ਉੱਤਰਾਖੰਡ: ਉੱਤਰਾਖੰਡ ਵਿੱਚ ਭੂਚਾਲਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬੁੱਧਵਾਰ ਅਤੇ ਅੱਜ ਤੜਕੇ ਉੱਤਰਾਖੰਡ ਦੇ ਦੋ ਜ਼ਿਲ੍ਹੇ ਭੂਚਾਲ ਨਾਲ ਹਿੱਲ ਗਏ। ਚਮੋਲੀ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ 10.55 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2.6 ਮਾਪੀ ਗਈ। ਚਮੋਲੀ 'ਚ ਆਏ ਇਸ ਭੂਚਾਲ ਦੀ ਡੂੰਘਾਈ 5 ਕਿਲੋਮੀਟਰ ਦੱਸੀ ਜਾ ਰਹੀ ਹੈ।
ਚਮੋਲੀ ਤੋਂ ਬਾਅਦ ਉੱਤਰਕਾਸ਼ੀ 'ਚ ਆਇਆ ਭੂਚਾਲ :- ਵੀਰਵਾਰ ਤੜਕੇ 3.49 ਵਜੇ ਭੂਚਾਲ ਕਾਰਨ ਬੇਹੱਦ ਦੂਰ-ਦੁਰਾਡੇ ਜ਼ਿਲਾ ਉੱਤਰਕਾਸ਼ੀ ਦੀ ਧਰਤੀ ਵੀ ਹਿੱਲ ਗਈ।ਉੱਤਰਕਾਸ਼ੀ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.2 ਮਾਪੀ ਗਈ ਹੈ। ਉੱਤਰਕਾਸ਼ੀ ਵਿੱਚ ਆਏ ਭੂਚਾਲ ਦੀ ਡੂੰਘਾਈ ਵੀ 5 ਕਿਲੋਮੀਟਰ ਸੀ। ਉੱਤਰਕਾਸ਼ੀ ਵਿੱਚ ਪਿਛਲੇ 6 ਮਹੀਨਿਆਂ ਵਿੱਚ ਇਹ 10ਵਾਂ ਭੂਚਾਲ ਸੀ।
ਮਹਾਰਾਸ਼ਟਰ ਵਿੱਚ ਵੀ ਆਇਆ ਭੂਚਾਲ :- ਉੱਤਰਾਖੰਡ ਦੇ ਨਾਲ-ਨਾਲ ਮਹਾਰਾਸ਼ਟਰ ਵਿੱਚ ਵੀ ਭੂਚਾਲ ਆਇਆ। ਲਾਤੂਰ 'ਚ ਬੁੱਧਵਾਰ ਰਾਤ 8.57 ਵਜੇ 1.6 ਤੀਬਰਤਾ ਦਾ ਭੂਚਾਲ ਆਇਆ। ਇਸ ਭੂਚਾਲ ਦੀ ਡੂੰਘਾਈ 7 ਕਿਲੋਮੀਟਰ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ 'ਚ 2.8 ਤੀਬਰਤਾ ਦਾ ਭੂਚਾਲ ਆਇਆ ਸੀ।
- Largest 120 ft. Effigy Ravana : ਪੰਜਾਬ ਦੇ ਇਸ ਜ਼ਿਲ੍ਹੇ 'ਚ ਇਸ ਵਾਰ ਸਾੜਿਆ ਜਾਵੇਗਾ 'ਟੈਕਨੀਕਲ ਰਾਵਣ', ਵਿਦੇਸ਼ ਤੋਂ ਮੰਗਵਾਏ ਸਾਮਾਨ ਨਾਲ ਕੀਤਾ ਜਾ ਰਿਹਾ ਤਿਆਰ
- Nobel Prize In Chemistry : ਮੌਂਗੀ ਜੀ, ਬਾਵੇਂਡੀ, ਲੁਇਸ ਈ. ਬਰੂਸ ਅਤੇ ਅਲੈਕਸੀ ਆਈ. ਏਕਿਮੋਵ ਨੂੰ ਰਸਾਇਣ ਵਿਗਿਆਨ ਵਿੱਚ ਮਿਲਿਆ ਨੋਬਲ ਪੁਰਸਕਾਰ
- Sutlej Yamuna Link Canal Dispute: SYL ਨਹਿਰ 'ਤੇ ਸਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਲਾਈ ਫਟਕਾਰ, ਕਿਹਾ- ਰਾਜਨੀਤੀ ਨਾ ਕਰੋ, ਤੁਸੀਂ ਕਾਨੂੰਨ ਤੋਂ ਉੱਪਰ ਨਹੀਂ ਹੋ
3 ਅਕਤੂਬਰ ਨੂੰ ਉੱਤਰਾਖੰਡ 'ਚ ਵੀ ਆਇਆ ਸੀ ਭੂਚਾਲ :- ਇਸ ਤੋਂ ਪਹਿਲਾਂ 3 ਅਕਤੂਬਰ ਨੂੰ ਵੀ ਉਤਰਾਖੰਡ ਦੇ ਲਗਭਗ ਸਾਰੇ ਜ਼ਿਲਿਆਂ 'ਚ ਭੂਚਾਲ ਆਇਆ ਸੀ। ਉਸ ਦਿਨ 30 ਮਿੰਟ ਦੇ ਅੰਦਰ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 3 ਅਕਤੂਬਰ ਨੂੰ ਪੂਰੇ ਉੱਤਰ ਭਾਰਤ ਦੇ ਨਾਲ-ਨਾਲ ਨੇਪਾਲ 'ਚ ਵੀ ਭੂਚਾਲ ਆਇਆ ਸੀ। ਨੇਪਾਲ ਵਿੱਚ ਵੀ ਭੂਚਾਲ ਕਾਰਨ ਨੁਕਸਾਨ ਹੋਇਆ ਹੈ। ਨੇਪਾਲ ਵਿੱਚ ਥੋੜ੍ਹੇ ਸਮੇਂ ਵਿੱਚ ਹੀ 4 ਭੂਚਾਲ ਆਏ। ਇੱਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6 ਤੀਬਰਤਾ ਤੋਂ ਵੱਧ ਸੀ।