ਮੁੰਬਈ: ਨਾਗਪੁਰ-ਹੈਦਰਾਬਾਦ ਏਅਰ ਐਂਬੂਲੈਂਸ ‘ਚ ਅਚਾਨਕ ਤਕਨੀਕੀ ਖਰਾਬੀ ਆ ਜਾਣ ਦੇ ਉਸਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਦੌਰਾਨ ਜ਼ਹਾਜ ਵਿੱਚ ਇੱਕ ਡਾਕਟਰ ਸਮੇਤ ਹੋਰ ਕਈ ਲੋਕ ਮੌਜੂਦ ਸਨ।
ਇਸ ਘਟਨਾ ਨੂੰ ਲੈਕੇ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨਾਂ ਨੇ ਆਪਣੇ ਟਵਿੱਟਰ ਖਾਤੇ ਤੇ ਟਵੀਟ ਕਰ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ।ਇਸ ਦੌਰਾਨ ਉਨਾਂ ਦੱਸਿਆ ਕਿ ਜਹਾਜ਼ ਚ ਮੌਜੂਦ ਅਮਲੇ ਦੇ ਮੈਂਬਰਾਂ ਨੂੰ ਮੁੰਬਈ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਜ਼ਹਾਜ ਨੂੰ ਉਤਾਰਿਆ ਜਾ ਰਿਹਾ ਸੀ ਤਾਂ ਉਸ ਮੌਕੇ ਏਅਰ ਐਂਬੂਲੈਂਸ ਦਾ ਇੱਕ ਪਹੀਆ ਅਲੱਗ ਹੋ ਗਿਆ। ਚਾਲਕ ਦਲ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਲੈਂਡਿੰਗ ਗੇਅਰ ਦੀ ਵਰਤੋਂ ਕੀਤੇ ਬਿਨਾਂ ਏਅਰ ਐਂਬੂਲੈਂਸ ਦੀ ‘ਬੇਲੀ ਲੈਂਡਿੰਗ’ ਕਰਵਾਈ ਗਈ।ਇਸ ਏਅਰ ਐਂਬੂਲੈਂਸ ਨੇ ਨਾਗਪੁਰ ਤੋਂ ਹੈਦਰਾਬਾਦ ਦੇ ਲਈ ਉਡਾਨ ਭਰੀ ਸੀ ।ਇਸ ਜਹਾਜ਼ ਚ 5 ਲੋਕ ਮੌਜੂਦ ਸਨ ਜਿੰਨਾਂ ਚ 2 ਕਰੂ ਮੈਂਬਰ, ਇੱਕ ਡਾਕਟਰ, ਇੱਕ ਮਰੀਜ਼ ਤੇ ਇੱਕ ਮੈਡੀਕਲ ਅਸਿਸਟੈਂਟ ਮੌਜੂਦ ਸੀ। ਜਹਾਜ਼ ਚ ਮੌਜੂਦ ਸਾਰੇ ਲੋਕਾਂ ਨੂੰ ਮੁੰਬਈ ਏਅਰਪੋਰਟ ਤੇ ਰਾਤ ਦੇ ਕਰੀਬ 9 ਵਜੇ ਹਵਾਈ ਜਹਾਜ਼ ਦੀ ਲੈਂਡਿੰਗ ਕਰ ਸੁਰੱਖਿਅਤ ਉਤਾਰਿਆ ਗਿਆ ।
ਇਹ ਵੀ ਪੜੋ:ਸ਼ਰਮਸਾਰ! ਐਂਬੂਲੈਂਸ ਡਰਾਈਵਰ ਨੇ ਗੁਰੂਗ੍ਰਾਮ ਤੋਂ ਲੁਧਿਆਣਾ ਜਾਣ ਲਈ ਵਸੂਲੇ 1 ਲੱਖ 20 ਹਜ਼ਾਰ