ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਰੁਝਾਨ ਆ ਰਹੇ ਹਨ। ਇਨ੍ਹਾਂ ਰੁਝਾਨਾਂ ਕੌਮੀ ਜਮਹੂਰੀ ਗਠਜੋੜ ਅੱਗੇ ਚੱਲ ਰਿਹਾ ਹੈ। ਇਨ੍ਹਾਂ ਰੁਝਾਨਾਂ ਵਿੱਚ ਭਾਜਪਾ ਅਤੇ ਜੇਡੀ (ਯੂ) ਦੀ ਸਰਕਾਰ ਬਣ ਦੀ ਵਿਖਾਈ ਦੇ ਰਹੀ ਹੈ ਹਲਾਂਕਿ ਦੋਵੇਂ ਹੀ ਗਠਜੋੜਾਂ ਦਰਮਿਆਨ ਬਹੁਤ ਹੀ ਸਖ਼ਤ ਟੱਕਰ ਵੇਖਣ ਨੂੰ ਮਿਲ ਰਹੀ ਹੈ। ਭਾਜਪਾ ਦੇ ਜਿੱਤ ਦੇ ਨੇੜੇ ਪਹੁੰਚ 'ਤੇ ਭਾਜਪਾ ਵਰਕਰਾਂ ਵਿੱਚ ਖੁਸ਼ੀ ਵੇਖੀ ਜਾ ਰਹੀ ਹੈ। ਦਿੱਲੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਭਾਜਪਾ ਵਰਕਰ ਖੁਸ਼ੀ ਮਨਾ ਰਹੇ ਹਨ।
ਇਨ੍ਹਾਂ ਵਰਕਰਾਂ ਦਾ ਕਹਿਣਾ ਹੈ ਕਿ ਰੁਝਾਨਾਂ ਦੇ ਮੁਤਾਬਕ ਐਨਡੀਏ ਦੀ ਸਰਕਾਰ ਬਣ ਜਾ ਰਹੀ ਹੈ। ਇਸ ਨੂੰ ਲੈ ਕੇ ਉਹ ਬਹੁਤ ਖੁਸ਼ ਹਨ। ਭਾਜਪਾ ਵਰਕਰਾਂ ਨੇ ਕਿਹਾ ਬੀਤੇ 15 ਸਾਲਾਂ ਵਿੱਚ ਗਠਜੋੜ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਬਦਲੇ ਬਿਹਾਰ ਦੇ ਲੋਕਾਂ ਨੇ ਵੋਟ ਦਿੱਤਾ ਹੈ।
ਇਸੇ ਨਾਲ ਹੀ ਭਾਜਪਾ ਦੇ ਕੌਮੀ ਜਰਨਲ ਸਕੱਤਰ ਤਰੁਣ ਚੁੱਘ ਨੇ ਖੁਸ਼ੀ ਜਾਰਿਹ ਕੀਤੀ ਹੈ। ਉਨ੍ਹਾਂ ਨੇ ਭਾਜਪਾ ਅਤੇ ਇਸ ਦੇ ਗਠਜੋੜ ਦੀ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਅਤੇ ਜਨਤਾ ਦਲ (ਯੂ) ਦੀ ਸਰਕਾਰ ਬਿਹਾਰ ਵਿੱਚ ਬਣੇਗੀ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਇਨ੍ਹਾਂ ਚੋਣ ਨਤੀਜਿਆਂ ਵਿੱਚ ਚਾਰੋ ਖਾਨੇ ਚਿੱਤ ਹੋਣਗੇ।
ਤੁਹਾਨੂੰ ਦੱਸ ਦਈਏ ਕੀ ਫਿਲਹਾਲ ਦੋਵੇਂ ਗਠਜੋੜਾਂ ਵਿੱਚ ਬਹੁਤ ਸਖ਼ਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਬਾਵਜੂਦ ਵੀ ਐਨਡੀਏ ਮਾਮੂਲੀ ਵਾਧੇ ਨਾਲ ਅੱਗੇ ਹੈ ਅਤੇ ਨਤੀਜਿਆਂ ਦੇ ਸਹੀ ਅਤੇ ਪੂਰੀ ਤਰ੍ਹਾਂ ਆਉਣ ਵਿੱਚ ਹਾਲੇ ਸਮਾਂ ਲੱਗ ਸਕਦਾ ਹੈ।