ਵਾਰਾਨਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ 'ਤੇ ਟਰੱਸਟ ਬਣਾ ਕੇ ਠੱਗੀ ਮਾਰਨ ਦੇ ਮਾਮਲੇ 'ਚ ਕੈਂਟ ਪੁਲਿਸ ਨੇ 3 ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਹੈ। ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਨੂੰ ਵੀ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਵਧੀਕ ਸੈਸ਼ਨ ਜੱਜ ਸੰਜੀਵ ਕੁਮਾਰ ਸਿਨਹਾ ਨੇ ਸੁਣਵਾਈ ਤੋਂ ਬਾਅਦ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ।
ਏਡੀਜੀਸੀ ਕੈਲਾਸ਼ ਨਾਥ ਨੇ ਮੁਲਜ਼ਮਾਂ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀ। ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੋ ਕੇ 3 ਮੁਲਜ਼ਮਾਂ ਦੀ ਜ਼ਮਾਨਤ ਪਟਿਸ਼ਨ ਨੂੰ ਖ਼ਾਰਜ ਕਰ ਦਿੱਤਾ।
10 ਲੋਕਾਂ ਵਿਰੁੱਧ ਕੇਸ ਦਰਜ
ਇਸ ਮਾਮਲੇ 'ਚ ਕੁੱਲ 10 ਲੋਕਾਂ 'ਤੇ ਪਰਚਾ ਵੀ ਦਰਜ ਕੀਤਾ ਗਿਆ ਹੈ। ਮੁਲਜ਼ਮ ਅਜੇ ਪਾਂਡੇ, ਰਵਿੰਦਰ ਪਾਂਡੇ ਅਤੇ ਸ਼ਾਹਬਾਜ਼ ਖਾਨ 'ਤੇ ਲਗਾਏ ਦੋਸ਼ਾਂ ਦੇ ਅਧਾਰ 'ਤੇ ਅਦਾਲਤ ਨੇ ਜ਼ਮਾਨਤ ਲਈ ਢੁਕਵਾ ਆਧਾਰ ਨਾ ਮਿਲਣ ਕਾਰਨ ਜ਼ਮਾਨਤ ਖਾਰਜ ਕਰ ਦਿੱਤੀ। ਦੱਸ ਦਈਏ ਕਿ ਫਰਜ਼ੀ ਆਦਰਸ਼ ਨਰਿੰਦਰ ਦਮੋਦਰ ਦਾਸ ਮੋਦੀ ਪਬਲਿਕ ਵੈੱਲਫੇਅਰ ਟਰੱਸਟ ਨੂੰ ਮੁਲਜ਼ਮ ਨੇ ਬਣਾਇਆ ਸੀ, ਜਿਸਦਾ ਪਰਦਾਫਾਸ਼ ਡਿਪਟੀ ਮੈਨੇਜਰ ਦੇ ਦਫ਼ਤਰ ਨੇ ਕੀਤਾ ਸੀ।