ਰੋਹਤਕ: ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿੱਚ ਅਗਲੇ ਦਿਨਾਂ ਦੌਰਾਨ ਐਲਾਨੀਆਂ ਗਈ ਮਹਾਪੰਚਾਇਤਾਂ ਨੂੰ ਰੱਦ ਕਰ ਦਿੱਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ 'ਚ ਹੁਣ ਕਿਸਾਨ ਮਹਾਪੰਚਾਇਤਾਂ ਨਹੀਂ ਹੋਣਗੀਆਂ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਮਾਨਸਾ ਦੇ ਭੀਖੀ ਵਿੱਚ ਅਤੇ 21 ਫਰਵਰੀ ਨੂੰ ਬਰਨਾਲਾ ਵਿੱਚ ਮਹਾਂਪਚਾਇੰਤਾਂ ਹੋਣੀਆਂ ਸੀ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, 'ਅਸੀਂ ਸਾਰੇ ਦੇਸ਼ ਦਾ ਦੌਰਾ ਕਰਾਂਗੇ, ਅਸੀਂ ਪੱਛਮੀ ਬੰਗਾਲ ਵੀ ਜਾਵਾਂਗੇ। ਪੱਛਮੀ ਬੰਗਾਲ 'ਚ ਵੀ ਕਿਸਾਨ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਦੀ ਯਾਤਰਾ ਪੱਛਮੀ ਬੰਗਾਲ 'ਚ ਆਉਂਦੀਆਂ ਚੋਣਾਂ ਨੂੰ ਧਿਆਨ 'ਚ ਰੱਖ ਕੇ ਕੀਤੀ ਜਾਵੇਗੀ, ਟਿਕੈਤ ਨੇ ਕਿਹਾ, 'ਅਸੀਂ ਉੱਥੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਜਾਵਾਂਗੇ।'