ਅੱਜ ਦੀਆਂ ਵੱਡੀਆਂ ਖਬਰਾਂ
- ਅੱਜ ਅਕਾਲੀ-ਬਸਪਾ ਦੀ ਜਲੰਧਰ ਵਿੱਚ ਹੋਵੇਗੀ ਵਿਸ਼ਾਲ ਰੈਲੀ
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1.ਭੁੱਖ ਹੜਤਾਲ 'ਤੇ ਬੈਠੇ ਨਵਜੋਤ ਸਿੱਧੂ, ਮੌਨ ਵਰਤ ਵੀ ਰੱਖਿਆ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਤੱਕ ਮਿਸ਼ਰਾ ਜੀ (ਅਜੈ ਮਿਸ਼ਰਾ ਟੇਨੀ) ਦੇ ਪੁੱਤਰ ਆਸ਼ੀਸ਼ ਦੇ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ। ਉਹ ਜਾਂਚ ਵਿੱਚ ਸ਼ਾਮਲ ਨਹੀਂ ਹੁੰਦਾ। ਉਦੋਂ ਤੱਕ ਮੈਂ ਇੱਥੇ ਭੁੱਖ ਹੜਤਾਲ ਤੇ ਬੈਠਾਂਗਾ। ਮੈਂ ਚੁੱਪ ਹਾਂ, ਗੱਲ ਨਹੀਂ ਕਰਾਂਗਾ। ਲਖਿਮਪੁਰ ਹਿੰਸਾ ਮਾਮਲੇ ਵਿੱਚ ਮਰਹੂਮ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇਹ ਕਿਹਾ
2.ਆਸ਼ੀਸ਼ ਮਿਸ਼ਰਾ ਨੂੰ ਲੈਕੇ ਅਜੇ ਮਿਸ਼ਰਾ ਦਾ ਵੱਡਾ ਬਿਆਨ
”ਕੇਂਦਰੀ ਰਾਜ ਮੰਤਰੀ (ਗ੍ਰਹਿ) ਅਜੈ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਅੱਜ ਰਿਪੋਰਟ ਨਹੀਂ ਬੁਲਾਇਆ ਗਿਆ ਸੀ ਪਰ ਸਿਹਤ ਦੇ ਕਾਰਨਾਂ ਕਰਕੇ ਉਹ ਪੁਲਿਸ ਨੂੰ ਰਿਪੋਰਟ ਨਹੀਂ ਕਰ ਸਕਿਆ, ਪਰ ਉਨ੍ਹਾਂ ਦਾ ਪੁੱਤਰ ਭਲਕੇ 9 ਅਕਤੂਬਰ ਨੂੰ ਪੇਸ਼ ਹੋਵੇਗਾ
3.ਚਰਨਜੀਤ ਚੰਨੀ ਨੇ ਮਨੋਹਰ ਲਾਲ ਖੱਟਰ ਨੂੰ ਦਿੱਤਾ ਬੇਟੇ ਦੇ ਵਿਆਹ ਦਾ ਸੱਦਾ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਮਿਲਣ ਲਈ ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚੇ। ਚੰਡੀਗੜ੍ਹ ਵਿੱਚ ਸੀ.ਐਮ ਖੱਟਰ (Manohar Lal Khattar) ਦੀ ਰਿਹਾਇਸ਼ 'ਤੇ ਪੰਜਾਬ ਦੇ ਮੁੱਖ ਮੰਤਰੀ ਦੀ ਮੀਟਿੰਗ ਨੂੰ ਇੱਕ ਮੁਲਾਕਾਤ ਦੱਸਿਆ ਗਿਆ
Explainer--
1. ਗੋਲਡ ਮੈਡਲਿਸਟ ਨੀਰਜ ਚੋਪੜਾ ਜੈਵਲਿਨ ਨਿਲਾਮੀ ਲਈ 1.5 ਕਰੋੜ ਦੀ ਲੱਗੀ ਬੋਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਆਯੋਜਿਤ ਵਿਸ਼ੇਸ਼ ਤੋਹਫ਼ਿਆਂ ਅਤੇ ਟੋਕੀਓ ਓਲੰਪਿਕ 2020 ਦੇ ਤਮਗਾ ਜੇਤੂਆਂ ਦੀਆਂ ਚੀਜ਼ਾਂ ਦੀ ਈ-ਨਿਲਾਮੀ ਖ਼ਤਮ ਹੋ ਗਈ ਹੈ। ਇਸ ਨਿਲਾਮੀ ਵਿੱਚ ਗੋਲਡ ਮੈਡਲਿਸਟ ਨੀਰਜ ਚੋਪੜਾ ਦੀ ਜੈਵਲਿਨ ਸਭ ਤੋਂ ਮਹਿੰਗੀ ਹੈ
Exclusive--
ਲੁਧਿਆਣਾ ਦੱਖਣੀ ਤੋਂ ਅਕਾਲੀ ਦਲ ਦੇ ਇਹ ਆਗੂ ਅਜ਼ਮਾਉਣਗੇ ਆਪਣੀ ਕਿਸਮਤ
ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਜੇਲ੍ਹ ਮੰਤਰੀ ਹੀਰਾ ਸਿੰਘ ਗਾਬੜੀਆ (Former Jail Minister Hira Singh Gabria) ਲੁਧਿਆਣਾ ਦੱਖਣੀ ਹਲਕੇ ਤੋਂ ਬਲਵਿੰਦਰ ਬੈਂਸ (Balwinder Bains) ਦੇ ਖ਼ਿਲਾਫ਼ ਇਸ ਵਾਰ ਚੋਣ ਮੈਦਾਨ ਵਿੱਚ ਉਤਰਨਗੇ। ਉਨ੍ਹਾਂ ਨਾਲ ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਟਿਕਟ ਲੇਟ ਐਲਾਨਣ ਦਾ ਕਾਰਨ ਉਨ੍ਹਾਂ ਦੀ ਆਪਣੀ ਮਨਮਰਜ਼ੀ ਦੀ ਸੀਟ ਤੋਂ ਲੜਨਾ ਸੀ।