ਹਾਪੁਰ: ਜ਼ਿਲ੍ਹੇ 'ਚ ਆਨਰ ਕਿਲਿੰਗ (honor killing) ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਹੋ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਾਪੁਰ (Hapur) ਦੇ ਥਾਣਾ ਖੇਤਰ ਦੇ ਇਕ ਪਿੰਡ 'ਚ ਉਸ ਨੂੰ ਜ਼ਿੰਦਾ ਸਾੜ (burnt daughter alive) ਦਿੱਤਾ। ਲੜਕੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।
ਪੂਰਾ ਮਾਮਲਾ ਹਾਪੁਰ ਜ਼ਿਲ੍ਹੇ ਦੇ ਬਹਾਦੁਰਗੜ੍ਹ ਥਾਣਾ ਖੇਤਰ ਦਾ ਹੈ। ਬਹਾਦੁਰਗੜ੍ਹ ਥਾਣਾ ਖੇਤਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਇੱਕ ਲੜਕੀ ਇੱਕ ਨੌਜਵਾਨ ਨਾਲ ਪਿਆਰ ਕਰਦੀ ਹੈ। ਇਸ ਪ੍ਰੇਮ ਸਬੰਧਾਂ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਭੜਕ ਗਏ। ਪਰਿਵਾਰਕ ਮੈਂਬਰ ਪਹਿਲਾਂ ਲੜਕੀ ਨੂੰ ਖੇਤਾਂ ਵਿੱਚ ਲੈ ਗਏ ਅਤੇ ਉਸ ਦੀ ਕੁੱਟਮਾਰ ਕੀਤੀ, ਇਸ ਤੋਂ ਬਾਅਦ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।
ਅੱਗ ਲੱਗਣ ਕਾਰਨ ਲੜਕੀ ਮਦਦ ਲਈ ਇਧਰ-ਉਧਰ ਭੱਜਦੀ ਰਹੀ, ਪਰ ਉਸ ਸਮੇਂ ਖੇਤ ਕੋਲ ਕੋਈ ਨਹੀਂ ਸੀ, ਜਿਸ ਤੋਂ ਬਾਅਦ ਹੌਲੀ-ਹੌਲੀ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ। ਪਿੰਡ ਦੇ ਇੱਕ ਵਿਅਕਤੀ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਪੁਲਿਸ ਜਿਵੇਂ ਹੀ ਮੌਕੇ 'ਤੇ ਪਹੁੰਚੀ ਤਾਂ ਲੜਕੀ ਦੀ ਮਾਂ ਅਤੇ ਭਰਾ ਮੌਕੇ ਤੋਂ ਭੱਜਣ ਲੱਗੇ। ਪਿੰਡ ਵਾਸੀਆਂ ਨੇ ਦੋਵਾਂ ਮੁਲਜ਼ਮਾਂ ਨੂੰ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ।
- Afghan Embassy In New Delhi : ਅਫਗਾਨ ਦੂਤਘਰ ਬੰਦ ਹੋਣ 'ਤੇ ਆਇਆ ਸਪੱਸ਼ਟੀਕਰਨ, ਕਿਹਾ- ਪੱਤਰ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੇ ਹਾਂ
- CM Khattar Fulfilled Promise: ਭਾਜਪਾ ਵਿਧਾਇਕ ਭਵਿਆ ਬਿਸ਼ਨੋਈ ਦੀ ਮੰਗੇਤਰ ਆਈਐੱਸ ਪਰੀ ਹਰਿਆਣਾ 'ਚ ਹੋਣਗੇ ਤਾਇਨਾਤ, ਸਿੱਕਮ ਕੈਡਰ ਤੋਂ ਹੋਵੇਗਾ ਤਬਾਦਲਾ
- PM Modi Cleanliness Drive: ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀ ਜਯੰਤੀ ਤੋਂ ਪਹਿਲਾਂ ਸਵੱਛਤਾ ਮੁਹਿੰਮ ਚਲਾਉਣ ਦਾ ਦਿੱਤਾ ਸੱਦਾ
ਇਸ ਪੂਰੇ ਮਾਮਲੇ 'ਤੇ ਹਾਪੁਰ ਦੇ ਏਐੱਸਪੀ ਰਾਜਕੁਮਾਰ ਨੇ ਦੱਸਿਆ ਕਿ ਬਹਾਦਰਗੜ੍ਹ ਥਾਣਾ ਖੇਤਰ ਦੇ ਪਿੰਡ ਨਵਾਦਾ ਖੁਰਦ 'ਚ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੈਟਰੋਲ ਪਾ ਕੇ ਸਾੜ ਦਿੱਤਾ ਸੀ। ਆਰੋਪੀ ਮਾਂ ਅਤੇ ਭਰਾ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਲੜਕੀ ਦਾ ਮੈਡੀਕਲ ਕਰਵਾਇਆ ਹੈ। ਇਸ ਮਾਮਲੇ 'ਚ ਨਾਜਾਇਜ਼ ਸਬੰਧਾਂ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।