ਹੈਦਰਾਬਾਦ ਡੈਸਕ: ਉੱਤਰੀ ਭਾਰਤ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਵਾਰ ਵੀ ਕੇਂਦਰ ਜੰਮੂ-ਕਸ਼ਮੀਰ ਰਿਹਾ ਹੈ, ਪਰ ਇਹ ਝਟਕੇ 5 ਦਿਨ ਪਹਿਲਾਂ ਆਏ ਭੂਚਾਲ ਤੋਂ ਘੱਟ ਸਨ। ਭੂਚਾਲ ਦੇ ਝਟਕਿਆਂ ਤੋਂ ਬਾਅਦ ਇੱਕ ਵਾਰ ਫਿਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਘਰਾਂ ਤੋਂ ਬਾਹਰ ਆਉਂਦੇ ਦਿਖਾਈ ਦਿੱਤੇ। ਇਸ ਵਾਰ ਇਨ੍ਹਾਂ ਝਟਕਿਆਂ ਦਾ ਕੇਂਦਰ ਮਾਂ ਵੈਸ਼ਨੋ ਦੇਵੀ ਮੰਦਰ ਨੇੜੇ ਕਟੜਾ 'ਚ ਰਿਹਾ ਹੈ।
ਭੂਚਾਲ ਦੀ ਤੀਬਰਤਾ 4.1 ਮਾਪੀ ਗਈ: ਨੈਸ਼ਨਲ ਸੈਂਟਰ ਆਫ ਸਿਸਮੋਲੋਜੀ ਇੰਡੀਆ ਮੁਤਾਬਕ ਇਹ ਭੂਚਾਲ ਐਤਵਾਰ ਤੜਕੇ 3.50 ਵਜੇ ਆਇਆ। ਰਿਕਟਰ ਪੈਮਾਨੇ 'ਤੇ ਇਸ ਦੇ ਝਟਕੇ ਦੀ ਤੀਬਰਤਾ 4.1 ਸੀ। ਇਸ ਦਾ ਕੇਂਦਰ ਕਟੜਾ ਤੋਂ 80 ਕਿਲੋਮੀਟਰ ਪੂਰਬ ਵਿੱਚ, ਅਕਸ਼ਾਂਸ਼ 42.96 ਅਤੇ ਲੰਬਕਾਰ 75.79 ਉੱਤੇ ਜ਼ਮੀਨ ਤੋਂ 11 ਕਿਲੋਮੀਟਰ ਹੇਠਾਂ ਸੀ ਜਿਸ ਦਾ ਅਸਰ ਜੰਮੂ-ਕਸ਼ਮੀਰ ਦੇ ਨਾਲ-ਨਾਲ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ 'ਚ ਵੀ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ, ਨੈਸ਼ਨਲ ਸੈਂਟਰ ਆਫ ਸਿਸਮੋਲੋਜੀ ਇੰਡੀਆ ਮੁਤਾਬਕ ਅੱਜ ਸਵੇਰੇ 8:28 ਮਿੰਟ ਉੱਤੇ ਲੇਹ (ਕੇਂਦਰ), ਲਦਾਖ ਵਿਖੇ 4.3 ਤੀਬਰਤਾ ਨਾਲ ਭੂਚਾਲ ਆਇਆ ਹੈ।
-
Earthquake of Magnitude:4.1, Occurred on 18-06-2023, 03:50:29 IST, Lat: 32.96 & Long: 75.79, Depth: 11 Km ,Location: 80km E of Katra, Jammu and Kashmir, India https://t.co/5k0EwqqWWq@ndmaindia @Indiametdept @Dr_Mishra1966 @KirenRijiju pic.twitter.com/rCEBK7VPKq
— National Center for Seismology (@NCS_Earthquake) June 17, 2023 " class="align-text-top noRightClick twitterSection" data="
">Earthquake of Magnitude:4.1, Occurred on 18-06-2023, 03:50:29 IST, Lat: 32.96 & Long: 75.79, Depth: 11 Km ,Location: 80km E of Katra, Jammu and Kashmir, India https://t.co/5k0EwqqWWq@ndmaindia @Indiametdept @Dr_Mishra1966 @KirenRijiju pic.twitter.com/rCEBK7VPKq
— National Center for Seismology (@NCS_Earthquake) June 17, 2023Earthquake of Magnitude:4.1, Occurred on 18-06-2023, 03:50:29 IST, Lat: 32.96 & Long: 75.79, Depth: 11 Km ,Location: 80km E of Katra, Jammu and Kashmir, India https://t.co/5k0EwqqWWq@ndmaindia @Indiametdept @Dr_Mishra1966 @KirenRijiju pic.twitter.com/rCEBK7VPKq
— National Center for Seismology (@NCS_Earthquake) June 17, 2023
