ਤਿਰੂਵਨੰਤਪੁਰਮ: ਕੇਰਲ 'ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਲਈ ਹੁਣ ਇੱਕ ਹਫ਼ਤਾ ਬਾਕੀ ਹੈ। ਇਸ ਦੇ ਲਈ, ਸਾਰੀਆਂ ਸਿਆਸੀ ਪਾਰਟੀਆਂ ਆਪਣੀ ਪੂਰੀ ਤਾਕਤ ਲਗਾ ਰਹੀਆਂ ਹਨ ਤੇ ਵੋਟਰਾਂ ਨੂੰ ਲੁਭਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ ਹਨ। ਤੁਸੀਂ ਇਸ ਗੱਲ ਦਾ ਅੰਦਾਜ਼ਾ ਇਸ ਤਰ੍ਹਾਂ ਲਗਾ ਸਕਦੇ ਹੋ ਕਿ ਆਗਮੀ ਦਿਨਾਂ 'ਚ ਰਾਸ਼ਟਰੀ ਪੱਧਰ ਦੇ ਆਗੂ ਵੋਟਰਾਂ ਨੂੰ ਆਪਣੇ ਹੱਕ 'ਚ ਕਰਨ ਤੇ ਚੋਣ ਪ੍ਰਚਾਰ ਲਈ ਇਥੇ ਪਹੁੰਚਣਗੇ।
ਪੀਐਮ ਨਰਿੰਦਰ ਮੋਦੀ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਯਕਾ ਗਾਂਧੀ ਮੰਗਲਵਾਰ ਨੂੰ ਕੇਰਲਾ ਦੌਰੇ 'ਤੇ ਹਨ। ਇਸ ਦੌਰਾਨ ਦੋਵੇਂ ਨੇਤਾ ਵੱਖ-ਵੱਖ ਪ੍ਰੋਗਰਾਮਾਂ ਵਿੱਚ ਭਾਗ ਲੈਣਗੇ।
ਪੀਐਮ ਮੋਦੀ ਮੰਗਲਵਾਰ ਨੂੰ ਪੱਲਕਕੜ ਆਉਣਗੇ ਤੇ ਇਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਚੋਣ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਨਗੇ।
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਮੋਦੀ 2 ਅਪ੍ਰੈਲ ਨੂੰ ਕੋਨੀ ਅਤੇ ਤਿਰੂਵਨੰਤਪੁਰਮ ਪਹੁੰਚਣਗੇ।
ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇ ਪੀ ਨੱਡਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ,ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਵੋਟਰਾਂ ਨੂੰ ਲੁਭਾਉਣ ਆਉਣਗੇ।
ਪ੍ਰਿੰਯਕਾ ਗਾਂਧੀ ਮੰਗਲਵਾਰ ਨੂੰ ਕੇਰਲ ਪਹੁੰਚ ਕੇ ਦੋ ਦਿਨਾਂ ਤੱਕ ਇਥੇ ਚੋਣ ਪ੍ਰਚਾਰ ਕਰਨਗੇ। ਇਸ ਦੌਰਾਨ ਉਹ ਤਿਰੂਵਨੰਤਪੁਰਮ, ਕੋਲਾਮ ਅਤੇ ਤ੍ਰਿਸ਼ੂਰ ਜ਼ਿਲ੍ਹਿਆ ਵਿੱਚ ਵੀ ਚੋਣ ਰੈਲੀ ਵਿੱਚ ਹਿੱਸਾ ਲੈਣਗੇ।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 3 ਤੇ 4 ਅਪ੍ਰੈਲ ਨੂੰ ਵਾਯਨਾਡ ਅਤੇ ਕੋਝੀਕੋਡ ਜ਼ਿਲ੍ਹਿਆਂ ਵਿੱਚ ਚੋਣ ਪ੍ਰਚਾਰ ਕਰਨ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਦੋ ਵਾਰ ਚੋਣ ਪ੍ਰਚਾਰ ਲਈ ਕੇਰਲ ਆਏ ਹਨ।