ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ( Delhi Sikh Gurdwara Management Committee) ਵਿੱਚ ਵੀਰਵਾਰ ਨੂੰ ਸਹਿਯੋਗੀ ਮੈਂਬਰਾਂ ਦੀ ਚੋਣ ਦੌਰਾਨ ਹੋਏ ਹੰਗਾਮੇ ਦੇ ਸਬੰਧ ਵਿੱਚ ਇੱਕ ਐਫ.ਆਈ.ਆਰ (FIR) ਦਰਜ ਕੀਤੀ ਗਈ ਹੈ। ਇੱਥੇ ਦੋਸ਼ ਹੈ ਕਿ ਤਿਲਕ ਨਗਰ (Tilak Nagar) ਤੋਂ ਬਾਦਲ ਦਲ ਦੇ ਮੈਂਬਰ ਆਤਮਾ ਸਿੰਘ ਲੁਬਾਣਾ (Atma Singh Lubana) ਨੇ ਗੁਰਦੁਆਰਾ ਚੋਣਾਂ ਦੇ ਡਾਇਰੈਕਟਰ 'ਤੇ ਜੁੱਤੀ ਸੁੱਟੀ। ਇਸ ਤੋਂ ਇਲਾਵਾ ਹੋਰ ਮੈਂਬਰਾਂ ਨੇ ਉੱਥੇ ਹੰਗਾਮਾ ਵੀ ਕੀਤਾ, ਜਿਸ ਬਾਰੇ ਅਧਿਕਾਰੀ ਨੇ ਐਫ.ਆਈ.ਆਰ ਵਿੱਚ ਸ਼ਿਕਾਇਤ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਸ਼ਚਿਮ ਵਿਹਾਰ ਦਾ ਰਹਿਣ ਵਾਲਾ ਨਰਿੰਦਰ ਸਿੰਘ ਗੁਰਦੁਆਰਾ ਚੋਣਾਂ ਵਿੱਚ ਬਤੌਰ ਡਾਇਰੈਕਟਰ(Director) ਕੰਮ ਕਰ ਰਿਹਾ ਹੈ। ਵੀਰਵਾਰ ਨੂੰ, ਉਸਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ( Delhi Sikh Gurdwara Management Committee) 2021 ਦੇ ਕੁੱਝ ਚੁਣੇ ਹੋਏ ਮੈਂਬਰਾਂ ਉੱਤੇ ਦੁਰਵਿਵਹਾਰ ਦਾ ਦੋਸ਼ ਲਗਾਇਆ ਹੈ। ਉਸ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਚੋਣਾਂ ਤੋਂ ਬਾਅਦ ਪਹਿਲੀ ਮੀਟਿੰਗ ਵੀਰਵਾਰ ਨੂੰ ਆਈਟੀਓ ਵਿਖੇ ਹੋਈ ਸੀ। ਇਹ ਮੀਟਿੰਗ ਸਹਿ-ਚੋਣ ਦੇ 2 ਮੈਂਬਰਾਂ ਦੀ ਚੋਣ ਕਰਨ ਲਈ ਬੁਲਾਈ ਗਈ ਸੀ। ਇਸ ਮੀਟਿੰਗ ਵਿੱਚ ਜਦੋਂ ਉਨ੍ਹਾਂ ਨੇ ਇਤਰਾਜ਼ ਬਾਰੇ ਪੁੱਛਿਆ ਤਾਂ ਕੁੱਝ ਇਤਰਾਜ਼ ਦੱਸੇ ਗਏ। ਉਸ ਨੂੰ ਲਿਖਤੀ ਰੂਪ ਵਿੱਚ ਇਤਰਾਜ਼ ਵੀ ਦਿੱਤੇ ਗਏ ਸਨ।
ਕੁੱਝ ਸਮੇਂ ਬਾਅਦ, ਲੋਕਾਂ ਨੇ ਇੱਥੇ ਹੰਗਾਮਾ ਪੈਦਾ ਕਰਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ, ਉਨ੍ਹਾਂ ਨੇ ਇਸ ਮੀਟਿੰਗ ਨੂੰ ਖਤਮ ਕਰ ਦਿੱਤਾ। ਜਦੋਂ ਉਹ ਬਾਹਰ ਜਾਣ ਲੱਗਾ ਤਾਂ ਉਸ ਨਾਲ ਬਦਸਲੂਕੀ ਕੀਤੀ ਗਈ। ਉਸ ਨੇ ਆਪਣੀ ਸ਼ਿਕਾਇਤ ਵਿੱਚ ਕੁੱਝ ਅਜਿਹੇ ਲੋਕਾਂ ਦੇ ਨਾਂ ਦੱਸੇ ਹਨ। ਉਸ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਪੁਲਿਸ ਨੇ ਸੁਰੱਖਿਆ ਘੇਰਾ ਬਣਾ ਕੇ ਉਸ ਨੂੰ ਬਾਹਰ ਕੱਢਿਆ ਹੈ। ਇਸ ਦੌਰਾਨ ਇੱਕ ਮੈਂਬਰ ਨੇ ਉਸ 'ਤੇ ਜੁੱਤੀ ਵੀ ਸੁੱਟੀ। ਪੁਲਿਸ ਨੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ, ਧਮਕਾਉਣ ਅਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਉਸ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ।
ਦਰਅਸਲ ਲੱਕੀ ਡਰਾ ਨਾਲ 2 ਮੈਂਬਰ ਚੁਣੇ ਜਾਣ ਉੱਤੇ ਦੂਜੀ ਪਾਰਟੀ (ਸਰਨਾ ਦਲ ਅਤੇ ਜਾਗੋ ) ਨੇ ਵਿਰੋਧ ਜਤਾਇਆ ਸੀ। ਉਨ੍ਹਾਂ ਵਲੋਂ ਕਿਹਾ ਗਿਆ ਸੀ ਕਿ ਲਿਸਟ ਵਿੱਚ ਨਾਮ ਠੀਕ ਨਹੀਂ ਹੈ। ਇਸ ਗੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੈਬਰਾਂ ਨੇ ਡਾਇਰੈਕਟਰ ਨਰੇਂਦਰ ਸਿੰਘ ਨੂੰ ਚੋਣ ਵਾਲੀ ਜਗ੍ਹਾ 'ਤੇ ਹੀ ਰੋਕ ਕਰ ਰੱਖਿਆ ਸੀ। ਬਾਦਲ ਦਲ ਦਾ ਕਹਿਣਾ ਸੀ ਕਿ ਲੱਕੀ ਡਰਾ ਵਾਲੇ ਚੋਣ ਅੱਜ ਹੀ ਸੰਪਨ ਹੋ ਜਾਵੇ। ਪਰ ਇਸ ਵਿੱਚ ਡਾਇਰੈਕਟਰ ਨਰੇਂਦਰ ਸਿੰਘ ਨਿਕਲਣ ਲੱਗੇ। ਇਸ ਗੱਲ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੈਬਰਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਬਾਦਲ ਦਲ ਦੇ ਮੈਂਬਰ ਦੇ ਜੁੱਤੇ ਦੀ ਹਰਕਤ ਉੱਥੇ ਮੀਡੀਆ ਦੇ ਕੈਮਰੇ ਵਿੱਚ ਕੈਦ ਹੋ ਗਈ।
ਇਹ ਵੀ ਪੜ੍ਹੋ:- Gurdwara elections: ਚੋਣ ਡਾਇਰੈਕਟਰ 'ਤੇ ਸੁੱਟੀ ਜੁੱਤੀ