ਨਵੀਂ ਦਿੱਲੀ: ਬਲਾਤਕਾਰ ਦੇ ਕਥਿਤ ਮਾਮਲੇ ਵਿੱਚ ਅਦਾਲਤ ਨੇ ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਨੂੰ ਰਾਹਤ ਦਿੱਤੀ ਹੈ। ਰਾਉਸ ਐਵੇਨਿਊ ਸਥਿਤ ਸੈਸ਼ਨ ਕੋਰਟ ਨੇ ਇਸ ਮਾਮਲੇ 'ਚ ਸ਼ਾਹਨਵਾਜ਼ ਹੁਸੈਨ ਖਿਲਾਫ ਜਾਰੀ ਸੰਮਨ 'ਤੇ ਰੋਕ ਲਗਾ ਦਿੱਤੀ ਹੈ। ਹੁਣ ਸੈਸ਼ਨ ਕੋਰਟ ਸ਼ਾਹਨਵਾਜ਼ ਹੁਸੈਨ ਦੀ ਪਟੀਸ਼ਨ 'ਤੇ ਅਗਲੀ ਸੁਣਵਾਈ 8 ਨਵੰਬਰ ਨੂੰ ਕਰੇਗੀ।
ਦੱਸ ਦਈਏ ਕਿ ਇਸ ਮਾਮਲੇ 'ਚ ਰਾਉਸ ਰੈਵੇਨਿਊ ਕੋਰਟ 'ਚ ਸਥਿਤ ਐਡੀਸ਼ਨਲ ਮੈਟਰੋਪੋਲੀਟਨ ਮੈਜਿਸਟ੍ਰੇਟ ਵੈਭਵ ਮਹਿਤਾ ਨੇ ਦਿੱਲੀ ਪੁਲਿਸ ਵੱਲੋਂ ਦਾਇਰ ਰੱਦ ਕਰਨ ਦੀ ਰਿਪੋਰਟ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਾਹਨਵਾਜ਼ ਹੁਸੈਨ ਨੂੰ ਸੰਮਨ ਜਾਰੀ ਕਰਕੇ 20 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।
ਅਦਾਲਤ ਨੇ ਕਿਹਾ ਸੀ ਕਿ ਜਦੋਂ ਤੱਕ ਜਾਂਚ ਅਧਿਕਾਰੀ ਅਜਿਹੀ ਰਿਪੋਰਟ ਨਹੀਂ ਲਿਆਉਂਦਾ ਕਿ ਸ਼ਿਕਾਇਤਕਰਤਾ ਨਾਲ ਬਲਾਤਕਾਰ ਦੀ ਕੋਈ ਸੰਭਾਵਨਾ ਨਹੀਂ ਹੈ। ਉਦੋਂ ਤੱਕ ਉਨ੍ਹਾਂ ਕੋਲ ਕੇਸ ਨੂੰ ਖਾਰਜ ਕਰਨ ਦਾ ਕੋਈ ਕਾਰਨ ਨਹੀਂ ਹੈ। ਜੱਜ ਨੇ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਦਾ ਬਿਆਨ ਭਰੋਸੇਯੋਗ ਹੈ ਜਾਂ ਨਹੀਂ, ਇਸ ਦਾ ਪਤਾ ਹੇਠਲੀ ਅਦਾਲਤ ਸਾਹਮਣੇ ਜਾਂਚ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ। ਉਸਨੇ ਸ਼ਿਕਾਇਤਕਰਤਾ ਦੇ ਦੋਸ਼ਾਂ ਦੀ ਸੱਚਾਈ 'ਤੇ ਸਵਾਲ ਉਠਾਉਂਦੇ ਹੋਏ ਇਸਤਗਾਸਾ ਪੱਖ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ।
ਅਦਾਲਤ ਨੇ ਪੀੜਤ ਵੱਲੋਂ ਦਾਇਰ ਵਿਰੋਧ ਪਟੀਸ਼ਨ ਨੂੰ ਸਵੀਕਾਰ ਕਰ ਲਿਆ। ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਪੁਲfਸ ਨੇ ਸ਼ੁਰੂ ਤੋਂ ਹੀ ਇਸ ਮਾਮਲੇ ਵਿੱਚ ਨਾਂਹਪੱਖੀ ਰਵੱਈਆ ਅਪਣਾਇਆ ਹੋਇਆ ਹੈ। ਨਾਲ ਹੀ ਉਨ੍ਹਾਂ ਨੂੰ ਐਫ.ਆਈ.ਆਰ ਦਰਜ ਕਰਨ ਵਿੱਚ 5 ਸਾਲ ਲੱਗ ਗਏ। ਉਨ੍ਹਾਂ ਕਿਹਾ ਕਿ ਪੁਲਿਸ ਜਾਣਬੁੱਝ ਕੇ ਸ਼ਾਹਨਵਾਜ਼ ਹੁਸੈਨ ਖ਼ਿਲਾਫ਼ ਸਬੂਤ ਹਾਸਲ ਕਰਨ ਵਿੱਚ ਅਸਫਲ ਰਹੀ ਹੈ।
- War effect on Shoes Export Business: ਇਜ਼ਰਾਈਲ-ਫਲਸਤੀਨ ਯੁੱਧ ਨੇ ਆਗਰਾ ਦੇ ਜੁੱਤੀਆਂ ਦੇ ਕਾਰੋਬਾਰ ਨੂੰ ਦਿੱਤਾ ਝਟਕਾ, ਸਰਦੀਆਂ ਦੇ ਮੌਸਮ ਦਾ ਗ੍ਰਾਫ ਆਰਡਰ ਹੋਇਆ ਘੱਟ
- Students Protest Outside them School: ਸਰਕਾਰੀ ਸਕੂਲ ਬਾਹਰ ਮਾਪਿਆਂ ਤੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਕਿਹਾ ਨਾ ਇਥੇ ਕੋਈ ਪ੍ਰਿੰਸੀਪਲ ਤੇ ਨਾ ਹੀ ਕੋਈ ਅਧਿਆਪਕ, ਬੱਚਿਆਂ ਦਾ ਖ਼ਤਰੇ 'ਚ ਭਵਿੱਖ
- Nagar Nigam Elections: ਦੁਚਿੱਤੀ ਚ 'ਆਪ' ਵਿਧਾਇਕ, ਹੁਣ ਬਾਹਰੀ ਸੂਬਿਆਂ 'ਚ ਕਰਨ ਪ੍ਰਚਾਰ ਜਾਂ ਆਪਣੇ ਹਲਕੇ ਦੀ ਸਾਂਭਣ ਕਮਾਨ !
ਤੁਹਾਨੂੰ ਦੱਸ ਦੇਈਏ ਕਿ ਅਦਾਲਤ ਨੇ ਆਈਪੀਸੀ ਦੀ ਧਾਰਾ 376/328/506 ਦੇ ਤਹਿਤ ਅਪਰਾਧ ਦਾ ਨੋਟਿਸ ਲਿਆ ਅਤੇ ਹੁਸੈਨ ਨੂੰ 20 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ।ਪੀੜਤਾ ਦਾ ਦੋਸ਼ ਹੈ ਕਿ ਅਪ੍ਰੈਲ 2018 'ਚ ਸ਼ਾਹਨਵਾਜ਼ ਉਸ ਨੂੰ ਇਕ ਫਾਰਮ ਹਾਊਸ 'ਚ ਲੈ ਗਿਆ ਅਤੇ ਉਸ ਨੂੰ ਨਸ਼ੀਲੀ ਚੀਜ਼ ਪਿਲਾਈ। ਉਸ ਨਾਲ ਬਲਾਤਕਾਰ ਕੀਤਾ ਅਤੇ ਧਮਕੀਆਂ ਦਿੱਤੀਆਂ।