ਨਵੀਂ ਦਿੱਲੀ: ਰਾਜਧਾਨੀ ਦਿੱਲੀ ’ਚ ਇੱਕ ਸਤੰਬਰ ਤੋਂ 9ਵੀਂ ਕਲਾਸ ਤੋਂ ਉੱਪਰ ਦੇ ਸਕੂਲ, ਕਾਲੇਜ ਅਤੇ ਕੋਟਿੰਗ ਸੈਂਟਰ ਖੋਲ੍ਹੇ ਜਾਣਗੇ। ਇਸ ਨੂੰ ਲੈ ਕੇ ਦਿੱਲੀ ਸਰਕਾਰ ਵੱਲੋਂ ਐਸਓਪੀ ਜਾਰੀ ਕਰ ਦਿੱਤਾ ਗਿਆ ਹੈ।
ਦਿੱਲੀ ਸਰਕਾਰ ਦੇ ਐਸਓਪੀ ਦੇ ਮੁਤਾਬਿਕ 1 ਸਤੰਬਰ ਤੋਂ ਖੋਲ੍ਹੇ ਜਾ ਰਹੇ ਸਕੂਲਾਂ ਅਤੇ ਕਾਲਜਾਂ ਵਿੱਚ 50 ਫੀਸਦ ਵਿਦਿਆਰਥੀਆਂ ਦੇ ਨਾਲ ਕਲਾਸਾਂ ਚੱਲਣਗੀਆਂ। ਇਸ ਦੇ ਨਾਲ, ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਐਮਰਜੈਂਸੀ ਵਰਤੋਂ ਲਈ ਕੁਆਰੰਟੀਨ ਕੇਂਦਰ ਵੀ ਸਥਾਪਤ ਕੀਤੇ ਜਾਣਗੇ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਦੇ ਲਈ ਐਸਓਪੀ ਜਾਰੀ ਕੀਤੇ ਜਾਣਗੇ, ਜਿਨ੍ਹਾ ਦੀ ਪਾਲਣਾ ਕਰਨੀ ਹੋਵੇਗੀ।
ਉਨ੍ਹਾਂ ਨੇ ਕਿਹਾ ਸੀ ਕਿ ਦਿੱਲੀ ਚ ਹੁਣ ਕੋਰੋਨਾ ਦੇ ਮਾਮਲੇ ਘੱਟ ਹੈ। ਦਿੱਲੀ ਡਿਜਾਸਟਰ ਮੈਨੇਜਮੇਂਟ ਅਥਾਰਿਟੀ (DDMA) ਦੀ ਬੈਠਕ ਚ ਇਸ ਗੱਲ ’ਤੇ ਚਰਚਾ ਹੋਈ ਕਿ ਹੁਣ ਜਦਕਿ ਸਾਰੀਆਂ ਗਤੀਵਿਧੀਆਂ ਖੋਲ੍ਹ ਦਿੱਤੀਆਂ ਗਈਆਂ ਹਨ। ਸਿੱਖਿਆ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਆਨਲਾਈਨ ਐਜੁਕੇਸ਼ਨ ਕਦੇ ਵੀ ਆਫਲਾਈਨ ਐਜੁਕੇਸ਼ਨ ਦਾ ਵਿਕਲੱਪ ਨਹੀਂ ਹੋ ਸਕਦੀ। ਇਸ ਗੱਲ ਨੂੰ ਸਾਰੇ ਅਧਿਆਪਕ, ਮਾਹਰ ਅਤੇ ਬੱਚੇ ਮਨਦੇ ਹਨ।
ਉਨ੍ਹਾਂ ਨੇ ਕਿਹਾ ਕਿ ਰਾਜਧਾਨੀ ਚ ਸਕੂਲ,ਕੋਚਿੰਗ ਸੈਂਟਰ ਅਤੇ ਕਾਲੇਜ ਦੀ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣ। ਇਹ ਗਤੀਵਿਧੀਆਂ ਹੌਲੀ-ਹੌਲੀ ਸ਼ੁਰੂ ਹੋ ਜਾਣਗੀਆਂ। ਪਹਿਲਾਂ ਵੱਡੇ ਬੱਚਿਆਂ ਦੇ ਲਈ ਇਹ ਇਜਾਜ਼ਤ ਦਿੱਤੀ ਜਾ ਰਹੀ ਹੈ। ਸਿਸੋਦੀਆ ਨੇ ਕਿਹਾ ਕਿ ਜੋ ਵੀ ਸਕੂਲ, ਕਾਲਜ ਖੋਲ੍ਹਿਆ ਜਾਵੇਗਾ, ਨਾਲ ਹੀ ਕਿਸੇ ਵੀ ਕਿਸੇ ਬੱਚੇ ਨੂੰ ਆਉਣ ਦੇ ਲਈ ਰੋਕ ਕੀਤਾ ਜਾਵੇਗਾ। ਕਲਾਸ ਆਨਲਾਈਨ ਵੀ ਹੋਵੇਗੀ ਅਤੇ ਆਫਲਾਈਨ ਵੀ ਹੋਵੇਗੀ। ਇਸ ਦੌਰਾਨ ਬੱਚਿਆਂ ਦੀ ਗੈਰ ਹਾਜਿਰੀ ਨਹੀਂ ਲੱਗੇਗੀ। ਉਨ੍ਹਾਂ ਨੇ ਕਿਹਾ ਕਿ ਹੋਰ ਰਾਜਾਂ ਨੇ ਵੀ ਸਕੂਲ, ਕਾਲਜ ਖੋਲ੍ਹ ਦਿੱਤਾ ਗਿਆ ਹੈ। ਦਿੱਲੀ ਵੀ ਇਸ ਦਿਸ਼ਾ ਚ ਵਧ ਰਿਹਾ ਹੈ।
ਇਹ ਵੀ ਪੜੋ: ਭਾਰਤ ’ਚ ਕੋਰੋਨਾ ਦੇ 42,909 ਨਵੇਂ ਮਾਮਲੇ, 380 ਲੋਕਾਂ ਦੀ ਹੋਈ ਮੌਤ