ਅੱਜ ਜਿੰਨ੍ਹਾਂ ਖ਼ਬਰਾਂ ਤੇ ਰਹੇਗੀ ਨਜ਼ਰ
1. ਪੰਜਾਬ ਭਾਜਪਾ ਪ੍ਰਧਾਨ ਦੀ ਕਾਰੋਬਾਰੀਆਂ ਨਾਲ ਮੁਲਾਕਾਤ
ਪੰਜਾਬ ਭਾਜਪਾ ਪ੍ਰਧਾਨ ਦੀ ਕਾਰੋਬਾਰੀਆਂ ਨਾਲ ਮੁਲਾਕਾਤ ਜਾਂ ਰਹੇ ਹਨ ਕਿਸਾਨ ਕਰ ਸਕਦੇ ਹਨ ਵਿਰੋਧ
2. ਲਾਠੀਚਾਰਜ 'ਤੇ CM ਖੱਟਰ ਦਾ ਬਿਆਨ, 'ਹਾਈਵੇਅ ਰੋਕੋਗੇ ਤਾਂ ਕੁੱਟੇ ਜਾਓਗੇ'
ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਕਰਨਾਲ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ(karnal farmer lathi charge) ਦੇ ਸੰਬੰਧ ਵਿੱਚ ਆਪਣੀ ਚੁੱਪੀ ਤੋੜੀ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸਪੱਸ਼ਟ ਕਿਹਾ ਹੈ ਕਿ ਜੇ ਤੁਸੀਂ ਪੱਥਰ ਮਾਰਦੇ ਹੋ ਅਤੇ ਹਾਈਵੇਅ ਨੂੰ ਰੋਕਦੇ ਹੋ, ਤਾਂ ਤੁਹਾਨੂੰ ਕੁੱਟੇ ਜਾਓਗੇ।
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. PM ਮੋਦੀ ਵੱਲੋਂ ਜਲ੍ਹਿਆਂਵਾਲਾ ਬਾਗ ਦੀ ਨਵੀਂ ਯਾਦਗਾਰ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ੍ਹਿਆਂਵਾਲਾ ਬਾਗ ਦੀ ਨਵੀਂ ਬਣੀ ਯਾਦਗਾਰ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਉਹ ਜਗ੍ਹਾ ਹੈ, ਜਿਸ ਨੇ ਸਰਦਾਰ ਊਧਮ ਸਿੰਘ, ਸਰਦਾਰ ਭਗਤ ਸਿੰਘ ਵਰਗੇ ਅਣਗਿਣਤ ਕ੍ਰਾਂਤੀਕਾਰੀਆਂ, ਕੁਰਬਾਨੀਆਂ ਅਤੇ ਯੋਧਿਆਂ ਨੂੰ ਭਾਰਤ ਦੀ ਆਜ਼ਾਦੀ ਲਈ ਮਰ ਮਿਟਣ ਦਾ ਹੌਂਸਲਾ ਦਿੱਤਾ।
2.ਸਿੱਧੂ ਤੋਂ ਸਾਰੇ ਖਫ਼ਾ ! ਕੀ ਸਿੱਧੂ ਦੀ ਹੋਵੇਗੀ ਕਾਂਗਰਸ ਤੋਂ ਛੁੱਟੀ
ਸਿੱਧੂ ਨੇ ਪਿਛਲੇ ਦਿਨ ਅੰਮ੍ਰਿਤਸਰ ਵਿੱਚ ਇਹ ਬਿਆਨ ਦਿੱਤਾ ਸੀ ਕਿ ਜੇਕਰ ਉਨ੍ਹਾਂ ਨੂੰ ਫੈਸਲੇ ਲੈਣ ਦੀ ਖੁੱਲ੍ਹ ਨਾ ਦਿੱਤੀ ਗਈ ਤਾਂ ਉਹ ਇੱਟ ਨਾਲ ਇੱਟ ਖੜਕਾ ਦੇਣਗੇ। ਸਿੱਧੂ ਦੇ ਇਸ ਬਿਆਨ ਨੇ ਕਾਂਗਰਸ ਵਿੱਚ ਭੁਚਾਲ ਲਿਆ ਦਿੱਤਾ ਹੈ।
3.ਹਰਿਆਣਾ: ਕਿਸਾਨਾਂ 'ਤੇ ਲਾਠੀਚਾਰਜ, ਕਈ ਜ਼ਖ਼ਮੀ
ਕਿਸਾਨ ਬਸਤਾੜਾ ਟੋਲ ਪਲਾਜ਼ਾ 'ਤੇ ਇਕੱਠੇ ਹੋ ਕੇ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੇ ਸਨ। ਜਿਸ ਦੌਰਾਨ ਬਸਤਾੜਾ ਟੋਲ ਪਲਾਜ਼ਾ 'ਤੇ ਪੁਲਿਸ ਵੱਲੋਂ ਕਿਸਾਨਾਂ 'ਤੇ ਤਿੰਨ ਵਾਰ ਲਾਠੀਚਾਰਜ ਕੀਤਾ ਗਿਆ। ਕਿਸਾਨ ਆਪਸੀ ਟਕਰਾਅ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ।
Explainer--
1.ਤੁਸੀ ਵੀ ਵੇਖੋ, ਜਲ੍ਹਿਆਂਵਾਲਾ ਬਾਗ ਦੀ ਨਵੀਂ ਬਣੀ ਯਾਦਗਾਰ ਦਾ ਦ੍ਰਿਸ
ਅੰਮ੍ਰਿਤਸਰ: ਪੰਜਾਬ ਦੇ ਜਿਲ੍ਹਾਂ ਅੰਮ੍ਰਿਤਸਰ ਵਿੱਚ ਕੇਂਦਰ ਸਰਕਾਰ ਨੇ 20 ਕਰੋੜ ਦੀ ਲਾਗਤ ਨਾਲ ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ ਕਰਵਾਇਆ ਹੈ। ਇਸ ਯਾਦਗਾਰ ਦਾ ਸ਼ਨੀਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਵੀਡਿਓ ਕਾਨਫਰੰਸਿੰਗ ਰਾਹੀ ਉਦਘਾਟਨ ਕੀਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਜੀ ਵੱਲੋਂ ਸ਼ਹੀਦਾਂ ਦੀ ਧਰਤੀ ਨੂੰ ਸਿਜਦਾ ਵੀ ਕੀਤਾ ਗਿਆ। ਇਹ ਵੀਡਿਓ ਇਸ ਕੰਪਲੈਕਸ ਨੂੰ ਵਧੀਆਂ ਬਣਾਉਣ ਲਈ ਕੀਤੇ ਕਾਰਜਾਂ 'ਤੇ ਨਵੀਨੀਕਰਨ ਦੀ ਝਲਕ ਪੇਸ਼ ਕਰਦੀ ਹੈ।
Exclusive--
1.ਪੰਜਾਬ ਦੇ ਇਸ ਬਾਗੀ ਵਿਧਾਇਕ ਨੇ 'ਆਪ' ਦੇ ਦੱਸੇ ਇਹ ਰਾਜ
ਆਮ ਆਦਮੀ ਪਾਰਟੀ ਦੇ ਅੰਦਰੂਨੀ ਮਾਮਲਿਆਂ ਸੰਬੰਧੀ ਵਿਧਾਨ ਸਭਾ ਹਲਕਾ ਭਦੌੜ ਤੋਂ ਬਾਗੀ ਵਿਧਾਇਕ ਪਿਰਮਲ ਸਿੰਘ ਧੌਲਾ ਨੇ "ਈਟੀਵੀ ਭਾਰਤ" ਨੂੰ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ।