ਉੱਤਰਾਖੰਡ: ਚੰਪਾਵਤ ਜ਼ਿਲ੍ਹੇ ਦੇ ਪੂਰਨਾਗਿਰੀ ਧਾਮ ਮੇਲਾ ਇਲਾਕੇ ਵਿੱਚ ਨਵਰਾਤਰੀ ਦੇ ਦੂਜੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ। ਮੇਲੇ ਵਿੱਚ ਸਵਾਰੀਆਂ ਲੈ ਕੇ ਜਾ ਰਹੀ ਬੱਸ ਦੇ ਬ੍ਰੇਕ ਪ੍ਰੈਸ਼ਰ ਫੇਲ ਹੋਣ ਕਾਰਨ ਮੇਲਾ ਖੇਤਰ ਵਿੱਚ ਹੀ ਸਥਾਪਤ ਬੱਸ ਅੱਡੇ ’ਤੇ ਬੱਸ ਬੇਕਾਬੂ ਹੋ ਗਈ। ਬੇਕਾਬੂ ਬੱਸ ਨੇ ਸ਼ਰਧਾਲੂਆਂ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਪੰਜ ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। 3 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਹਨ।
ਇਸ ਤਰ੍ਹਾਂ ਹੋਇਆ ਹਾਦਸਾ:- ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਟਨਕਪੁਰ ਉਪ-ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ। ਕੁਝ ਯਾਤਰੀਆਂ ਨੂੰ ਉਥੋਂ ਹੋਰ ਥਾਵਾਂ 'ਤੇ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਵਿਚ ਦੋ ਬੱਚੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਮਿਲ ਰਹੀ ਹੈ। ਘਟਨਾ ਅੱਜ ਸਵੇਰ ਦੀ ਦੱਸੀ ਜਾ ਰਹੀ ਹੈ। ਜਦੋਂ ਯਾਤਰੀ ਬੱਸ ਆਪਣੇ ਨੰਬਰ ਲਈ ਸਟੇਸ਼ਨ 'ਤੇ ਆ ਰਹੀ ਸੀ ਤਾਂ ਬ੍ਰੇਕ ਪ੍ਰੈਸ਼ਰ ਲੀਕ ਹੋਣ ਕਾਰਨ ਬ੍ਰੇਕ ਕੰਮ ਨਹੀਂ ਕਰ ਰਹੀ ਸੀ। ਬੱਸ ਨੇ ਕਈ ਸ਼ਰਧਾਲੂਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਸੁੱਤੇ ਪਏ ਲੋਕਾਂ 'ਤੇ ਚੜ੍ਹੀ ਬੱਸ :- ਹਾਦਸੇ ਤੋਂ ਬਾਅਦ ਉਥੇ ਹਲਚਲ ਮਚ ਗਈ। ਹਫੜਾ-ਦਫੜੀ ਦਰਮਿਆਨ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਉਦੋਂ ਤੱਕ ਪੰਜ ਲੋਕਾਂ ਦੀ ਮੌਤ ਕਾਰਨ ਸੋਗ ਛਾ ਗਿਆ ਸੀ। ਥੁਲੀਗੜ ਪਾਰਕਿੰਗ 'ਤੇ ਸੁੱਤੇ ਸ਼ਰਧਾਲੂਆਂ 'ਤੇ ਬੱਸ ਚੜ੍ਹ ਗਈ। ਇਸ ਹਾਦਸੇ ਵਿੱਚ ਇੱਕ ਔਰਤ ਸਮੇਤ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ। ਮ੍ਰਿਤਕ ਯੂਪੀ ਦੇ ਬਹਿਰਾਇਚ ਜ਼ਿਲ੍ਹੇ ਦੇ ਰਹਿਣ ਵਾਲੇ ਸਨ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਪੰਜ ਵਜੇ ਡਰਾਈਵਰ ਬੱਸ ਨੰਬਰ ਯੂ.