ਨਵੀਂ ਦਿੱਲੀ: ਖੇਤੀ ਕਾਨੂੰਨ (Farm Law) ਦੀ ਵਾਪਸੀ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਤੇ ਕਾਨੂੰਨ ਦੀ ਮੰਗ ਨੂੰ ਲੈ ਕੇ ਗਾਜੀਪੁਰ ਬਾਡਰ (Ghazipur Border) ਸਮੇਤ ਰਾਜਧਾਨੀ ਦਿੱਲੀ ਦੀਆਂ ਵੱਖ ਵੱਖ ਸੀਮਾਵਾਂ ਤੇ ਅੰਦੋਲਨ ਜਾਰੀ ਹੈ ਨਵਬੰਰ ਦੇ ਆਖਰੀ ਹਫਤੇ ਸੁਰੂ ਹੋਇਆ ਕਿਸਾਨ ਅੰਦੋਲਨ (Farmer Protest) ਨੂੰ 6 ਮਹੀਨੇ ਪੂਰੇ ਹੋ ਚੁੱਕੇ ਹਨ। ਹੁਣ ਕਿਸਾਨ ਨਵੀਂ ਰਣਨੀਤੀ 'ਤੇ ਅੰਦੋਲਨ ਚਲਾਉਣ ਦੀ ਤਿਆਰੀ ਕਰ ਰਹੇ ਹਨ। ਜਿਸ ਵਿਚ ਉੱਤਰ ਪ੍ਰਦੇਸ਼ ਦੇ ਸਾਰੇ ਟੋਲ ਪਲਾਜ਼ਿਆਂ (Toll Plaza) ਤੇ ਧਰਨੇ ਸ਼ੁਰੂ ਕੀਤੇ ਜਾਣਗੇ।
ਸਰਕਾਰ ਤੋਂ ਆਪਣੀਆਂ ਮੰਗਾਂ ਦੀ ਮਨਵਾਉਣ ਲਈ ਕਿਸਾਨਾਂ ਨੇ ਸਰਦ ਠੰਡੀਆਂ ਰਾਤਾਂ ਸੜਕਾਂ ਤੇ ਅੰਦੋਲਨ ਚ ਬਤੀਤ ਕੀਤੀਆ। ਹੁਣ ਤਪਦੀ ਗਰਮੀ ਦੇ ਮੌਸਮ ਵਿਚ ਵੀ ਕਿਸਾਨ ਅੰਦੋਲਨ (Farmer Protest) ਡਟੇ ਹੋਏ ਹਨ। ਕਿਸਾਨ ਸਾਫ ਕਰ ਚੁਕੇ ਹਨ ਕਿ ਸਰਕਾਰ ਜਦੋਂ ਤੱਕ ਤੱਕ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ (Farm Law) ਨੂੰ ਵਾਪਸ ਨਹੀਂ ਲੈਂਦੀ ਅਤੇ ਐਮਐਸਪੀ (MSP) ਦੀ ਗਰੰਟੀ ਲਈ ਕਾਨੂੰਨਾਂ ਨਹੀਂ ਬਣਾਉਦੀ। ਓਦੋ ਤੱਕ ਦਿੱਲੀ ਦੀਆ ਸਰਹੱਦਾ ਤੋ ਕਿਸਾਨਾ ਦੀ ਘਰ ਵਾਪਸੀ ਨਹੀ ਹੋਵੇਗੀ। ਗਾਜ਼ੀਪੁਰ ਬਾਰਡਰ 'ਤੇ ਰਾਕੇਸ਼ ਟਿਕੈਤ (Rakesh Tikait) ਨੇ ਕਿਹਾ ਕਿ ਹੁਣ ਉੱਤਰ ਪ੍ਰਦੇਸ਼ ਵਿੱਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਜੇਕਰ ਸਰਕਾਰ ਕਿਸਾਨਾਂ ਨਾਲ ਗੱਲ ਨਹੀਂ ਕਰ ਰਹੀ ਤਾਂ ਫਿਰ ਅੰਦੋਲਨ ਨੂੰ ਜ਼ਿਲੇ ਵਿਚ ਲਿਜਾਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ। ਉੱਤਰ ਪ੍ਰਦੇਸ਼ ਵਿੱਚ ਸ਼ਨੀਵਾਰ ਤੋਂ ਸਾਰੇ ਟੋਲਾਂ ਪਲਾਜਿਆਂ ਤੇ ਧਰਨਾ ਅਰੰਭ ਕੀਤਾ ਜਾਵੇਗਾ। ਮੇਵਾੜ ਦੇ ਦੌਰੇਲਾ, ਮੁਜ਼ੱਫਰਨਗਰ ਦੇ ਛਾਪਰ, ਰੋਹਾਨਾ ਅਮਰੋਹਾ ਦੀ ਛੜਸੀ, ਮੌਂਦਾਬਾਦ ਦੇ ਮੋਂਦਪਾਂਡੇਆ, ਗੌਤਮ ਬੁੱਧ ਨਗਰ ਵਿਖੇ ਧਰਨਾ ਸ਼ੁਰੂ ਹੋ ਗਿਆ ਹੈ।
ਰਾਕੇਸ਼ ਟਿਕੈਤ (Rakesh Tikait) ਨੇ ਕਿਹਾ ਕਿ ਜੇਕਰ ਸਰਕਾਰ ਕੋਈ ਹੱਲ ਨਹੀਂ ਕਰਦੀ ਤਾਂ ਦੇਸ਼ ਭਰ ਦੇ ਕਿਸਾਨ ਸੜਕਾਂ ‘ਤੇ ਉਤਰ ਜਾਣਗੇ।ਇਸ ਲਈ ਕੰਮ ਵੀ ਕੀਤਾ ਜਾ ਰਿਹਾ ਹੈ। ਦੇਸ਼ ਭਰ ਦੇ ਕਿਸਾਨ ਕਿਸਾਨ ਮੋਰਚੇ ਦੇ ਸੰਪਰਕ ਵਿੱਚ ਹਨ ਅਤੇ ਅੱਗੋ ਦੇ ਅੰਦੋਲਨ ਲਈ ਤਿਆਰ ਹਨ।