ਹੈਦਰਾਬਾਦ: ਅੱਜ ਦੇਵਸ਼ਯਨੀ ਏਕਾਦਸ਼ੀ ਹੈ, ਅੱਜ ਤੋਂ ਚਤੁਰਮਾਸ ਦੀ ਸ਼ੁਰੂਆਤ ਹੋ ਜਾਂਦੀ ਹੈ। ਚਤੁਰਮਾਸ ਨੂੰ ਮੀਂਹ ਦੇ ਮਹੀਨੇ ਵਜੋਂ ਵੀ ਜਾਣਿਆ ਜਾਂਦਾ ਹੈ। ਹਿੰਦੂ ਧਰਮ ਵਿੱਚ ਇਸ ਨੂੰ ਤਪਸਿਆ ਦਾ ਮੌਸਮ ਵੀ ਕਿਹਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਚਤੁਰਮਾਸ ਤੋਂ ਭਗਵਾਨ ਵਿਸ਼ਨੂੰ ਗਹਿਰੀ ਨੀਂਦ 'ਚ ਚਲੇ ਜਾਂਦੇ ਹਨ ਤੇ ਚਾਰ ਮਹੀਨੇ ਬਾਅਦ ਦੇਵੋਤੱਥਾਨ ਏਕਾਦਸ਼ੀ ਦੇ ਦਿਨ ਨੀਂਦ ਤੋਂ ਜਾਗਦੇ ਹਨ।
ਧਾਰਮਿਕ ਪੁਰਾਣਾਂ ਦੇ ਮੁਤਾਬਕ ਭਗਵਾਨ ਵਿਸ਼ਨੂੰ ਦੇ ਸੌਂਣ ਪਿੱਛੇ ਰਹੱਸ ਹੈ। ਇਸ ਦੇ ਪਿਛੇ ਹੜ੍ਹ ਵੱਡਾ ਕਾਰਨ ਹੁੰਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਚਤੁਰਮਾਸ 'ਚ ਭਗਵਾਨ ਵਿਸ਼ਨੂੰ ਚਾਰ ਮਹੀਨੇ ਸੌਂਦੇ ਹਨ । ਇਸ ਦੌਰਾਨ ਪੂਰੀ ਦੁਨੀਆ ਪਾਣੀ ਵਿੱਚ ਡੂੱਬ ਜਾਂਦੀ ਹੈ। ਇਹ ਸਮਾਂ ਸਲਾਨਾ ਤਬਾਹੀ ਦਾ ਸਮਾਂ ਹੁੰਦਾ ਹੈ। ਜਦੋਂ ਦੁਨੀਆ ਖ਼ੁਦ ਨੂੰ ਨਵੇਂ ਸਿਰੇ ਤੋਂ ਤਿਆਰ ਕਰਦੀ ਹੈ ਤਾਂ ਇਹ ਤਬਾਹੀ ਸਾਲ ਦੇ ਦੂਜੇ ਹਿੱਸੇ ਯਾਨੀ ਕਿ ਜੁਲਾਈ ਤੋਂ ਦਸੰਬਰ ਤੱਕ ਰਹਿੰਦੀ ਹੈ। ਇਸ ਵੇਲੇ ਸਰੂਯ ਦੱਖਣ ਵੱਲ ਚਲਾ ਜਾਂਦਾ ਹੈ। ਇਸ ਸਮੇਂ ਸੂਰਯ ਕਰਕ ਰਾਸ਼ੀ ਵਿੱਚ ਦਾਖਲ ਹੁੰਦਾ ਹੈ। ਕਰਕ ਰਾਸ਼ੀ ਦਾ ਨਿਸ਼ਾਨ ਕੇਕੜਾ ਹੁੰਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਕੇਕੜਾ ਸੂਰਜ ਦੀ ਰੌਸ਼ਨੀ ਨੂੰ ਖਾ ਜਾਂਦਾ ਹੈ, ਜਿਸ ਕਾਰਨ ਦਿਨ ਛੋਟੇ ਹੋਣ ਲੱਗ ਪੈਂਦੇ ਹਨ।
