ETV Bharat / bharat

ਦਿੱਲੀ 'ਚ ਹੁਣ ਟੀਚਰ ਕਰਨਗੇ ਮੁਰਗੀਆਂ ਦੀ ਚੌਕੀਦਾਰੀ - ਮੁਰਗੀਆਂ ਦੀ ਚੌਕੀਦਾਰੀ

ਬਰਡ ਫਲੂ ਦੇ ਖ਼ਤਰੇ ਨੂੰ ਵੇਖਦੇ ਹੋਏ ਦਿੱਲੀ ਵਿੱਚ ਟੀਚਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ। ਇਸ ਦੇ ਲਈ ਟੀਚਰਾਂ ਦੀ ਟੀਮਾਂ ਬਣਾਈਆਂ ਗਈਆਂ ਹਨ।

ਦਿੱਲੀ ਵਿੱਚ ਹੁਣ ਟੀਚਰ ਕਰਨਗੇ ਮੁਰਗੀਆਂ ਦੀ ਚੌਕੀਦਾਰੀ

author img

By

Published : Jan 13, 2021, 9:34 AM IST

ਨਵੀਂ ਦਿੱਲੀ: ਬਰਡ ਫਲੂ ਨੂੰ ਲੈ ਕੇ ਭਾਰਤ ਦੇ ਕਈ ਰਾਜਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਬਰਡ ਫਲੂ ਹੁਣ ਦਿੱਲੀ ਵਿੱਚ ਵੀ ਦਾਖ਼ਲ ਹੋ ਗਿਆ ਹੈ, ਇਸ ਦੇ ਫੈਲਾਅ ਨੂੰ ਰੋਕਣ ਦੇ ਲਈ ਸਰਕਾਰ ਹਰ ਕਦਮ ਚੁੱਕ ਰਹੀ ਹੈ। ਉੱਥੇ ਹੀ ਬਰਡ ਫਲੂ ਦੇ ਖ਼ਤਰੇ ਨੂੰ ਵੇਖਦੇ ਹੋਏ ਵਿਹਲੇ ਬੈਠੇ ਟੀਚਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ।

ਦਿੱਲੀ ਸਰਕਾਰ ਦੇ ਮਾਲ ਵਿਭਾਗ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਜਿਸ ਤਹਿਤ ਦਿੱਲੀ ਵਿੱਚ ਮੁਰਗਿਆਂ ਦੀ ਆਵਾਜਾਈ 'ਤੇ ਨਜ਼ਰ ਰੱਖਣ ਦੇ ਲਈ ਟੀਚਰਾਂ ਦੀ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਹੈ। ਹਰ ਟੀਮ ਵਿੱਚ ਤਿੰਨ ਟੀਚਰਾਂ ਦੀ ਡਿਊਟੀ ਲਗਾਈ ਗਈ ਹੈ।

ਟੀਚਰਾਂ ਨੂੰ ਮਿਲੀ ਜ਼ਿਮੇਵਾਰੀ

ਟੀਚਰ ਦਿੱਲੀ ਵੱਲ ਨੂੰ ਆਉਣ ਵਾਲੀ ਹਰ ਗੱਡੀ (ਵਾਹਨ) 'ਤੇ ਨਜ਼ਰ ਰੱਖਣਗੇ। ਦਿੱਲੀ ਸਰਕਾਰ ਵੱਲੋਂ ਆਦੇਸ਼ ਜਾਰੀ ਕਿਤੇ ਗਏ ਹਨ ਕਿ ਮੁਰਗੇ-ਮੁਰਗੀਆਂ ਨੂੰ ਲੈ ਕੇ ਆਉਣ ਵਾਲੀ ਹਰ ਗੱਡੀ ਦੀ ਐਂਟਰੀ ਦਿੱਲੀ ਵਿੱਚ ਕਿਸੇ ਵੇਟਨਰੀ ਡਾਕਟਰ ਵੱਲੋਂ ਜਾਰੀ ਹੈਲਥ ਸਰਟੀਫਿਕੇਟ ਦੇ ਨਹੀਂ ਹੋ ਸਕਦੀ।

ਇਸ ਦੇ ਨਾਲ ਬਾਕਸ ਵਿੱਚ ਪੈਕ ਕੀਤੇ ਗਏ ਮਾਸ ਦੀ ਵੀ ਐਂਟਰੀ ਦਿੱਲੀ ਵਿੱਚ ਨਹੀਂ ਹੋਵੇਗੀ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਨਿਗਰਾਨੀ ਵੀ ਟੀਚਰ ਹੀ ਕਰਨਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.