ਅੱਜ ਜਿੰਨ੍ਹਾਂ ਖ਼ਬਰਾਂ ਤੇ ਰਹੇਗੀ ਨਜ਼ਰ
1.ਅੱਜ ਹਾਈਕੋਰਟ ਵਿੱਚ 'ਗੁਰਦਾਸ ਮਾਨ' ਦੀ ਜ਼ਮਾਨਤ ਪਟੀਸ਼ਨ 'ਤੇ ਹੋਵੇਗੀ ਸੁਣਵਾਈ
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਕੈਪਟਨ ਦਾ ਵੱਡਾ ਬਿਆਨ, ਜਾਰੀ ਰਿਹਾ ਕਿਸਾਨ ਅੰਦੋਲਨ ਤਾਂ...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਬਾਰੇ ਮੰਗਲਵਾਰ ਨੂੰ ਇੱਕ ਹੋਰ ਨਵਾਂ ਬਿਆਨ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੇ ਰਾਜ ਵਿੱਚ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਲੋਕਾਂ ਨੂੰ ਦਰਪੇਸ਼ ਦੁੱਖ ਅਤੇ ਤਕਲੀਫਾਂ ਨੂੰ ਸਮਝਣ ਦੀ ਬਜਾਇ ਉਨ੍ਹਾਂ ਦੀ ਟਿੱਪਣੀ ਨੂੰ ਇੱਕ ਸਿਆਸੀ ਮੋੜ ਦੇ ਦਿੱਤਾ ਹੈ, ਜੋ ਕਿ ਉਨ੍ਹਾਂ ਦੀ ਸਰਕਾਰ ਦੁਆਰਾ ਉਨ੍ਹਾਂ ਨੂੰ ਨਿਰੰਤਰ ਸਮਰਥਨ ਦਿੱਤੇ ਜਾਣ ਦੇ ਮੁਕਾਬਲੇ ਬੇਲੋੜਾ ਹੈ।
2.ਕਿਸਾਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ, ਕਿਹਾ ਛੋਟੇ ਕਿਸਾਨਾਂ...
ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਨੇ ਛੋਟੇ ਕਿਸਾਨਾਂ ਬਾਰੇ ਅਹਿਮ ਗੱਲ ਕਹੀ ਹੈ। ਉਨ੍ਹਾਂ ਕਿਹਾ ਹੈ ਕਿ ਛੋਟੇ ਕਿਸਾਨਾਂ ਨੂੰ ਮਜਬੂਤੀ ਦੇਣਾ ਜਰੂਰੀ ਹੈ ਤੇ ਇਸ ਲਈ ਕਈ ਤਰ੍ਹਾਂ ਦੀ ਵਿਵਸਥਾਵਾਂ ਕੀਤੀਆਂ ਜਾਣੀਆਂ ਜਰੂਰੀ ਹਨ। ਪੀਐਮ ਅੱਜ ਅਲੀਗੜ੍ਹ ਵਿਖੇ ਰਾਜਾ ਮਹੇਂਦਰ ਪ੍ਰਤਾਪ ਰੱਖਿਆ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਮੌਕੇ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਜਿਹੜਾ ਅਲੀਗੜ੍ਹ ਤਾਲਿਆਂ ਬਣਾਉਣ ਸਦਕਾ ਲੋਕਾਂ ਦੇ ਘਰਾਂ ਦੀ ਰਾਖੀ ਲਈ ਜਾਣਿਆ ਜਾਂਦਾ ਸੀ, ਉਹੀ ਅਲੀਗੜ੍ਹ ਹੁਣ ਰੱਖਿਆ ਉਪਕਰਣ ਬਣਾ ਕੇ ਦੇਸ਼ ਦੀ ਸਰਹੱਦਾਂ ਦੀ ਰਾਖੀ ਲਈ ਜਾਣਿਆ ਜਾਵੇਗਾ।
3.ਕੈਪਟਨ ਬੋਲਣ ਲੱਗੇ ਮੋਦੀ ਦੀ ਬੋਲੀ: ਹਰਸਿਮਰਤ ਬਾਦਲ
ਕਿਸਾਨੀ ਮਸਲੇ ਉੱਪਰ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਨੂੰ ਲੈਕੇ ਉਨ੍ਹਾਂ ‘ਤੇ ਵਿਰੋਧੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਹਨ। ਹਰਸਿਮਰਤ ਬਾਦਲ (Harsimrat Badal ) ਨੇ ਕੈਪਟਨ ‘ਤੇ ਵਰ੍ਹਦਿਆਂ ਕਿਹਾ ਕਿ ਕਿ ਸੂਬੇ ਦੇ ਮੁੱਖ ਮੰਤਰੀ ਵੱਲੋਂਂ ਕਿਸਾਨਾਂ ਨੂੰ ਕਹਿਣਾ ਕਿ ਉਨ੍ਹਾਂ ਕਰਕੇ ਪੰਜਾਬ ਦੀ ਅਰਥਵਿਵਸਥਾ ਖਰਾਬ ਹੋ ਰਹੀ ਹੈ ਇਹ ਬਹੁਤ ਹੀ ਮੰਦਭਾਗਾ ਹੈ।
