ਅੱਜ ਦੀਆਂ ਵੱਡੀਆਂ ਖ਼ਬਰਾਂ
- ਬਠਿੰਡਾ 'ਚ ਮਨਪ੍ਰੀਤ ਬਾਦਲ ਵੱਲੋਂ ਕੀਤੇ ਜਾਣਗੇ ਪ੍ਰੋਗਰਾਮ, ਪਰ ਕਿਸਾਨਾਂ ਨੇ ਵਿਰੋਧ ਕਰਨ ਦਾ ਪਹਿਲਾਂ ਹੀ ਕੀਤਾ ਐਲਾਨ।
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਪਾਵਰਕੌਮ ਨੇ ਕੰਪਨੀ ਨੂੰ ਸਮਝੌਤਾ ਰੱਦ ਕਰਨ ਦਾ ਨੋਟਿਸ ਕੀਤਾ ਜਾਰੀ
ਪੰਜਾਬ ਵਿਚ ਦਿਨੋਂ-ਦਿਨ ਬਿਜਲੀ ਸੰਕਟ (Power crisis) ਵੱਧਦਾ ਜਾ ਰਿਹਾ ਹੈ, ਜਿਸ ਕਾਰਣ ਲੋਕਾਂ ਨੂੰ ਹਨੇਰੇ ਵਿਚ ਰਹਿਣਾ ਪੈ ਰਿਹਾ ਹੈ। ਇਸ ਵਿਚਾਲੇ ਪੰਜਾਬ ਸਰਕਾਰ (Government of Punjab) ਵਲੋਂ ਬਿਜਲੀ ਕੰਪਨੀਆਂ (Power companies) ਨਾਲ ਹੋਏ ਮਹਿੰਗੇ ਭਾਅ ਦੀ ਬਿਜਲੀ ਦੇ ਸਮਝੌਤੇ ਵੀ ਰੱਦ ਕਰ ਦਿੱਤੇ ਗਏ ਹਨ ਤਾਂ ਜੋ ਲੋਕਾਂ ਤੱਕ ਸਸਤੀ ਬਿਜਲੀ (Cheap electricity) ਮੁਹੱਈਆ ਕਰਵਾਈ ਜਾ ਸਕੇ।
2. ਟਿੱਕਰੀ ਬਾਰਡਰ 'ਤੇ ਬੈਰੀਅਰ ਹਟਾਉਣ ਦੌਰਾਨ ਤਣਾਅ, ਰਾਜੇਵਾਲ ਨੇ ਕੀਤੀ ਇਹ ਅਪੀਲ
ਸ਼ੁੱਕਰਵਾਰ ਦੀ ਰਾਤ ਟਿੱਕਰੀ ਬਾਰਡਰ (Tikri Border) ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੁਲਿਸ ਨੇ ਬੈਰੀਕੇਡਿੰਗ ਹਟਾ ਰਸਤਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ ਟਿੱਕਰੀ ਸਰਹੱਦ (Tikri Border) ’ਤੇ ਜਦੋਂ ਪੁਲਿਸ ਇੱਕ ਮਾਰਗੀ ਸੜਕ ਨੂੰ ਖੋਲ੍ਹ ਰਹੀ ਸੀ ਤਾਂ ਇਸ ਦੌਰਾਨ ਕਿਸਾਨਾਂ ਨੇ ਹੰਗਾਮਾ ਕਰ ਦਿੱਤਾ ਤੇ ਕੁਝ ਕਿਸਾਨ ਜੇਸੀਬੀ ਅੱਗੇ ਲੇਟ ਵੀ ਗਏ। ਇਸ ਮੌਕੇ ਉਥੇ ਕਿਸਾਨਾਂ ਦੀ ਭੀੜ ਇਕੱਠੀ ਹੋ ਗਈ ਤੇ ਕਿਸਾਨਾਂ ਨੇ ਕਿਹਾ ਕਿ ਪੁਲਿਸ ਨੇ ਸਾਡੇ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ ਤੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕੁਝ ਮਰਜੀ ਹੋ ਜਾਏ ਉਹ ਰਸਤਾ ਨਹੀਂ ਖੋਲ੍ਹਣ ਦੇਣਗੇ।
3. ਹਿੰਦੂ ਸੈਨਾ ਨੇ ਗਾਜ਼ੀਪੁਰ ਬਾਰਡਰ 'ਤੇ ਲਗਾਏ ਇਤਰਾਜ਼ਯੋਗ ਪੋਸਟਰ
