ETV Bharat / bharat

ਸਿੰਘੂ ਘਟਨਾ ਨੂੰ ਲੈਕੇ ਉੱਪ ਮੁੱਖ ਮੰਤਰੀ ਰੰਧਾਵਾ ਦਾ ਵੱਡਾ ਬਿਆਨ, ਕੈਪਟਨ ਅਮਰਿੰਦਰ ਸਿੰਘ ਬਣਾਉਣਗੇ ਆਪਣੀ ਸਿਆਸੀ ਪਾਰਟੀ! - ਨਰਿੰਦਰ ਤੋਮਰ

ਕੱਲ੍ਹ ਅਤੇ ਅੱਜ ਦੀਆਂ ਵੱਡੀਆਂ ਖ਼ਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀ ਖ਼ਬਰਾਂ ਜਿਹੜੀਆਂ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀਆਂ ਵੱਡੀਆਂ ਖਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ਸਿੰਘੂ ਘਟਨਾ ਨੂੰ ਲੈਕੇ ਉੱਪ ਮੁੱਖ ਮੰਤਰੀ ਰੰਧਾਵਾ ਦਾ ਵੱਡਾ ਬਿਆਨ, ਕੈਪਟਨ ਅਮਰਿੰਦਰ ਸਿੰਘ ਬਣਾਉਣਗੇ ਆਪਣੀ ਸਿਆਸੀ ਪਾਰਟੀ!

author img

By

Published : Oct 20, 2021, 6:35 AM IST

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1. ਕੈਪਟਨ ਅਮਰਿੰਦਰ ਸਿੰਘ ਬਣਾਉਣਗੇ ਆਪਣੀ ਸਿਆਸੀ ਪਾਰਟੀ!

ਪੰਜਾਬ ਵਿੱਚ ਵਿਧਾਨਸਭਾ ਚੋਣਾਂ (vidhan Sabha Election) ਤੋਂ ਪਹਿਲਾਂ ਇੱਕ ਵੱਡਾ ਸਿਆਸੀ ਘਟਨਾਕ੍ਰਮ (Political) ਹੋ ਸਕਦਾ ਹੈ। ਇਹ ਸਿਆਸੀ ਘਟਨਾਕ੍ਰਮ ਇੱਕ ਨਵੀਂ ਸਿਆਸੀ ਪਾਰਟੀ ਬਨਣ ਨੂੰ ਲੈ ਕੇ ਹੋ ਸਕਦਾ ਹੈ। ਸੂਤਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਬਣਾ ਸਕਦੇ ਹਨ। ਨਾਲ ਹੀ ਇਸ ਗੱਲ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਬੀਜੇਪੀ ਦੇ ਨਾਲ ਗੱਠਜੋਡ਼ ਕਰ ਸਕਦੇ ਹਨ। ਉਥੇ ਹੀ ਸੂਬੇ ਦੀਆਂ ਸਿਆਸੀ ਪਾਰਟੀਆਂ ਨਾਲੋਂ ਵੱਖ ਹੋਏ ਨੇਤਾਵਾਂ ਨੂੰ ਵੀ ਆਪਣੇ ਨਾਲ ਜੋੜ ਸਕਦੇ ਹਨ।

2. ਨਵਜੋਤ ਸਿੰਘ ਸਿੱਧੂ ਨੇ ਲਖੀਮਪੁਰ ਖੀਰੀ ਨੂੰ ਲੈ ਕੇ ਵੀਡੀਓ ਕੀਤੀ ਸਾਂਝੀ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress Navjot Singh Sidhu) ਵਲੋਂ ਆਪਣੇ ਸੋਸ਼ਲ ਮੀਡੀਆ (Social Media) ਅਕਾਉਂਟ ਟਵਿੱਟਰ 'ਤੇ ਟਵੀਟ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਲਖੀਮਪੁਰ ਖੀਰੀ (Lakhimpur Khiri) ਵਿਖੇ ਵਾਪਰੇ ਘਟਨਾਕ੍ਰਮ ਨੂੰ ਲੈ ਕੇ ਇਕ ਵੀਡੀਓ ਸ਼ੇਅਰ (Video Share) ਕੀਤੀ ਹੈ। ਵੀਡੀਓ ਵਿਚ ਉਨ੍ਹਾਂ ਨੇ ਉਹ ਪਲ ਸਾਂਝੇ ਕੀਤੇ ਹਨ ਜਿਨ੍ਹਾਂ ਵਿਚ ਉਹ ਲਖੀਮਪੁਰ ਖੀਰੀ ਨੂੰ ਜਾ ਰਹੇ ਸਨ।

3. ਸਿੰਘੂ ਘਟਨਾ ਨੂੰ ਲੈਕੇ ਉੱਪ ਮੁੱਖ ਮੰਤਰੀ ਰੰਧਾਵਾ ਦਾ ਵੱਡਾ ਬਿਆਨ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਕਿਹਾ ਕਿ ਸਿੰਘੂ ਕਤਲਕਾਂਡ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾਉਣ ਦੀ ਇੱਕ ਡੂੰਘੀ ਸਾਜ਼ਿਸ਼ ਜਾਪਦੀ ਹੈ। ਤਰਨਤਾਰਨ ਦੇ ਇੱਕ ਅਨੁਸੂਚਿਤ ਜਾਤੀ ਨਾਲ ਸਬੰਧਿਤ ਮਜ਼ਦੂਰ ਦੇ ਕਤਲ ਦੀ ਮੌਜੂਦਾ ਘਟਨਾ ਅਤੇ ਮੀਡੀਆ ਵਿੱਚ ਹੋਏ ਤਾਜ਼ਾ ਖੁਲਾਸਿਆਂ ਦਾ ਜ਼ਿਕਰ ਕਰਦਿਆਂ ਉਪ ਮੁੱਖ ਮੰਤਰੀ, ਜਿੰਨ੍ਹਾਂ ਕੋਲ ਗ੍ਰਹਿ ਵਿਭਾਗ ਹੈ, ਨੇ ਪੂਰਨ ਨਿਆਂ ਦਾ ਵਾਅਦਾ ਕਰਦਿਆਂ ਕਿਹਾ ਕਿ ਸਰਕਾਰ ਮਾਮਲੇ ਦੀ ਡੂੰਘਾਈ ਤੱਕ ਪਹੁੰਚੇਗੀ ਅਤੇ ਇਸ ਘਟਨਾ ਦੇ ਅਸਲ ਸਾਜ਼ਿਸ਼ਕਰਤਾਵਾਂ ਨੂੰ ਬੇਨਕਾਬ ਕਰੇਗੀ।

Explainer

ਸ਼ਰਦ ਪੂਰਨਿਮਾ 2021: ਜਾਣੋ ਸ਼ਰਦ ਪੂਰਨਿਮਾ ਰਾਤ ਦੀ ਮਹੱਤਤਾ ਅਤੇ 'ਅੰਮ੍ਰਿਤ ਵਰ੍ਹੇ' ਦਾ ਰਾਜ਼

ਹਿੰਦੂ ਧਰਮ ਵਿੱਚ ਅਸ਼ਵਿਨ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਸ਼ਰਦ ਪੂਰਨਿਮਾ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ ਸ਼ਰਦ ਪੂਰਨਿਮਾ ਅੱਜ ਮਨਾਈ ਜਾਵੇਗੀ। ਸ਼ਰਦ ਪੂਰਨਿਮਾ ਨੂੰ ਕੋਜਾਗਰੀ ਅਤੇ ਰਾਜ ਪੂਰਨਿਮਾ ਵੀ ਕਿਹਾ ਜਾਂਦਾ ਹੈ। ਸ਼ਰਦ ਪੂਰਨਿਮਾ ਦਾ ਹਿੰਦੂ ਧਰਮ ਵਿੱਚ ਬਹੁਤ ਮਹੱਤਵ ਹੈ। ਜੋਤਸ਼ੀਆਂ ਦੇ ਅਨੁਸਾਰ, ਪੂਰੇ ਸਾਲ ਵਿੱਚ ਸ਼ਰਦ ਪੂਰਨਿਮਾ ਦੇ ਦਿਨ ਹੀ, ਚੰਦਰਮਾ ਸੋਲਾਂ ਕਲਾਵਾਂ ਨਾਲ ਭਰਪੂਰ ਹੁੰਦਾ ਹੈ।

Exclusive-

ਮੰਤਰੀ ਤੇ ਨਿਹੰਗ ਮੁਖੀ ਦੀ ਫੋਟੋ 'ਤੇ ਕਿਸਾਨ ਮੋਰਚੇ ਨੇ ਕਿਹਾ- ਇਹ ਕਤਲ ਸਾਜ਼ਿਸ਼ ਤਹਿਤ ਹੋਇਆ

ਨਿਹੰਗ ਮੁਖੀ ਬਾਬਾ ਅਮਨ ਸਿੰਘ ਦੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਦੀ ਤਸਵੀਰ ਵਾਇਰਲ ਹੋ ਰਹੀ ਹੈ। ਉਦੋਂ ਤੋਂ ਹੀ ਸੰਯੁਕਤ ਕਿਸਾਨ ਮੋਰਚਾ ਨੇ ਲਖਬੀਰ ਸਿੰਘ ਕਤਲ ਕੇਸ ਨੂੰ ਸਾਜ਼ਿਸ਼ ਦੱਸ ਕੇ ਭਾਜਪਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਡਾ. ਦਰਸ਼ਨ ਪਾਲ ਸਿੰਘ ਨੇ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਉਨ੍ਹਾਂ ਨੇ ਇਕੱਠੇ ਕਿਸਾਨ ਅੰਦੋਲਨ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ ਅਤੇ ਸਾਰੀ ਸਾਜ਼ਿਸ਼ ਰਚੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.