4. ਰੱਖਿਆ ਬਹਾਦਰਾਂ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਨੇ ਦਿੱਤਾ ਇਹ ਤੋਹਫਾ
ਦੇਸ਼ ਦੀ ਰੱਖਿਆ ਲਈ ਜਾਨਾਂ ਕੁਰਬਾਨ ਕਰਨ ਵਾਲੇ ਫੌਜੀਆਂ (Contribution of Army) ਦੇ ਵਰਾਸਾਂ ਅਤੇ ਸਰਕਾਰ ਵੱਲੋਂ ਵਿਸ਼ੇਸ਼ ਬਹਾਦਰੀ ਲਈ ਐਲਾਨੀਆਂ ਸ਼੍ਰੇਣੀਆਂ ਨੂੰ ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਮਾਲਾਮਾਲ ਕਰ ਦਿੱਤਾ ਹੈ। ਉਨ੍ਹਾਂ ਦੇ ਭੱਤਿਆਂ ਵਿੱਚ ਵੱਡਾ ਵਾਧਾ ਕਰਕੇ ਇਸ ਖਿੱਤੇ ਨੂੰ ਖੁਸ਼ ਕਰਨ ਦੀ ਵੱਡੀ ਕੋਸ਼ਿਸ਼ ਕੀਤੀ ਗਈ ਹੈ।
Explainer--
BSF ਦੇ ਟਰੈਕਰ ਕੁੱਤੇ 'ਟਾਈਸਨ' ਦੀ ਇਸ ਤਰ੍ਹਾਂ ਬਚੀ ਜਾਨ
ਭਾਰਤ ਪਾਕਿਸਤਾਨ ਸਰਹੱਦ 'ਤੇ ਬੀ.ਐਸ.ਐਫ (BSF) ਦੇ ਨਾਲ ਡਿਊਟੀ ਨਿਭਾਉਣ ਵਾਲੇ 4 ਸਾਲ ਦੇ ਕੁੱਤੇ ਟਾਈਸਨ (Tyson) ਨੂੰ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ (Guru Angad Dev Veterinary University) ਵੱਲੋਂ ਇੱਕ ਨਵੀਂ ਜ਼ਿੰਦਗੀ ਦਿੱਤੀ ਗਈ ਹੈ।
Exclusive--
1.ਈਟੀਵੀ ਭਾਰਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਲ ਖਾਸ ਗੱਲਬਾਤ, ਸੁਣੋ ਕੀ ਬੋਲੇ
ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਸਾਰੀਆਂ ਪਾਰਟੀਆਂ ਨੇ ਇਸਦੇ ਲਈ ਆਪਣੀ ਕਮਰ ਕਲਣੀ ਸ਼ੁਰੂ ਕਰ ਦਿੱਤੀ ਹੈ। ਰਾਜਨੀਤੀ ਪਾਰਟੀਆਂ ਨੇ ਇਸ ਦੇ ਲਈ ਆਪਣੀ ਪਿੱਠ ਸਖ਼ਤ ਕਰ ਲਈ ਹੈ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਬਾਦਲ ਵੱਲੋਂ ਪੰਜਾਬ ਦੇ ਵਿੱਚ 64 ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸਦੇ ਵਿੱਚ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਰੋਬਾਰੀ ਪ੍ਰੇਮ ਕੁਮਾਰ ਅਰੋੜਾ (Prem Kumar Arora) ਨੂੰ ਵੀ ਉਮੀਦਵਾਰ ਐਲਾਨਿਆ ਗਿਆ ਹੈ। ਈਟੀਵੀ ਭਾਰਤ ਵੱਲੋਂ ਪ੍ਰੇਮ ਕੁਮਾਰ ਅਰੋੜਾ (Prem Kumar Arora) ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਹੈ।