ਨਵੀਂ ਦਿੱਲੀ: ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਪ੍ਰਸ਼ਾਸਨ ਦੇ ਇੱਕ ਤੁਗਲਕੀ ਫ਼ਰਮਾਨ ਨੇ ਸਭ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੱਤਾ। ਜ਼ਿਲ੍ਹੇ ਦੇ ਐਸ.ਡੀ.ਐਮ ਨੇ ਗੁਰਦੁਆਰੇ ਸਬੰਧੀ ਹੁਕਮ ਜਾਰੀ ਕੀਤੇ ਹਨ। ਇਸ ਤੋਂ ਬਾਅਦ ਲੋਕਾਂ ਨੇ ਇਸ ਹੁਕਮ ਦਾ ਤਿੱਖਾ ਵਿਰੋਧ ਕੀਤਾ। ਇਸ ਵਿਰੋਧ ਦੇ ਮੱਦੇਨਜ਼ਰ ਡੀਐਮ ਨੇ ਇਹ ਹੁਕਮ ਰੱਦ ਕਰ (DM withdraws order issued regarding Gurdwara in Rohini) ਦਿੱਤਾ।
ਦਰਅਸਲ, ਦਿੱਲੀ ਦੇ ਰੋਹਿਣੀ ਸੈਕਟਰ 21 ਵਿੱਚ ਐਸਡੀਐਮ ਸ਼ਹਿਜ਼ਾਦ ਆਲਮ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਲਾਊਡ ਸਪੀਕਰ ਉੱਤ ਪਾਬੰਦੀ ਸਬੰਧੀ ਹੁਕਮ ਜਾਰੀ ਕੀਤਾ ਹੈ। ਐਸਡੀਐਮ ਦੇ ਹੁਕਮਾਂ ਅਨੁਸਾਰ ਗੁਰਦੁਆਰੇ ਵਿੱਚ ਇੱਕ ਸਮੇਂ ਵਿੱਚ 10 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ। ਇਸ ਤੋਂ ਇਲਾਵਾ ਸ਼ਾਮ 7:15 ਤੋਂ 8:15 ਤੱਕ ਸੀਮਤ ਸਮਾਂ ਸੀਮਾ ਦੌਰਾਨ ਮਾਈਕ ਦੀ ਵਰਤੋਂ ਕੀਤੇ ਬਿਨਾਂ ਗੁਰਦੁਆਰਾ ਸਾਹਿਬ ਖੋਲ੍ਹਣ ਦੇ ਹੁਕਮ ਜਾਰੀ ਕੀਤੇ।
ਹਾਲਾਂਕਿ, ਗੁਰਦੁਆਰਾ ਸਾਹਿਬ ਐਤਵਾਰ ਨੂੰ ਸਵੇਰੇ 6.45 ਤੋਂ ਸਵੇਰੇ 7.15 ਵਜੇ ਤੱਕ ਖੋਲ੍ਹਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਹਿਲਾ ਸ਼ਰਧਾਲੂਆਂ ਨੂੰ ਵੀਰਵਾਰ ਨੂੰ ਦੁਪਹਿਰ 3:30 ਵਜੇ ਤੋਂ ਸ਼ਾਮ 5:30 ਵਜੇ ਤੱਕ ਬਿਨਾਂ ਮਾਈਕ ਅਤੇ ਸੀਮਤ ਸ਼ੋਰ ਸੀਮਾ ਦੇ ਅੰਦਰ ਪਾਠ/ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਜਦਕਿ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਕੋਈ ਸਮਾਂ ਸੀਮਾ ਨਹੀਂ ਹੋਵੇਗੀ।
ਇਸ ਹੁਕਮ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਗੁੱਸਾ ਹੈ। ਇਸ ਹੁਕਮ ਨੂੰ ਗਲਤ ਦੱਸਦਿਆਂ ਸਮੁੱਚੀ ਸਿੱਖ ਕੌਮ ਦੇ ਲੋਕਾਂ ਨੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਦੇ ਨਾਲ-ਨਾਲ ਕਈ ਸਮਾਜਿਕ ਸੰਸਥਾਵਾਂ ਦੇ ਲੋਕਾਂ ਨੇ ਵੀ ਇਸ ਹੁਕਮ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਆਖਰਕਾਰ ਪ੍ਰਸ਼ਾਸਨ ਨੂੰ ਝੁਕਣਾ ਪਿਆ। ਡੀਐਮ ਨੇ ਐਸਡੀਐਮ ਦੇ ਇਸ ਹੁਕਮ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਇਸ ਸਮੇਂ ਇਲਾਕੇ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਇਸ ਸਬੰਧੀ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਹਾਲਾਂਕਿ ਸ਼ਾਂਤੀ ਵਿਵਸਥਾ ਬਣਾਈ ਰੱਖਣ ਦੇ ਮਕਸਦ ਨਾਲ ਦਿੱਲੀ ਪੁਲਿਸ ਵੀ ਸਮੇਂ-ਸਮੇਂ 'ਤੇ ਗਸ਼ਤ ਕਰ ਰਹੀ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ, ਤਾਂ ਜੋ ਇੱਥੇ ਹਰ ਹਾਲਤ ਵਿੱਚ ਸ਼ਾਂਤੀ ਅਤੇ ਆਪਸੀ ਸਦਭਾਵਨਾ ਦਾ ਮਾਹੌਲ ਬਰਕਰਾਰ ਰਹੇ।
ਇਹ ਵੀ ਪੜ੍ਹੋ: ਮਹੰਤ ਕਰਮਜੀਤ ਸਿੰਘ ਬਣੇ HSGPC ਦੇ ਨਵੇਂ ਪ੍ਰਧਾਨ, ਬਲਜੀਤ ਸਿੰਘ ਦਾਦੂਵਾਲ ਵੱਲੋਂ ਮੀਟਿੰਗ ਦਾ ਬਾਇਕਾਟ