ETV Bharat / bharat

ਪਲਵਲ ਧਰਨੇ 'ਚ ਸ਼ਾਮਲ ਕਿਸਾਨ ਸੁਰਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ

author img

By

Published : Jan 4, 2021, 7:03 PM IST

ਮ੍ਰਿਤਕ ਕਿਸਾਨ ਸੁਰਿੰਦਰ ਸਿੰਘ ਸਿੱਧੂ ਦੇ ਸਾਥੀ ਦੱਸਦੇ ਹਨ ਕਿ ਸੁਰਿੰਦਰ ਸਿੰਘ ਸੰਗਠਨਵਾਦੀ ਵਿਅਕਤੀ ਸੀ। ਕਿਸਾਨਾਂ ਦੇ ਹੱਕਾਂ ਦੀ ਲੜਾਈ ਲਈ ਉਹ ਹਮੇਸ਼ਾ ਤਤਪਰ ਰਹਿੰਦਾ ਸੀ ਅਤੇ ਸੰਗਠਨ ਨੂੰ ਮਜ਼ਬੂਤ ਕਰਕੇ ਅੱਗੇ ਵੱਧ ਦੀ ਉਸਦੀ ਆਦਤ ਸੀ।

ਪਲਵਲ ਧਰਨੇ 'ਚ ਸ਼ਾਮਲ ਕਿਸਾਨ ਸੁਰਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ
ਪਲਵਲ ਧਰਨੇ 'ਚ ਸ਼ਾਮਲ ਕਿਸਾਨ ਸੁਰਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ

ਪਲਵਲ (ਮੱਧ ਪ੍ਰਦੇਸ਼): ਐਨਐਚ 19 'ਤੇ ਪਿੰਡ ਅਟੋਹਾਂ ਮੋੜ 'ਤੇ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ 65 ਸਾਲਾ ਕਿਸਾਨ ਸੁਰਿੰਦਰ ਸਿੰਘ ਸਿੱਧੂ ਦੀ ਮੌਤ ਹੋ ਗਈ। ਸੁਰਿੰਦਰ ਸਿੰਘ ਸਿੱਧੂ ਦੀ ਮੌਤ ਦਿੱਲੀ ਵਿੱਚ ਇਲਾਜ ਦੌਰਾਨ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰਿੰਦਰ ਸਿੰਘ ਦੀ ਸਿਹਤ ਧਰਨੇ ਦੌਰਾਨ ਠੰਢ ਲੱਗਣ ਕਾਰਨ ਵਿਗੜ ਗਈ ਸੀ। ਸੋਮਵਾਰ ਨੂੰ ਉਸ ਨੂੰ ਜੱਦੀ ਪਿੰਡ ਮਾਇਨਾ ਜ਼ਿਲ੍ਹਾ ਗਵਾਲੀਅਰ (ਐਮ.ਪੀ.) ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਕਿਸਾਨ ਦੀ ਮੌਤ ਨਾਲ ਸਾਥੀ ਕਿਸਾਨਾਂ ਵਿੱਚ ਸਰਕਾਰ ਵਿਰੁੱਧ ਰੋਸ ਹੈ।

14 ਦਸੰਬਰ ਨੂੰ ਵਿਗੜੀ ਸੀ ਸਿਹਤ

ਮ੍ਰਿਤਕ ਕਿਸਾਨ ਦੇ ਸਾਥੀ ਕਿਸਾਨ ਮੁਖੀਆ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਸਿੱਧੂ ਪਹਿਲੇ ਦਿਨ ਹੀ ਮਤਲਬ 3 ਦਸੰਬਰ ਨੂੰ ਸਾਥੀਆਂ ਨਾਲ ਧਰਨੇ ਵਿੱਚ ਸ਼ਾਮਲ ਹੋਇਆ ਸੀ। 14 ਦਸੰਬਰ ਨੂੰ ਠੰਢ ਲੱਗਣ ਕਾਰਨ ਉਸ ਨੂੰ ਨਮੋਨੀਆ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਗਵਾਲੀਅਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਉਸਦੀ ਹਾਲਤ ਲਗਾਤਾਰ ਵਿਗੜਦੀ ਰਹੀ ਤਾਂ ਉਸ ਨੂੰ ਦਿੱਲੀ ਦੇ ਗੰਗਾਰਾਮ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿਥੇ ਤਿੰਨ ਜਨਵਰੀ ਨੂੰ ਇਲਾਜ ਦੌਰਾਨ ਸੁਰਿੰਦਰ ਸਿੰਘ ਦੀ ਮੌਤ ਹੋ ਗਈ।