ਏ.12/3751 ਨੂੰ ਪਿੱਛੇ ਕਰ ਰਿਹਾ ਸੀ। ਇਸ ਦੌਰਾਨ ਬਰੇਕ ਫੇਲ ਹੋਣ ਕਾਰਨ ਬੱਸ ਉਥੇ ਸੁੱਤੇ ਸ਼ਰਧਾਲੂਆਂ ਦੇ ਉਪਰ ਜਾ ਵੱਜੀ। ਇਸ ਕਾਰਨ ਹੰਗਾਮਾ ਹੋ ਗਿਆ। ਮੌਕੇ ’ਤੇ ਪੁੱਜੀ ਪੁਲੀਸ ਤੇ ਹੋਰ ਲੋਕਾਂ ਨੇ ਬੱਸ ਦੀ ਲਪੇਟ ’ਚ ਆਏ ਸ਼ਰਧਾਲੂਆਂ ਨੂੰ ਉਪ ਜ਼ਿਲ੍ਹਾ ਹਸਪਤਾਲ ਟਨਕਪੁਰ ਪਹੁੰਚਾਇਆ।
ਹਾਦਸੇ ਦਾ ਸ਼ਿਕਾਰ ਹੋਏ ਲੋਕ ਯੂਪੀ ਦੇ ਰਹਿਣ ਵਾਲੇ ਹਨ:- ਹਾਦਸੇ ਵਿੱਚ ਮਾਇਆਰਾਮ ਉਮਰ 32 ਸਾਲ ਪੁੱਤਰ ਬੱਬਰ, ਬਦਰੀਨਾਥ ਉਮਰ 40 ਸਾਲ ਪੁੱਤਰ ਰਾਮਲਖਨ ਵਾਸੀ ਪਿੰਡ ਸੋਹਰਬਾ ਥਾਣਾ ਚਿਤੌੜਾ ਜ਼ਿਲ੍ਹਾ ਬਹਿਰਾਇਚ ਉੱਤਰ ਪ੍ਰਦੇਸ਼ ਅਤੇ ਅਮਰਾਵਤੀ ਉਮਰ 26 ਸਾਲ ਪਤਨੀ ਮਹਾਰਾਮ ਸਿੰਘ ਵਾਸੀ ਪਿੰਡ ਬਿਦੋਲਾ ਥਾਣਾ ਬਿਲਸੀ ਜ਼ਿਲ੍ਹਾ ਬਦਾਊਨ ਉੱਤਰ ਪ੍ਰਦੇਸ਼ ਦੀ ਮੌਤ ਹੋ ਗਈ। ਨੇਮਵਤੀ ਪੁੱਤਰੀ ਵੀਰ ਸਿੰਘ ਵਾਸੀ ਨਗਰ ਪੁਖਰਾ ਉਜੈਨੀ ਬਦਾਯੂੰ, ਰਾਮ ਦੇਹੀ ਪਤਨੀ ਤੋਤਾਰਾਮ ਉਮਰ 30 ਸਾਲ ਵਾਸੀ ਬੇਗਮਪੁਰ ਸੋਹਰਬਾ ਰਾਮਗੰਗਾ ਬਹਿਰਾਇਚ, ਰਾਮਸੂਰਤ ਪੁੱਤਰ ਆਸਰਾਫੀ ਵਾਸੀ ਸੋਹਰਬਾ ਰਾਮਗੰਗਾ,
ਪਾਰਵਤੀ ਦੇਵੀ ਪਤਨੀ ਲਲਤਾ ਪ੍ਰਸਾਦ ਵਾਸੀ ਰਾਜਮਿਲ ਸੋਹਰਬਾ ਰਾਮਗੰਗਾ ਬਹਿਰਾਇਚ, ਬਹਿਰਾਇਚ ਉਮਰ 30 ਸਾਲ ਪਤਨੀ ਛੀਰਾਨਾਥ ਵਾਸੀ ਬਹਿਰਾਇਚ, , ਕੁਸੁਮ ਦੇਵੀ ਪਤਨੀ ਰਾਮ ਸਵਰੂਪ ਉਮਰ 50 ਸਾਲ ਵਾਸੀ ਸੋਹਰਬਾ ਬਹਰਾਇਚ, ਮਹਾਰਾਮ ਸਿੰਘ ਪੁੱਤਰ ਆਰ.ਐਸ ਸਿੰਘ ਉਮਰ 32 ਸਾਲ ਵਾਸੀ ਪਿੰਡਾ ਬਸਤੀ ਬਦਾਉਂ ਜ਼ਖਮੀ ਹੋ ਗਏ। ਇਨ੍ਹਾਂ 'ਚੋਂ ਦੋ ਲੋਕਾਂ ਦੀ ਮੌਤ ਹੋ ਗਈ। ਬਾਕੀਆਂ ਦਾ ਇਲਾਜ ਉਪ ਜ਼ਿਲ੍ਹਾ ਹਸਪਤਾਲ ਟਨਕਪੁਰ ਵਿੱਚ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਇਹ ਵੀ ਪੜੋ:- Police Naxalite Encounter: ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਪੁਲਿਸ ਤੇ ਨਕਸਲੀਆਂ ਵਿਚਾਲੇ ਹੋਈ ਮੁਠਭੇੜ