ਪੁਰਾਣਕ ਕਥਾਵਾਂ ਦੇ ਮੁਤਾਬਕ, ਇਸ ਦੌਰਾਨ ਦੁਨੀਆ 'ਚ ਹਨੇਰਾ ਤੇ ਉਦਾਸੀ ਛਾ ਜਾਂਦਾ ਹੈ। ਇਸ ਤਬਾਹੀ ਨੂੰ ਸਾਂਭਣ ਵਿੱਚ ਭਗਵਾਨ ਵਿਸ਼ਨੂੰ ਥੱਕ ਜਾਂਦੇ ਹਨ ਤੇ ਆਰਾਮ ਕਰਨ ਲਈ ਚਾਰ ਮਹੀਨੇ ਦੀ ਡੂੰਘੀ ਨੀਂਦ ਵਿੱਚ ਚੱਲੇ ਜਾਂਦੇ ਹਨ। ਇਸ ਦੌਰਾਨ ਭਗਵਾਨ ਆਪਣਾ ਸਾਰਾ ਕੰਮ ਆਪਣੇ ਹੋਰਨਾਂ ਅਵਤਾਰਾਂ ਨੂੰ ਸੌਂਪ ਕੇ ਆਰਾਮ ਕਰਨ ਜਾਂਦੇ ਹਨ।
ਧਰਤੀ ਨੂੰ ਉਪਜਾਓ ਬਣਾਉਣ ਦਾ ਸਮਾਂ : ਕਿਹਾ ਜਾਂਦਾ ਹੈ ਕਿ ਜਦੋਂ ਤੱਕ ਭਗਵਾਨ ਵਿਸ਼ਨੂੰ ਸੌਂਦੇ ਹਨ, ਉਨ੍ਹੇਂ ਸਮੇਂ ਤੱਕ ਉਨ੍ਹਾਂ ਦੇ ਹੋਰਨਾਂ ਅਵਤਾਰ ਸਾਗਰ 'ਚ ਸੰਜੀਵਨੀ ਬਣਾਉਣ ਦਾ ਕੰਮ ਕਰਦੇ ਹਨ। ਜਿਸ ਕਾਰਨ ਧਰਤੀ ਦੀ ਉਪਜਾਓ ਸਮਰਥਾ ਵੱਧ ਜਾਂਦੀ ਹੈ।
ਯਾਤਰਾ 'ਚ ਸਾਵਧਾਨੀ : ਇਸ ਸਮੇਂ ਯਾਤਰਾ ਕਰਨ ਤੋਂ ਬੱਚਣ ਦੀ ਸਲਾਹ ਦਿੱਤੀ ਜਾਂਦੀ ਹ । ਪੁਰਾਣੇ ਸਮੇਂ 'ਚ ਵੀ ਲਗਾਤਾਰ ਯਾਤਰਾਵਾਂ ਕਰਨ ਰਿਸ਼ੀ-ਮਹਾਰਿਸ਼ੀ ਇਨ੍ਹਾਂ ਚਾਰ ਮਹੀਨੀਆਂ 'ਚ ਯਾਤਰਾਵਾਂ ਨਹੀਂ ਕਰਦੇ ਸਨ। ਕਿਉਂਕਿ ਇਹ ਫਸਲ ਦਾ ਸਮਾਂ ਹੁੰਦਾ ਹੈ ਜਦੋਂ ਦੁਨੀਆ ਮੁੜ ਹਰੀ ਭਰੀ ਨਜ਼ਰ ਆਉਂਦੀ ਹੈ।
ਅਰਦਾਸ ਤੇ ਤਿਉਹਾਰਾਂ ਦਾ ਸਮਾਂ : ਇਸ ਸਮੇਂ ਲੋਕ ਤਰ੍ਹਾਂ-ਤਰ੍ਹਾਂ ਦੇ ਤਿਉਹਾਰ ਮਨਾਂਉਦੇ ਹਨ ਤੇ ਰੱਬ ਤੋਂ ਸਹੀ ਮਾਤਰਾ 'ਚ ਮੀਂਹ ਦੀ ਅਰਦਾਸ ਕਰਦੇ ਹਨ। ਅਸ਼ਾੜ ਦੇ ਇਸ ਮੌਸਮ ਮਗਰੋਂ ਸਾਉਂਣ ਸ਼ੁਰੂ ਹੋ ਜਾਂਦਾ ਹੈ। ਜਿਸ ਵਿੱਚ ਲੋਕ ਵਰਤ ਰੱਖਦੇ ਹਨ ਤੇ ਪੂਰੇ ਸ਼ਰਧਾ ਭਾਵ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ ।
ਇਹ ਵੀ ਪੜ੍ਹੋ : VIRAL VIDEO:ਕੁੱਤੇ ਨੇ ਫਿਲਮੀ ਅੰਦਾਜ ’ਚ ਕੀਤਾ ਵਿਆਹ, ਦੇਖੋ ਵੀਡੀਓ