ਸੁਰਿੰਦਰ ਸਿੰਘ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ: ਸਾਥੀ ਕਿਸਾਨ

ਸੋਮਵਾਰ ਨੂੰ ਮ੍ਰਿਤਕ ਦੇਹ ਨੂੰ ਕਿਸਾਨ ਸੁਰਿੰਦਰ ਦੇ ਜੱਦੀ ਪਿੰਡ ਮਾਇਨਾ ਜ਼ਿਲ੍ਹਾ ਗਵਾਲੀਅਰ (ਐਮ.ਪੀ.) ਲਿਆਂਦਾ ਗਿਆ। ਇਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਸੁਰਿੰਦਰ ਸਿੰਘ ਦੇ ਸਾਥੀ ਮੁਖੀਆ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਸੰਗਠਨਵਾਦੀ ਵਿਅਕਤੀ ਸੀ। ਕਿਸਾਨਾਂ ਦੇ ਹੱਕਾਂ ਦੀ ਲੜਾਈ ਲਈ ਉਹ ਹਮੇਸ਼ਾ ਤਤਪਰ ਰਹਿੰਦਾ ਸੀ ਅਤੇ ਸੰਗਠਨ ਨੂੰ ਮਜ਼ਬੂਤ ਕਰਕੇ ਅੱਗੇ ਵੱਧ ਦੀ ਉਸਦੀ ਆਦਤ ਸੀ। ਉਨ੍ਹਾਂ ਕਿਹਾ ਕਿ ਸੁਰਿੰਦਰ ਦੀ ਸ਼ਹਾਦਤ ਨੂੰ ਬੇਕਾਰ ਨਹੀਂ ਜਾਣ ਦਿੱਤਾ ਜਾਵੇਗਾ। ਸਰਕਾਰ ਨੂੰ ਝੁਕਣਾ ਪਵੇਗਾ। ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪਿੱਛੇ ਨਹੀਂ ਹਟਿਆ ਜਾਵੇਗਾ। ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਕਰਨੀਆਂ ਪੈਣ।

ਐਨਐਚ-19 'ਤੇ 33 ਦਿਨਾਂ ਤੋਂ ਚੱਲ ਰਿਹੈ ਧਰਨਾ

ਦੱਸ ਦਈਏ ਕਿ ਪਲਵਲ ਦੇ ਐਨਐਚ -19 'ਤੇ ਪਿਛਲੇ 33 ਦਿਨਾਂ ਤੋਂ ਮੱਧ ਪ੍ਰਦੇਸ਼ ਅਤੇ ਯੂਪੀ ਦੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ। ਕਿਸਾਨਾਂ ਵਿਰੁੱਧ ਲਾਗੂ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਐਮਐਸਪੀ ਕਾਨੂੰਨ ਬਣਾਉਣ ਲਈ ਕਿਸਾਨਾਂ ਦਾ ਧਰਨਾ ਨਿਰੰਤਰ ਜਾਰੀ ਹੈ। ਨਾਲ ਹੀ ਪਿਛਲੇ 15 ਦਿਨਾਂ ਤੋਂ 24 ਘੰਟੇ ਦੀ ਕ੍ਰਮਵਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਜਿਸ ਵਿਚ 11 ਕਿਸਾਨ ਰੋਜ਼ ਬੈਠਦੇ ਹਨ। ਇਸ ਹੜਤਾਲ ਵਿਚ ਕਿਸਾਨ ਸੁਰਿੰਦਰ ਸਿੰਘ ਸਿੱਧੂ ਵੀ ਸ਼ਾਮਲ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.