ETV Bharat / bharat

EPFO on Higher Pension: ਜੇਕਰ ਤੁਸੀਂ ਵੀ ਚਾਹੁੰਦੇ ਹੋਏ ਵਧੇਰੇ ਪੈਨਸ਼ਨ, ਤਾਂ ਕਰੋ ਇਹ ਕੰਮ - EPFO ਆਨਲਾਈਨ ਸਹੂਲਤ

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਕਰਮਚਾਰੀ ਪੈਨਸ਼ਨ ਯੋਜਨਾ (EPS) ਦੇ ਤਹਿਤ ਉੱਚ ਪੈਨਸ਼ਨ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਨੂੰ ਦੱਸਦੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੋਈ ਵੀ ਕਰਮਚਾਰੀ 3 ਮਾਰਚ, 2023 ਨੂੰ ਜਾਂ ਇਸ ਤੋਂ ਪਹਿਲਾਂ ਅਜਿਹਾ ਕਰਨ ਦਾ ਵਿਕਲਪ ਹੈ।

EPFO has issued guidelines explaining the process of applying for higher pension under the Employees Pension Scheme
EPFO on Higher Pension : ਜੇਕਰ ਤੁਸੀਂ ਵੀ ਚਾਹੁੰਦੇ ਹੋਏ ਵਧੇਰੇ ਪੈਂਸ਼ਨ,ਤਾਂ ਹੋ ਜਾਓ ਤਿਆਰ, ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਪ੍ਰਕਿਰਿਆ
author img

By

Published : Feb 21, 2023, 12:58 PM IST

ਚੰਡੀਗੜ੍ਹ: ਕਰਮਚਾਰੀ ਪੈਨਸ਼ਨ ਯੋਜਨਾ ਤਹਿਤ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਹੋਰ ਪੈਨਸ਼ਨ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੁਪਰਐਨੂਏਸ਼ਨ ਫੰਡ ਦਾ ਪ੍ਰਬੰਧਨ ਕਰਨ ਵਾਲੀ ਸੰਸਥਾ ਨੇ ਕਿਹਾ ਕਿ ਮੈਂਬਰ ਅਤੇ ਉਨ੍ਹਾਂ ਦੇ ਮਾਲਕ ਇਸ ਲਈ ਸਾਂਝੇ ਤੌਰ 'ਤੇ ਅਰਜ਼ੀ ਦੇ ਸਕਣਗੇ। ਦੱਸ ਦੇਈਏ ਕਿ ਨਵੰਬਰ 2022 ਵਿੱਚ, ਸੁਪਰੀਮ ਕੋਰਟ ਨੇ ਕਰਮਚਾਰੀ ਪੈਨਸ਼ਨ (ਸੋਧ) ਯੋਜਨਾ (EPFO), 2014 ਨੂੰ ਬਰਕਰਾਰ ਰੱਖਿਆ ਸੀ। ਇਹ ਉਹ ਕਰਮਚਾਰੀ ਹਨ ਜੋ 31 ਅਗਸਤ, 2014 ਤੱਕ ਮੈਂਬਰ ਸਨ, ਜਿਨ੍ਹਾਂ ਨੇ ਇਸ ਸਕੀਮ ਅਧੀਨ ਵੱਧ ਪੈਨਸ਼ਨ ਦਾ ਵਿਕਲਪ ਨਹੀਂ ਚੁਣਿਆ ਸੀ, ਉਹ ਅਜੇ ਵੀ ਅਜਿਹਾ ਕਰ ਸਕਦੇ ਹਨ। ਇਸ ਸਬੰਧੀ ਈਪੀਐਫਓ ਵੱਲੋਂ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਕੰਮ ਨੂੰ ਕਰਨ ਲਈ 3 ਮਾਰਚ 2023 ਤੱਕ ਦਾ ਸਮਾਂ ਦਿੱਤਾ ਹੈ।

ਆਨਲਾਈਨ ਸਹੂਲਤ ਜਲਦੀ ਹੀ ਸ਼ੁਰੂ ਹੋ ਜਾਵੇਗੀ :ਇੱਕ ਅਧਿਕਾਰਤ ਆਦੇਸ਼ ਵਿੱਚ, ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਖੇਤਰੀ ਦਫਤਰਾਂ ਦੁਆਰਾ 'ਸੰਯੁਕਤ ਵਿਕਲਪ ਫਾਰਮ' ਨੂੰ ਸਵੀਕਾਰ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸੰਸਥਾ ਵੱਲੋਂ ਕਿਹਾ ਗਿਆ ਹੈ ਕਿ ਇਹ ਪ੍ਰਕਿਰਿਆ ਜਲਦੀ ਹੀ ਆਨਲਾਈਨ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਦੇ ਲਈ ਯੂਆਰਐਲ (ਯੂਨੀਕ ਰਿਸੋਰਸ ਲੋਕੇਸ਼ਨ) ਜਾਰੀ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦੇਣ ਲਈ ਖੇਤਰੀ ਪੀ.ਐਫ. ਕਮਿਸ਼ਨਰ ਸੂਚਨਾ ਬੋਰਡਾਂ ਅਤੇ ਬੈਨਰਾਂ ਰਾਹੀਂ ਲੋਕਾਂ ਦੀ ਜਾਣਕਾਰੀ ਲਈ ਜਾਗਰੂਕਤਾ ਫੈਲਾਉਣਗੇ।

