ ਹੈ। ਇੱਕ ਕਿਸਾਨ ਆਗੂ ਨੇ ਕਿਹਾ ਕਿ ਸਾਨੂੰ ਉਮੀਂਦ ਹੈ ਕਿ ਨਵੇਂ ਸਾਲ ਵਿੱਚ ਇਸ ਮੀਟਿੰਗ 'ਚ ਸਾਨੂੰ ਸਫਲਤਾ ਮਿਲੇਗੀ।"
13:19 January 04
ਸਕਾਰਾਤਮਕ ਹੱਲ ਲੱਭਾਂਗੇ- ਨਰਿੰਦਰ ਸਿੰਘ ਤੋਮਰ
ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੀਟਿੰਗ ਦੌਰਾਨ ਸਾਕਾਰਾਤਮਕ ਹੱਲ ਨਿਕਲਣ ਦੀ ਉਮੀਦ ਪ੍ਰਗਟਾਈ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ," ਮੈਨੂੰ ਉਮੀਦ ਹੈ ਕਿ ਅਸੀਂ ਅੱਜ ਸਕਾਰਾਤਮਕ ਹੱਲ ਲੱਭਾਂਗੇ। ਅਸੀਂ ਮੀਟਿੰਗ ਵਿੱਚ ਸਾਰੇ ਮੁੱਦਿਆਂ 'ਤੇ ਵਿਚਾਰ ਕਰਾਂਗੇ। "
12:42 January 04
ਪੰਜਾਬ 'ਚ ਜੀਓ ਦੇ ਟਾਵਰਾਂ ਦੀ ਭੰਨ-ਤੋੜ ਨੂੰ ਲੈ ਕੇ ਰਿਲਾਇੰਸ ਵੱਲੋਂ ਹਾਈਕੋਰਟ 'ਚ ਪਟੀਸ਼ਨ ਦਾਇਰ
ਪੰਜਾਬ ਵਿੱਚ ਜੀਓ ਦੇ ਟਾਵਰਾਂ ਦੀ ਭੰਨ-ਤੋੜ ਨੂੰ ਲੈ ਕੇ ਰਿਲਾਇੰਸ ਜੀਓ ਇਨਫੋਕੌਮ ਲਿਮਟਿਡ ਨੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ। ਪਟੀਸ਼ਨ 'ਚ ਕੰਪਨੀ ਨੇ ਇਸ ਮਾਮਲੇ 'ਚ ਤੁਰੰਤ ਸਰਕਾਰੀ ਅਧਿਕਾਰੀਆਂ ਕੋਲੋਂ ਦਖ਼ਲ ਅੰਦਾਜ਼ੀ ਦੀ ਮੰਗ ਕੀਤੀ ਹੈ।
12:41 January 04
ਅੰਬਾਲਾ 'ਚ ਕਿਸਾਨਾਂ ਨੇ ਰੀਲਾਇੰਸ ਸਟੋਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ
ਅੰਬਾਲਾ 'ਚ ਨੌਜਵਾਨ ਕਿਸਾਨਾਂ ਨੇ ਰਿਲਾਇੰਸ ਡੀਜ਼ੀਟਲ ਸਟੋਰ ਦੇ ਬਾਹਰ ਬੈਨਰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਜਾਰੀ ਰਹੇਗਾ। ਉਹ ਰੋਜ਼ਾਨਾ ਰਿਲਾਇੰਸ ਸਟੋਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ।
10:04 January 04
ਦਿੱਲੀ ਬਾਰਡਰਾਂ 'ਤੇ ਸੁਰੱਖਿਆ ਬਲ ਤਾਇਨਾਤ
ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਖਿਲਾਫ ਜਾਰੀ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਨੂੰ ਵੇਖਦੇ ਹੋਏ ਦਿੱਲੀ ਬਾਰਡਰਾਂ 'ਤੇ ਸੁਰੱਖਿਆ ਬਲ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਅੱਜ ਕਿਸਾਨਾਂ ਤੇ ਕੇਂਦਰ ਵਿਚਾਲੇ ਬੈਠਕ ਹੈ, ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਇਥੇ ਵੱਡੀ ਗਿਣਤੀ 'ਚ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।
09:57 January 04
ਐਮਐਸਪੀ ’ਤੇ ਕਾਨੂੰਨ ਬਣਾਵੇ ਸਰਕਾਰ- ਰਾਕੇਸ਼ ਟਿਕੈਤ
ਅੱਜ ਦੀ ਬੈਠਕ ਨੂੰ ਲੈ ਕੇ ਹਰਿਆਣਾ ਤੋਂ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਕੇ ਐਮਐਸਪੀ ’ਤੇ ਕਾਨੂੰਨ ਬਣਾਉਣਾ ਚਾਹੀਦਾ ਹੈ।
07:45 January 04