ਹਿੰਦੂ ਸੈਨਾ (Hindu Sena) ਵੱਲੋਂ ਕਿਸਾਨ ਅੰਦੋਲਨ ਦੇ ਵਿਰੋਧ 'ਚ ਗਾਜ਼ੀਪੁਰ ਸਰਹੱਦ (Ghazipur border) 'ਤੇ ਦਿੱਲੀ ਮੇਰਠ ਐਕਸਪ੍ਰੈੱਸ ਵੇਅ ਦੇ ਡਿਵਾਈਡਰ 'ਤੇ ਕੁਝ ਪੋਸਟਰ ਚਿਪਕਾਏ ਗਏ ਹਨ। ਪੋਸਟਰ 'ਤੇ ਲਿਖਿਆ ਸੀ, ਕਾਤਲ ਕਿਸਾਨ ਅੰਦੋਲਨ ਬੰਦ ਕਰੋ। ਹਾਲਾਂਕਿ ਪੁਲਿਸ ਨੂੰ ਜਿਵੇਂ ਹੀ ਇਨ੍ਹਾਂ ਪੋਸਟਰਾਂ (Objectionable posters) ਬਾਰੇ ਪਤਾ ਲੱਗਾ ਤਾਂ ਪੁਲਿਸ ਨੇ ਉਕਤ ਪੋਸਟਰਾਂ ਨੂੰ ਉਥੋਂ ਹਟਾ ਦਿੱਤਾ।
Explainer-
ਸਾਕਾ ਪੰਜਾ ਸਾਹਿਬ , ਸਿੱਖਾਂ ਦੀ ਸਹਿਨਸ਼ੀਲਤਾ, ਬਹਾਦਰੀ ਤੇ ਕੁਰਬਾਨੀ ਦੀ ਅਨੂਠੀ ਗਾਥਾ
ਅੱਜ ਸਿੱਖ ਕੌਮ ਲਈ ਬੇਹਦ ਇਤਿਹਾਸਕ ਦਿਨ ਹੈ। ਕਿਉਂਕਿ ਇਹ ਦਿਨ ਸਿੱਖ ਇਤਿਹਾਸ ਦੀ ਸਹਿਨਸ਼ੀਲਤਾ, ਬਹਾਦਰੀ ਤੇ ਕੁਰਾਬਾਨੀਆਂ ਦੀ ਅਨੂਠੀ ਗਾਥਾ ਨੂੰ ਦਰਸਾਉਂਦਾ ਹੈ। ਸਾਕਾ ਪੰਜਾ ਸਾਹਿਬ (Saka Panja Sahib)ਪਾਕਿਸਤਾਨ ਵਿੱਚ ਵਾਪਰਿਆ ਸੀ। ਇਸ ਦਿਨ ਗੁਰੂ ਸਿੰਘਾਂ ਨੇ ਰੇਲ ਰੋਕ ਕੇ ਭੁੱਖੇ ਸਿੰਘਾਂ ਨੂੰ ਲੰਗਰ ਛਕਾਉਣ ਲਈ ਆਪਣੀ ਕੁਰਬਾਨੀਆਂ ਦਿੱਤੀਆਂ ਸਨ।
Exclusive-
ਕਿਸਾਨਾਂ ਸਣੇ ਹੋਰ ਮੁੱਦਿਆਂ ’ਤੇ ਕੀ ਬੋਲੇ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ
ਗੁਲਾਬੀ ਸੁੰਡੀ (pink locust) ਕਾਰਨ ਖ਼ਰਾਬ ਹੋਈ ਨਰਮੇ ਦੀ ਫਸਲ ਸਬੰਧੀ ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਅਤੇ ਮਾਲ ਮੰਤਰੀ ਅਰੁਣਾ ਚੌਧਰੀ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ (Agriculture Minister Kaka Randeep Singh Nabha) ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਜੋ ਆਪਣੇ ਬੱਚਿਆਂ ਵਾਂਗ ਫਸਲਾਂ ਦੀ ਰਾਖੀ ਕਰਦੇ ਹਨ ਸਾਡਾ ਫਰਜ਼ ਵੀ ਬਣਦਾ ਹੈ ਕੀ ਅਸੀਂ ਉਹਨਾਂ ਦੀ ਮਦਦ ਕਰੀਏ। ਉਹਨਾਂ ਨੇ ਕਿਹਾ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਨੇ ਆਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਕਿਸਾਨਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ ਸੀ ਤੇ ਸਪੈਸ਼ਲ ਗਿਰਦਾਵਰੀ ਦੇ ਹੁਕਮ ਦਿੱਤੇ ਸਨ ਤੇ ਹੁਣ ਸਰਕਾਰ ਆਪਣਾ ਵਾਅਦਾ ਪੂਰਾ ਕਰਦੇ ਹੋਏ ਮੁਆਵਜ਼ੇ ਦਾ ਐਲਾਨ ਕਰਦੀ ਹੈ।