ਨਵੀਂ ਦਿੱਲੀ: ਈਦ-ਉਲ-ਅਜਹਾ ਯਾਨੀ ਬਕਰੀਦ ਦਾ ਤਿਉਹਾਰ ਮੁਸਲਮਾਨਾਂ ਲਈ ਈਦ-ਉਲ-ਫੀਤਰ ਤੋਂ ਬਾਅਦ ਦੂਜਾ ਵੱਡਾ ਤਿਉਹਾਰ ਹੈ। ਇਸ ਦਿਨ ਈਦਗਾਹ ਜਾਂ ਮਸਜੀਦਾਂ ਚ ਨਮਾਜ ਅਦਾ ਕੀਤੀ ਜਾਂਦੀ ਹੈ। ਇਸ ਦਿਨ ਬਕਰੇ ਜਾਂ ਦੂਜੇ ਜਾਨਵਰਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ।
ਮੰਨਿਆ ਜਾਂਦਾ ਹੈ ਕਿ ਹਜਰਤ ਇਬ੍ਰਾਹੀਮ ਆਪਣੇ ਪੁੱਤਰ ਇਸਮਾਈਲ ਨੂੰ ਇਸੇ ਦਿਨ ਖੁਦਾ ਦੇ ਲਈ ਕੁਰਬਾਨ ਕਰਨ ਜਾ ਰਹੇ ਸੀ ਉਸ ਸਮੇਂ ਖੁਦਾ ਨੇ ਉਨ੍ਹਾਂ ਦੇ ਬੇਟੇ ਨੂੰ ਜੀਵਨਦਾਨ ਦਿੱਤਾ ਸੀ। ਇਸੇ ਕਾਰਨ ਇਹ ਦਿਨ ਉਨ੍ਹਾਂ ਨੂੰ ਸਮਰਪਿਤ ਹੈ। ਇਸ ਦਿਨ ਬਕਰੀਦ ਦਾ ਤਿਉਹਾਰ 21 ਜੁਲਾਈ ਨੂੰ ਹੈ।
ਜਾਮਾ ਮਸਜਿਦ ਦਿੱਲੀ ਦੇ ਨਾਇਬ ਇਮਾਮ ਸੈਇਦ ਸ਼ਾਬਾਨ ਬੁਖਾਰੀ ਨੇ ਦੱਸਿਆ ਕਿ ਜਾਮਾ ਮਸਜਿਦ ਦੀ ਮਰਕਜੀ ਰੁਪਤੇ ਹਿਲਾਲ ਕਮੇਟੀ ਦੀ ਬੈਠਕ ਚ ਫੈਸਲਾ ਹੋਇਆ ਹੈ ਕਿ ਈਦ ਉਲ ਅਜਹਾ ਦਾ ਚੰਨ ਨਜਰ ਆ ਗਿਆ ਹੈ। 12 ਜੁਲਾਈ 2021 ਨੂੰ ਜਿਲਹਿੱਜਾ ਦੀ ਪਹਿਲੀ ਤਾਰੀਕ ਹੋਵੇਗੀ। ਇੰਸ਼ਾ ਅਲਾਹ 21 ਜੁਲਾਈ ਬੁੱਧਵਾਰ ਨੂੰ ਈਦ ਉਲ ਅਜਹਾ ਦਾ ਤਿਉਹਾਰ ਮਨਾਇਆ ਜਾਵੇਗਾ।
ਦੱਸ ਦਈਏ ਕਿ 12 ਜੁਲਾਈ ਤੋਂ ਇਸਲਾਮਿਕ ਕੈਲੰਡਰ ਦਾ ਆਖਿਰੀ ਮਹੀਨਾ ਸ਼ੁਰੂ ਹੋ ਰਿਹਾ ਹੈ। ਇਸ ਮਹੀਨੇ ਨੂੰ ਜੋ ਜਿਲਹਿੱਜਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਸਲਾਮ ਚ ਇਸ ਮਹੀਨੇ ਦਾ ਬਹੁਤ ਹੀ ਖਾਸ ਮਹੱਤਵ ਹੁੰਦਾ ਹੈ। ਇਸ ਮਹੀਨੇ ਚ ਹਜ ਯਾਤਰਾ ਅਦਾ ਕੀਤੀ ਜਾਂਦੀ ਹੈ। ਕੁਰਬਾਨੀ ਵੀ ਦਿੱਤੀ ਜਾਂਦੀ ਹੈ। ਇਸ ਮਹੀਨੇ ਦੇ 10ਵੇਂ ਦਿਨ ਕੁਰਬਾਨੀ ਦਾ ਤਿਉਹਾਰ ਈਦ ਉਲ ਅਜਹਾ (ਬਕਰੀਦ) ਮਨਾਈ ਜਾਂਦੀ ਹੈ। ਇਸ ਸਾਲ 21 ਜੁਲਾਈ ਨੂੰ ਬਕਰੀਦ ਮਨਾਈ ਜਾਵੇਗੀ।
ਤਿੰਨ ਹਿੱਸਿਆ ’ਚ ਵੰਡਿਆ ਜਾਂਦਾ ਹੈ ਗੋਸ਼ਤ
ਇਸ ਦਿਨ ਲੋਕ ਨਵੇਂ ਕਪੜੇ ਪਾ ਕੇ ਨਮਾਜ ਅਦਾ ਕਰਦੇ ਹਨ ਅਤੇ ਫਿਰ ਬਕਰੇ ਦੀ ਕੁਰਬਾਨੀ ਦਿੰਦੇ ਹਨ। ਕੁਰਬਾਨੀ ਦੇ ਬਕਰੇ ਦੇ ਗੋਸ਼ਤ ਨੂੰ ਤਿੰਨ ਹਿੱਸਿਆ ਚ ਵੰਡਿਆ ਜਾਂਦਾ ਹੈ। ਤਿੰਨ ਹਿੱਸਾ ਕਰਨ ਲਈ ਸ਼ਰੀਅਤ ਚ ਸਲਾਹ ਹੈ। ਗੋਸ਼ਤ ਦਾ ਇੱਕ ਹਿੱਸਾ ਗਰੀਬਾਂ ਨੂੰ, ਦੂਜਾ ਹਿੱਸਾ ਦੋਸਤ ਅਹਬਾਬ ਦੇ ਲਈ ਅਤੇ ਤੀਜਾ ਹਿੱਸਾ ਘਰ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਇਹ ਵੀ ਪੜੋ: ਜਾਣੋ ! ਸਾਉਣ ਮਹੀਨੇ ’ਚ ਆਉਣ ਵਾਲੇ ਇਨ੍ਹਾਂ ਖਾਸ ਚਾਰ ਸੋਮਵਾਰ ਦਾ ਲਾਭ