ਮੰਗਲਵਾਰ ਨੂੰ ਵੀ ਆਇਆ ਭੂਚਾਲ : ਬੀਤੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਡੋਡਾ 'ਚ ਦੁਪਹਿਰ 1:33 ਵਜੇ 5.4 ਤੀਬਰਤਾ ਦਾ ਭੂਚਾਲ ਆਇਆ। ਦਿੱਲੀ-ਐਨਸੀਆਰ ਤੋਂ ਇਲਾਵਾ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੀ ਤਿੱਬਤ ਦੇ ਸ਼ਿਜ਼ਾਂਗ 'ਚ ਭੂਚਾਲ ਆਇਆ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.3 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਭੂਚਾਲ ਸਵੇਰੇ 3:23 ਵਜੇ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ 106 ਕਿਲੋਮੀਟਰ ਹੇਠਾਂ ਸੀ।
ਮਈ 'ਚ ਭਾਰਤ ਵਿੱਚ 41 ਵਾਰ ਭੂਚਾਲ ਆਇਆ: NCS ਦੇ ਅੰਕੜਿਆਂ ਮੁਤਾਬਕ ਭਾਰਤ 'ਚ 1 ਮਈ ਤੋਂ 31 ਮਈ, 2023 ਤੱਕ 41 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚੋਂ 7 ਭੂਚਾਲ ਉੱਤਰਾਖੰਡ ਵਿੱਚ ਅਤੇ 6 ਭੂਚਾਲ ਮਨੀਪੁਰ ਵਿੱਚ ਆਏ। ਇਸ ਤੋਂ ਇਲਾਵਾ ਅਰੁਣਾਚਲ 'ਚ 5 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਹਰਿਆਣਾ ਅਤੇ ਮੇਘਾਲਿਆ ਵਿੱਚ 3-3 ਵਾਰ ਧਰਤੀ ਹਿੱਲੀ ਹੈ।
-
Earthquake of Magnitude:4.3, Occurred on 18-06-2023, 08:28:26 IST, Lat: 35.72 & Long: 79.98, Depth: 10 Km ,Location: 279km NE of Leh, Laddakh, India for more information Download the BhooKamp App https://t.co/ny1In7Trzz@ndmaindia @Indiametdept @KirenRijiju @Dr_Mishra1966 pic.twitter.com/xUjdsiNR3Z
— National Center for Seismology (@NCS_Earthquake) June 18, 2023 " class="align-text-top noRightClick twitterSection" data="
">Earthquake of Magnitude:4.3, Occurred on 18-06-2023, 08:28:26 IST, Lat: 35.72 & Long: 79.98, Depth: 10 Km ,Location: 279km NE of Leh, Laddakh, India for more information Download the BhooKamp App https://t.co/ny1In7Trzz@ndmaindia @Indiametdept @KirenRijiju @Dr_Mishra1966 pic.twitter.com/xUjdsiNR3Z
— National Center for Seismology (@NCS_Earthquake) June 18, 2023Earthquake of Magnitude:4.3, Occurred on 18-06-2023, 08:28:26 IST, Lat: 35.72 & Long: 79.98, Depth: 10 Km ,Location: 279km NE of Leh, Laddakh, India for more information Download the BhooKamp App https://t.co/ny1In7Trzz@ndmaindia @Indiametdept @KirenRijiju @Dr_Mishra1966 pic.twitter.com/xUjdsiNR3Z
— National Center for Seismology (@NCS_Earthquake) June 18, 2023
ਤਿੰਨ ਮਹੀਨੇ ਪਹਿਲਾਂ ਵੀ ਮਹਿਸੂਸ ਕੀਤੇ ਗਏ ਸਨ ਭੂਚਾਲ ਦੇ ਝਟਕੇ: 3 ਮਹੀਨੇ ਪਹਿਲਾਂ 21 ਮਾਰਚ ਨੂੰ ਰਾਤ ਕਰੀਬ 10.15 ਵਜੇ ਦਿੱਲੀ-ਐਨਸੀਆਰ ਵਿੱਚ 6.6 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਦੇ ਝਟਕੇ ਯੂਪੀ, ਪੰਜਾਬ, ਜੰਮੂ-ਕਸ਼ਮੀਰ, ਉੱਤਰਾਖੰਡ, ਬਿਹਾਰ ਵਿੱਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ ਤੋਂ 133 ਕਿਲੋਮੀਟਰ ਦੱਖਣ-ਪੂਰਬ ਵਿੱਚ ਸੀ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 156 ਕਿਲੋਮੀਟਰ ਦੂਰ ਹੈ। ਦੀ ਡੂੰਘਾਈ ਵਿੱਚ ਸੀ।