ਨਵੀਂ ਦਿੱਲੀ: ਚਾਲੂ ਵਿੱਤੀ ਸਾਲ ਵਿੱਚ ਅਪ੍ਰੈਲ-ਫਰਵਰੀ ਦੇ ਦੌਰਾਨ ਭਾਰਤ ਵਿੱਚ ਬਿਜਲੀ ਦੀ ਖ਼ਪਤ 10 ਪ੍ਰਤੀਸ਼ਤ ਵੱਧ ਕੇ 1375.57 ਅਰਬ ਯੂਿਨਟ (ਬੀਯੂ) ਹੋ ਗਿਆ। ਇਹ ਅੰਕੜਾ ਵਿੱਤੀ ਸਾਲ 2021-22 ਵਿੱਚ ਕੁੱਲ ਬਿਜਲੀ ਸਪਲਾਈ ਤੋਂ ਵੱਧ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਅਪ੍ਰੈਲ-ਫਰਵਰੀ 2021-22 ਵਿੱਚ ਬਿਜਲੀ ਦੀ ਖ਼ਪਤ 1245.54 ਬੀਯੂ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਵਿਸ਼ੇਸ਼ ਰੂਪ ਨਾਲ ਗਰਮੀਆਂ ਵਿੱਚ ਬਿਜਲੀ ਦੀ ਮੰਗ ਹੋਰ ਵੱਧਣ ਦੀ ਉਮੀਦ ਹੈ।
229 ਗੀਗਾਵਾਟ ਬਿਜਲੀ ਦੀ ਮੰਗ ਦਾ ਅਨੁਮਾਨ : ਬਿਜਲੀ ਮੰਤਰਾਲੇ ਨੇ ਇਸ ਸਾਲ ਅਪ੍ਰੈਲ ਦੇ ਦੌਰਾਨ ਦੇਸ਼ ਵਿੱਚ 229 ਗੀਗਾਵਾਟ ਬਿਜਲੀ ਦੀ ਮੰਗ ਦਾ ਅਨੁਮਾਨ ਲਗਾਇਆ ਹੈ, ਜੋ ਇੱਕ ਸਾਲ ਪਹਿਲਾ ਇਸੇ ਮਹੀਨੇ 215.88 ਗੀਗਾਵਾਟ ਤੋਂ ਜਿਆਦਾ ਹੈ। ਯਾਨੀ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਮਾਲ 14 ਗੀਗਾਵਾਟ ਬਿਜਲੀ ਦੀ ਮੰਗ ਵੱਧ ਰਹੀ ਹੈ। ਬਿਜਲੀ ਮੰਤਰਾਲੇ ਨੇ ਬਿਜਲੀ ਦੀ ਮੰਗ ਨੁਮ ਪੂਰਾ ਕਰਨ ਲਈ ਕਈ ਕਦਮ ਚੁੱਕੇ ਹਨ ਅਤੇ ਸੂਬਿਆਂ ਦੀਆਂ ਇਕਾਈਆਂ ਨੂੰ ਜਾ ਲੋਡ ਸ਼ੋਡਿੰਗ ਤੋਂ ਬਚਣ ਲਈ ਕਿਹਾ ਹੈ।
ਲੋਡ ਸ਼ੋਡਿੰਗ ਕੀ ਹੈ : ਬਿਜਲੀ ਵਿਭਾਗ ਦੇ ਅਨੁਸਾਰ ਲੋਡ ਸ਼ੋਡਿੰਗ ਦਾ ਮਤਲਬ ਹੈ ਜ਼ਿਲ੍ਹੇ ਦੇ ਸਾਰੇ ਫੀਡਰਾਂ ਨੂੰ ਰੋਟੇਟ ਕਰਕੇ ਚਲਾਇਆ ਜਾਣਾ ਹੈ।ਇਸਦੇ ਅਨੁਸਾਰ ਜਦੋਂ ਬਿਜਲੀ ਵਿਭਾਗ ਦੁਆਰਾ ਜ਼ਰੂਰਤ ਦੇ ਹਿਸਾਬ ਨਾਲ ਬਿਜਲੀ ਸਪਲਾਈ ਨਹੀਂ ਕੀਤੀ ਜਾਂਦੀ, ਤਾਂ ਜ਼ਿਲ੍ਹੇ ਵਿੱਚ ਜਿੰਨ੍ਹੇ ਵੀ ਫੀਡਰ ਹੈ ਉਨ੍ਹਾਂ ਨੂੰ ਘੰਟਿਆਂ ਦੇ ਅਨੁਸਾਰ ਵੰਡ ਕੇ ਚਲਾਇਆ ਜਾਂਦਾ ਹੈ।
ਗਰਮੀ ਦੀ ਸ਼ੁਰੂਆਤ: ਹਾਲੇ ਤਾਂ ਗਰਮੀ ਦੀ ਸ਼ੁਰੂਆਤ ਹੋਈ ਹੈ ਹੁਣੇ ਤੋਂ ਹੀ ਬਿਜਲੀ ਦੀ ਮੰਗ 'ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ, ਅਜਿਹੇ 'ਚ ਬਿਜਲੀ ਮੰਤਰਾਲੇ ਲਈ ਵੀ ਵੱਡੀ ਚੌਣਤੀ ਹੋਵੇਗੀ ਕਿ ਆਖਰ ਕਾਰ ਕਿਵੇਂ ਬਿਜਲੀ ਦੀ ਵੱਧ ਰਹੀ ਮੰਗ ਨੂੰ ਪੂਰਾ ਕੀਤਾ ਜਾਵੇਗਾ, ਤਾਂ ਜੋ ਆਮ ਲੋਕਾਂ ਨੂੰ ਗਰਮੀ 'ਚ ਬਿਜਲੀ ਦੀ ਕੋਈ ਦਿੱਕਤ ਪੇਸ਼ ਨਾ ਆਵੇ।
ਇਹ ਵੀ ਪੜ੍ਹੋ: FLYER LIGHTS : ਉੱਡਦੇ ਜਹਾਜ਼ ਦੌਰਾਨ ਯਾਤਰੀ ਸਿਗਰੇਟ ਪੀਣ ਦੀ ਕੀਤੀ ਕੋਸ਼ਿਸ਼, ਫੇਰ ਅੱਗੇ ਕੀ ਹੋਇਆ?