ETV Bharat / bharat

ਪਟਨਾ ਸਾਹਿਬ ਗੁਰਦੁਆਰਾ 'ਚ ਸ਼ਰਧਾਲੂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਭੇਟ ਕੀਤਾ ਹੀਰੇ ਦਾ ਹਾਰ, ਜਾਣੋ ਕਿੰਨੀ ਹੈ ਕੀਮਤ - ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ

ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ (Tenth Guru of Sikhs Guru Gobind Singh) ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਜਲੰਧਰ ਤੋਂ ਪਟਨਾ ਪਹੁੰਚੇ ਇੱਕ ਸ਼ਰਧਾਲੂ ਨੇ ਗੁਰੂ ਚਰਨਾਂ ਵਿੱਚ ਹੀਰਿਆਂ-ਮੋਤੀਆਂ ਨਾਲ ਜੜਿਆ ਹਾਰ ਭੇਟ ਕੀਤਾ। ਉਨ੍ਹਾਂ ਕਿਹਾ ਕਿ ਸਰਵੰਸ਼ ਦਾਨੀ ਗੁਰੂ ਮਹਾਰਾਜ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਸੁਰੱਖਿਅਤ ਹਾਂ। ਖਬਰ ਪੜ੍ਹੋ..

ਸ਼ਰਧਾਲੂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਭੇਟ ਕੀਤਾ ਹੀਰੇ ਦਾ ਹਾਰ

author img

By

Published : Jan 2, 2022, 4:18 PM IST

ਪਟਨਾ: ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਗੁਰਦੁਆਰਾ ਵਿਖੇ ਜਲੰਧਰ ਤੋਂ ਆਏ ਸ਼ਰਧਾਲੂ ਡਾ. ਗੁਰਵਿੰਦਰ ਸਿੰਘ ਸਮਰਾ ਨੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਹੀਰੇ ਦਾ ਹਾਰ ਭੇਟ ਕੀਤਾ (Devotee Offered Diamond Necklace to Guru Gobind Singh) । ਗੁਰਵਿੰਦਰ ਸਿੰਘ ਸਮਰਾ ਜਲੰਧਰ ਦੇ ਕਰਤਾਰਪੁਰ ਤੋਂ ਆਏ ਸਨ। ਦਸਮੇਸ਼ ਪਿਤਾ ਪ੍ਰਤੀ ਸ਼ਰਧਾ ਪ੍ਰਗਟ ਕਰਦਿਆਂ ਉਨ੍ਹਾਂ ਨੇ ਹੀਰਿਆਂ-ਮੋਤੀਆਂ ਨਾਲ ਜੜਿਆ ਹਾਰ ਉਨ੍ਹਾਂ ਦੇ ਚਰਨਾਂ ਵਿਚ ਭੇਟ ਕੀਤਾ। ਇਸ ਹਾਰ ਦੀ ਕੀਮਤ ਲੱਖਾਂ ਵਿੱਚ ਦੱਸੀ ਜਾ ਰਹੀ ਹੈ।

ਪਟਨਾ ਸਾਹਿਬ ਗੁਰਦੁਆਰਾ
ਪਟਨਾ ਸਾਹਿਬ ਗੁਰਦੁਆਰਾ

ਇਹ ਵੀ ਪੜ੍ਹੋ: ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼

ਹਾਰ ਭੇਂਟ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਰਵੰਸ਼ ਦਾਨ ਦਸਮੇਸ਼ ਪਿਤਾ ਨੇ ਸਿੱਖੀ ਨੂੰ ਬਚਾਉਣ ਲਈ ਆਪਣੇ ਚਾਰ ਪੁੱਤਰਾਂ ਦੀ ਕੁਰਬਾਨੀ ਦਿੱਤੀ ਸੀ। ਉਨ੍ਹਾਂ ਦੀ ਕੁਰਬਾਨੀ ਤੋਂ ਬਾਅਦ ਅੱਜ ਅਸੀਂ ਸਾਰੇ ਸੁਰੱਖਿਅਤ ਹਾਂ। ਅਜਿਹੇ ਸਰਵੰਸ਼ ਦਾਨੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸ਼ਰਧਾ ਪ੍ਰਗਟ ਕਰਦੇ ਹੋਏ ਮੈਂ ਉਨ੍ਹਾਂ ਨੂੰ ਹੀਰੇ ਦਾ ਹਾਰ ਭੇਟ ਕਰਦਾ ਹਾਂ। ਇਸ ਤੋਂ ਪਹਿਲਾਂ ਵੀ ਗੁਰਵਿੰਦਰ ਸਿੰਘ ਸਮਰਾ ਗੁਰੂ ਮਹਾਰਾਜ ਨੂੰ ਕਰੋੜਾਂ ਦੀ ਕੀਮਤ ਦਾ ਹੀਰਾ ਜੜਿਆ ਇੱਕ ਤਾਜ ਭੇਟ ਕਰ ਚੁੱਕੇ ਹਨ।

ਪਟਨਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚੀਆਂ ਸੰਗਤਾਂ

ਦੱਸ ਦੇਈਏ ਕਿ ਇਸ ਵਾਰ ਸਿੱਖ ਧਰਮ ਦੇ 9ਵੇਂ ਅਤੇ ਦਸਵੇਂ ਗੁਰੂਆਂ ਦਾ ਪ੍ਰਕਾਸ਼ ਪਰਵ ਇਕੱਠੇ ਮਨਾਇਆ ਜਾ ਰਿਹਾ ਹੈ। ਗੁਰਵਿੰਦਰ ਸਿੰਘ ਨੇ ਇਹ ਤੋਹਫ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਅਤੇ ਗੁਰੂ ਗੋਬਿੰਦ ਸਿੰਘ ਦੇ 355ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਦਿੱਤਾ ਹੈ।

ਇਹ ਵੀ ਪੜ੍ਹੋ: ਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ

ਇਸ ਤਰ੍ਹਾਂ ਦੀਆਂ ਹੋਰ ਭਰੋਸੇਯੋਗ ਖ਼ਬਰਾਂ ਲਈ ਡਾਉਨਲੋਡ ਕਰੋ ETV BHARAT APP

ETV Bharat Logo

Copyright © 2024 Ushodaya Enterprises Pvt. Ltd., All Rights Reserved.