ETV Bharat / bharat

Air Asia : ਲਖਨਊ-ਕੋਲਕਾਤਾ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਟਲਿਆ ਵੱਡਾ ਹਾਦਸਾ - Etv Bharat

ਏਅਰ ਏਸ਼ੀਆ ਲਖਨਊ ਕੋਲਕਾਤਾ ਦੀ ਉਡਾਣ ਦੀ ਪੰਛੀ ਨਾਲ ਟਕਰਾਉਣ ਤੋਂ ਬਾਅਦ ਲਖਨਊ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਿਸੇ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

Emergency landing of Lucknow-Kolkata flight due to bird strike
Air Asia : ਲਖਨਊ-ਕੋਲਕਾਤਾ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਟਲਿਆ ਵੱਡਾ ਹਾਦਸਾ
author img

By

Published : Jan 29, 2023, 7:33 PM IST

ਲਖਨਊ : ਏਅਰ ਏਸ਼ੀਆ ਲਖਨਊ-ਕੋਲਕਾਤਾ ਦੀ ਫਲਾਈਟ ਨੇ ਪੰਛੀ ਨਾਲ ਟਕਰਾਉਣ ਤੋਂ ਬਾਅਦ ਲਖਨਊ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫਲਾਈਟ ਟੇਕ ਆਫ ਕਰ ਰਹੀ ਸੀ। ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਛੀ ਦੇ ਟਕਰਾਉਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਅਧਿਕਾਰੀਆਂ ਦੀ ਮੰਨੀਏ ਤਾਂ ਯਾਤਰੀਆਂ ਲਈ ਇੱਕ ਹੋਰ ਫਲਾਈਟ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਅਕਤੂਬਰ ਵਿਚ ਵੀ ਵਾਪਰੀ ਸੀ ਅਜਿਹੀ ਘਟਨਾ : ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ, ਜਦੋਂ ਅਕਾਸਾ ਏਅਰਲਾਈਨਜ਼ ਦੀ ਇੱਕ ਫਲਾਈਟ ਟੇਕ-ਆਫ ਤੋਂ ਬਾਅਦ ਮੁੜ ਮੁੰਬਈ ਏਅਰਪੋਰਟ 'ਤੇ ਉਤਰਨਾ ਪਿਆ। ਇਸ ਘਟਨਾ ਵਿੱਚ ਇੱਕ ਪੰਛੀ ਵੀ ਫਲਾਈਟ ਨਾਲ ਟਕਰਾ ਗਿਆ। ਇਸ ਤੋਂ ਬਾਅਦ ਕੈਬਿਨ 'ਚ ਕੁਝ ਜਲਣ ਦੀ ਬਦਬੂ ਆਉਣ ਲੱਗੀ, ਜਿਸ ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਮਾਮਲੇ 'ਚ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਏਅਰਲਾਈਨ ਦੀ ਫਲਾਈਟ ਬੋਇੰਗ VT-YAE ਨੇ ਉਡਾਣ ਭਰੀ ਤਾਂ ਇਸ ਦਾ ਇੰਜਣ ਆਮ ਵਾਂਗ ਕੰਮ ਕਰ ਰਿਹਾ ਸੀ ਪਰ ਅਚਾਨਕ ਚਾਲਕ ਦਲ ਦੇ ਕੈਬਿਨ 'ਚੋਂ ਕਿਸੇ ਚੀਜ਼ ਦੇ ਸੜਨ ਦੀ ਬਦਬੂ ਆਉਣ ਲੱਗੀ।

ਇਹ ਵੀ ਪੜ੍ਹੋ : AAP leader Malwinder Kang: ਅਕਾਲੀਆਂ-ਕਾਂਗਰਸੀਆਂ ਨੇ ਬਣਾਇਆ ਸੀ ਪੰਜਾਬ ਦੀ ਸੱਤਾ ਦਾ ਮਖੌਲ, ਮਜੀਠੀਆ ਉੱਤੇ ਵਰ੍ਹੇ ਆਪ ਆਗੂ ਕੰਗ

ਪੰਛੀਆਂ ਦੇ ਟਕਰਾਉਣ ਨਾਲ ਹੁੰਦੈ ਕਿੰਨਾ ਕੁ ਨੁਕਸਾਨ, ਜਾਣੋ: ਦੱਸਣਯੋਗ ਹੈ ਕਿ ਅਕਾਸਾ ਏਅਰਲਾਈਨਜ਼ ਦੀ ਫਲਾਈਟ ਮੁੰਬਈ ਤੋਂ ਬੈਂਗਲੁਰੂ ਜਾ ਰਹੀ ਸੀ। ਜਹਾਜ਼ ਤੋਂ ਪੰਛੀਆਂ ਦੀ ਸਮੱਸਿਆ ਆਮ ਤੌਰ 'ਤੇ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਕੋਈ ਫਲਾਈਟ ਘੱਟ ਉਚਾਈ 'ਤੇ ਉੱਡਦੀ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਫਲਾਈਟ ਦੇ ਲੈਂਡਿੰਗ ਜਾਂ ਟੇਕ-ਆਫ ਦੌਰਾਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਇਸ ਸਮੇਂ ਦੌਰਾਨ ਜਹਾਜ਼ ਘੱਟ ਉਚਾਈ 'ਤੇ ਉੱਡਦੇ ਹਨ। ਅਧਿਕਾਰੀਆਂ ਮੁਤਾਬਕ ਜਹਾਜ਼ ਨਾਲ ਪੰਛੀ ਟਕਰਾਉਣ ਦੀਆਂ ਜ਼ਿਆਦਾਤਰ ਘਟਨਾਵਾਂ 'ਚ ਕੋਈ ਖਤਰਾ ਨਹੀਂ ਹੁੰਦਾ ਪਰ ਕਈ ਵਾਰ ਸਥਿਤੀ ਵਿਗੜ ਜਾਂਦੀ ਹੈ ਅਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪੈਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.