ਨਵੀਂ ਦਿੱਲੀ: ਦਵਾਰਕਾ ਸਪੈਸ਼ਲ ਸਟਾਫ਼ ਦੀ ਟੀਮ ਨੇ "ਦਿੱਲੀ ਐਨਸੀਆਰ ਦੇ ਗੈਂਗਸਟਰ" ਨੂੰ ਹਥਿਆਰ ਸਪਲਾਈ ਕਰਨ ਦੇ ਇੱਕ ਵੱਡੇ ਮਾਮਲੇ ਦਾ ਖੁਲਾਸਾ ਕੀਤਾ ਹੈ। ਟੀਮ ਨੇ 20 ਆਧੁਨਿਕ ਪਿਸਤੌਲ ਅਤੇ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਯੂਪੀ ਦੇ ਮੇਵਾਤ ਇਲਾਕੇ ਵਿੱਚ ਰਹਿਣ ਵਾਲੇ ਹਥਿਆਰ ਸਪਲਾਇਰ ਮੁਫਿਦ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਸਪਲਾਇਰ ਮੁਫਿਦ ਹਥਿਆਰਾਂ ਦੀ ਇਹ ਖੇਪ ਮੱਧ ਪ੍ਰਦੇਸ਼ ਤੋਂ ਦਿੱਲੀ ਸਪਲਾਈ ਕਰਨ ਲਈ ਆਇਆ ਸੀ। ਪੁਲਿਸ ਤੋਂ ਬਚਣ ਲਈ ਉਸਨੇ ਆਪਣੇ ਆਪ ਨੂੰ ਇੱਕ ਬੈਲੂਨ ਵੇਚਣ ਵਾਲਾ ਦੱਸਿਆ ਸੀ। ਜਿਸ ਬੈਗ ਵਿੱਚ ਉਹ ਹਥਿਆਰ ਤਸਕਰੀ ਲਈ ਲੈ ਕੇ ਆਇਆ ਸੀ, ਉਹ ਗੁਬਾਰੇ ਦੇ ਕਈ ਪੈਕਟਾਂ ਨਾਲ ਭਰਿਆ ਹੋਇਆ ਸੀ।
ਡੀਸੀਪੀ ਦੇ ਅਨੁਸਾਰ ਹੈੱਡ ਕਾਂਸਟੇਬਲ ਰਸਮੁਦੀਨ ਨੂੰ ਸੂਚਨਾ ਮਿਲੀ ਸੀ ਕਿ ਇਹ ਹਥਿਆਰ ਦੀ ਸਪਲਾਈ ਕਰਨ ਵਾਲਾ ਜਾਫਰਪੁਰ ਖੇਤਰ ਵਿੱਚ ਆਉਣ ਵਾਲਾ ਹੈ। ਉਸ ਸੂਚਨਾ 'ਤੇ ਏਸੀਪੀ ਅਪ੍ਰੇਸ਼ਨ ਵਿਜੇ ਸਿੰਘ ਯਾਦਵ ਦੀ ਨਿਗਰਾਨੀ ਹੇਠ ਇੰਸਪੈਕਟਰ ਨਵੀਨ ਕੁਮਾਰ, ਸਬ ਇੰਸਪੈਕਟਰ ਨਾਨਕਰਾਮ, ਏਐਸਆਈ ਉਮੇਸ਼, ਹੈਡ ਕਾਂਸਟੇਬਲ ਰਸਮੁਦੀਨ, ਰਾਜਕੁਮਾਰ, ਅਜੇ ਅਤੇ ਕਾਂਸਟੇਬਲ ਰਾਜ ਕੁਮਾਰ ਦੀ ਟੀਮ ਨੇ ਉਸ ਇਲਾਕੇ ਵਿੱਚ ਜਾਲ ਵਿਛਾਇਆ ਅਤੇ ਕਾਬੂ ਕੀਤਾ। ਪੁਲਿਸ ਟੀਮ ਹਾਲੇ ਇਸ ਤੋਂ ਪੁੱਛਗਿੱਛ ਕਰ ਰਹੀ ਹੈ, ਤਾਂ ਜੋ ਪੁਲਿਸ ਟੀਮ ਨੂੰ ਹੋਰ ਜਾਣਕਾਰੀ ਮਿਲ ਸਕੇ।
ਇਹ ਵੀ ਪੜ੍ਹੋ:ਆਖਿਰ, ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਨੂੰ ਕਿਸ ਨੇ ਦਿੱਤੀ ਧਮਕੀ ?