ਇਹ ਵੀ ਪੜ੍ਹੋ : Stock Market Today: ਹਫਤੇ ਦੇ ਪਹਿਲੇ ਦਿਨ ਸੈਂਸੈਕਸ ਤੇ ਨਿਫਟੀ 'ਚ ਸ਼ੁਰੂਆਤੀ ਕਾਰੋਬਾਰ ਵਿੱਚ ਵਾਧਾ

ਨਵੰਬਰ 2022 ਦਾ ਆਰਡਰ ਬਰਕਰਾਰ ਹੈ : ਉੱਚ ਪੈਨਸ਼ਨ ਵਿਕਲਪ ਲਈ EPFO ​​ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਹੁਣ ਮੈਂਬਰ ਅਤੇ ਮਾਲਕ EPS ਦੇ ਤਹਿਤ ਸਾਂਝੇ ਤੌਰ 'ਤੇ ਅਰਜ਼ੀ ਦੇ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਨਵੰਬਰ 2022 ਨੂੰ ਸੁਪਰੀਮ ਕੋਰਟ ਨੇ ਕਰਮਚਾਰੀ ਪੈਨਸ਼ਨ (ਸੋਧ) ਯੋਜਨਾ 2014 ਨੂੰ ਬਰਕਰਾਰ ਰੱਖਿਆ ਸੀ। 22 ਅਗਸਤ 2014 ਦੇ EPS ਸੰਸ਼ੋਧਨ ਦੁਆਰਾ ਪੈਨਸ਼ਨਯੋਗ ਤਨਖਾਹ ਕੈਪ 6,500 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 15,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਮੈਂਬਰਾਂ ਅਤੇ ਮਾਲਕਾਂ ਨੂੰ ਵੀ EPS ਵਿੱਚ ਆਪਣੀ ਅਸਲ ਤਨਖਾਹ ਦਾ 8.33% ਯੋਗਦਾਨ ਪਾਉਣ ਦੀ ਇਜਾਜ਼ਤ ਦਿੱਤੀ ਗਈ ਸੀ।

ਵਧੇਰੇ ਪੈਨਸ਼ਨ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਹੇਠ ਲਿਖੇ ਤਰੀਕਿਆਂ ਰਾਹੀਂ ਤੁਸੀਂ ਅਪਲਾਈ ਕਰ ਸਕਦੇ ਹੋ।

ਵੱਧ ਪੈਨਸ਼ਨ ਪ੍ਰਾਪਤ ਕਰਨ ਲਈ, ਈਪੀਐਸ ਮੈਂਬਰ ਨੂੰ ਨਜ਼ਦੀਕੀ ਈਪੀਐਫਓ ਦਫ਼ਤਰ ਜਾਣਾ ਪੈਂਦਾ ਹੈ।
ਉੱਥੇ ਉਨ੍ਹਾਂ ਨੂੰ ਅਰਜ਼ੀ ਦੇ ਨਾਲ ਮੰਗੇ ਗਏ ਦਸਤਾਵੇਜ਼ ਜਮ੍ਹਾ ਕਰਨੇ ਹੋਣਗੇ।
ਬਿਨੈ-ਪੱਤਰ ਕਮਿਸ਼ਨਰ ਦੁਆਰਾ ਦਿੱਤੇ ਢੰਗ ਅਤੇ ਫਾਰਮੈਟ ਅਨੁਸਾਰ ਦੇਣਾ ਹੋਵੇਗਾ।
ਸੰਯੁਕਤ ਵਿਕਲਪ ਵਿੱਚ ਇੱਕ ਬੇਦਾਅਵਾ ਅਤੇ ਘੋਸ਼ਣਾ ਵੀ ਹੋਵੇਗੀ।
ਜੇਕਰ ਪ੍ਰਾਵੀਡੈਂਟ ਫੰਡ ਤੋਂ ਪੈਨਸ਼ਨ ਫੰਡ ਵਿੱਚ ਸਮਾਯੋਜਨ ਦੀ ਲੋੜ ਹੈ, ਤਾਂ ਸਾਂਝੇ ਰੂਪ ਵਿੱਚ ਕਰਮਚਾਰੀ ਦੀ ਸਹਿਮਤੀ ਦੀ ਲੋੜ ਹੋਵੇਗੀ।
ਛੋਟ ਪ੍ਰਾਵੀਡੈਂਟ ਫੰਡ ਟਰੱਸਟ ਤੋਂ ਪੈਨਸ਼ਨ ਫੰਡ ਵਿੱਚ ਫੰਡ ਟ੍ਰਾਂਸਫਰ ਕਰਨ ਦੇ ਮਾਮਲੇ ਵਿੱਚ, ਟਰੱਸਟੀ ਨੂੰ ਇੱਕ ਅੰਡਰਟੇਕਿੰਗ ਜਮ੍ਹਾਂ ਕਰਾਉਣੀ ਪਵੇਗੀ।
ਯੂਆਰਐਲ (ਯੂਨੀਕ ਰਿਸੋਰਸ ਲੋਕੇਸ਼ਨ) ਨੂੰ ਬਿਨੈ-ਪੱਤਰ ਜਮ੍ਹਾਂ ਕਰਨ ਤੋਂ ਬਾਅਦ ਜਲਦੀ ਹੀ ਸੂਚਿਤ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.