ਕਿਸਾਨਾਂ ਦੇ ਹੌਂਸਲੇ ਬੁਲੰਦ
ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਫੈਸਲਾ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਸਰਕਾਰ ਨੇ ਉਨ੍ਹਾਂ ਦੀਆਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ’ਤੇ ਕਾਨੂੰਨੀ ਗਾਰੰਟੀ ਦੇਣ ਦੀਆਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਠੰਢ ਤੇ ਮੀਂਹ ਦੇ ਬਾਵਜੂਦ ਦਿੱਲੀ ਬਾਰਡਰਾਂ 'ਤੇ ਡੱਟੇ ਹਨ।
06:27 January 04
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਹੋਈ ਬੈਠਕ
ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਬੈਠਕ ਕੀਤੀ ਗਈ। ਜਿਸ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਰੇਲਵੇ ਤੇ ਵਣਜ ਮੰਤਰੀ ਪਿਯੂਸ਼ ਗੋਇਲ ਸ਼ਾਮਿਲ ਰਹੇ। ਇਸ ਤੋਂ ਪਹਿਲਾਂ ਬੀਤੇ ਦਿਨ ਨਰਿੰਦਰ ਤੋਮਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਤੇ ਇਸ ਸਮੱਸਿਆ ਦੇ ਹੱਲ ਲਈ ਸਰਕਾਰ ਦੀ ਰਣਨੀਤੀ 'ਤੇ ਚਰਚਾ ਕੀਤੀ।
06:27 January 04
ਅੱਜ ਦੀ ਬੈਠਕ ਹੋਵੇਗੀ ਅਹਿਮ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਅੱਜ ਦੀ ਬੈਠਕ ਅਹਿਮ ਹੋਵੇਗੀ। ਇਸ ਮਾਮਲੇ 'ਤੇ ਦੋਵੇਂ ਧਿਰਾਂ ਸਰਬਸੰਮਤੀ ਨਾਲ ਹੱਲ ਕੱਢਣ ਦੀ ਕੋਸ਼ਿਸ਼ ਕਰਨਗੀਆਂ। ਦੱਸਣਯੋਗ ਹੈ ਕਿ ਦੋਹਾਂ ਧਿਰਾਂ ਵਿਚਾਲੇ ਗੱਲਬਾਤ ਦਾ ਇਹ ਸੱਤਵਾਂ ਦੌਰ ਹੋਵੇਗਾ।
06:08 January 04
ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਬੈਠਕ ਜਾਰੀ
ਨਵੀਂ ਦਿੱਲੀ :ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦਾ ਅੱਜ 40ਵਾਂ ਦਿਨ ਹੈ। ਅੱਜ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਸੱਤਵੇਂ ਗੇੜ 'ਚ ਗੱਲਬਾਤ ਹੋਵੇਗੀ। ਜਿਥੇ ਇੱਕ ਪਾਸੇ ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੜੇ ਹੋਏ ਹਨ, ਉਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਦੋ ਮੰਗਾਂ ਮੰਨ ਤਾਂ ਲਈ ਗਈਆਂ ਹਨ, ਪਰ ਇਸ ਸਬੰਧ 'ਚ ਲਿਖਤੀ ਤੌਰ 'ਤੇ ਕੋਈ ਵੀ ਦਸਤਾਵੇਜ਼ ਨਹੀਂ ਦਿੱਤਾ ਗਿਆ।
ਇਸ ਨੂੰ ਲੈ ਕੇ ਕਿਸਾਨਾਂ 'ਚ ਅਜੇ ਵੀ ਰੋਸ ਹੈ। ਅੱਜ ਦੀ ਬੈਠਕ ਕਿਸਾਨ ਅੰਦੋਲਨ ਦੀ ਅਗਲੀ ਦਿਸ਼ਾ ਤੈਅ ਕਰੇਗੀ। ਇਸ ਬੈਠਕ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਕੇਂਦਰ ਨੂੰ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ।