ETV Bharat / bharat

Rahul Gandhi: ਰਾਹੁਲ ਗਾਂਧੀ ਦੇ ਘਰ ਪਹੁੰਚੀ ਪੁਲਿਸ, ਕਿਹੜੇ ਵਿਵਾਦਿਤ ਬਿਆਨ ਕਾਰਨ ਫਸੇ? - ਦਿੱਲੀ ਪੁਲਿਸ ਦੇ ਸਪੈਸ਼ਲ ਸੀਪੀ ਸਾਗਰ ਪ੍ਰੀਤ ਹੁੱਡਾ

ਰਾਹੁਲ ਗਾਂਧੀ ਦਾ ਸ਼੍ਰੀਨਗਰ 'ਚ ਭਾਰਤ ਜੋੜੋ ਯਾਤਰਾ ਦੌਰਾਨ ਇਕ ਬਿਆਨ ਸਾਹਮਣੇ ਆਇਆ ਸੀ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਮਹਿਲਾਵਾਂ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਕਈ ਔਰਤਾਂ ਮਿਲੀਆਂ ਜਿਨ੍ਹਾਂ ਨਾਲ ਜਬਰ ਜਨਾਹ ਅਤੇ ਸੋਸ਼ਣ ਹੋਇਆ ਹੈ।

ਰਾਹੁਲ ਗਾਂਧੀ ਦੇ ਘਰ ਪਹੁੰਚੀ ਪੁਲਿਸ,  ਕਿਹੜੇ ਵਿਵਾਦਿਤ ਬਿਆਨ ਕਾਰਨ ਫਸੇ?

author img

By

Published : Mar 19, 2023, 12:23 PM IST

Updated : Mar 19, 2023, 1:01 PM IST

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਐਤਵਾਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੀਪੀ ਸਾਗਰ ਪ੍ਰੀਤ ਹੁੱਡਾ ਪਹੁੰਚੇ ਹਨ। ਦਿੱਲੀ ਪੁਲਿਸ ਦੀ ਗੱਲ ਕਰੀਏ ਤਾਂ ਉਨ੍ਹਾਂ ਰਾਹੁਲ ਨੂੰ ਨੋਟਿਸ ਜਾਰੀ ਕਰ ਉਨ੍ਹਾਂ ਤੋਂ ਜਾਣਕਾਰੀ ਮੰਗੀ ਹੈ। ਦਰਅਸਲ ‘ਜਿਨਸੀ ਸੋਸ਼ਣ’ ਪੀੜਿਤਾਂ ਬਾਰੇ ਜਾਣਕਾਰੀ ਮੰਗਣ ਲਈ ਪੁਲਿਸ ਵੱਲੋਂ ਸੂਚਨਾਵਾਂ ਦੇ ਸਬੰਧ ਵਿੱਚ ਸਪੈਸ਼ਲ ਸੀਪੀ, ਰਾਹੁਲ ਗਾਂਧੀ ਦੇ ਘਰ ਪਹੁੰਚੇ ਹਨ।

  • #WATCH | We've come here to talk to him. Rahul Gandhi gave a statement in Srinagar on Jan 30 that during Yatra he met several women & they told him that they had been raped...We're trying to get details from him so that justice can be given to victims: Special CP (L&O) SP Hooda pic.twitter.com/XDHru2VUMJ

    — ANI (@ANI) March 19, 2023 " class="align-text-top noRightClick twitterSection" data=" ">

ਜਿਨਸੀ ਸ਼ੋਸ਼ਣ ਬਾਰੇ ਬਿਆਨ: ਰਾਹੁਲ ਗਾਂਧੀ ਦਾ ਸ਼੍ਰੀਨਗਰ 'ਚ ਭਾਰਤ ਜੋੜੋ ਯਾਤਰਾ ਦੌਰਾਨ ਇਕ ਬਿਆਨ ਸਾਹਮਣੇ ਆਇਆ ਸੀ, 'ਜਿਸ 'ਚ ਉਨ੍ਹਾਂ ਕਿਹਾ ਸੀ ਕਿ ਮਹਿਲਾਵਾਂ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਕਈ ਔਰਤਾਂ ਮਿਲੀ ਜਿਨ੍ਹਾਂ ਦੇ ਨਾਲ ਬਲਾਤਕਾਰ ਅਤੇ ਸੋਸ਼ਣ ਹੋਇਆ ਹੈ। ਇਸ ਨੋਟਿਸ 'ਚ ਦਿੱਲੀ ਪੁਲਿਸ ਨੇ ਪੁੱਛਿਆ ਹੈ ਕਿ ਅਸੀਂ ਉਨ੍ਹਾਂ ਤਮਾਮ ਔਰਤਾਂ ਬਾਰੇ ਜਾਣਕਾਰੀ ਚਾਹੁੰਦੇ ਹਾਂ ਜੋ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਈਆਂ ਹਨ ਤਾਂ ਜੋ ਅਸੀਂ ਕਰਵਾਈ ਕਰ ਸਕੀਏ।

ਸਪੈਸ਼ਲ ਸੀਪੀ ਦਾ ਬਿਆਨ:
ਉਧਰ ਦੂਜੇ ਪਾਸੇ ਸਪੈਸ਼ਲ ਸੀਪੀ ਸਾਗਰ ਪ੍ਰੀਤ ਨੇ ਕਿਹਾ ਕਿ ਅਸੀਂ ਇੱਥੇ ਰਾਹੁਲ ਗਾਂਧੀ ਨਾਲ ਗੱਲ ਕਰਨ ਆਏ ਹਾਂ। ਰਾਹੁਲ ਨੇ 30 ਜਨਵਰੀ ਨੂੰ ਸ਼੍ਰੀਨਗਰ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਭਾਰਤ ਜੋੜੋ ਯਾਤਰਾ ਦੇ ਸਮੇਂ ਕਈ ਔਰਤਾਂ ਉਨ੍ਹਾਂ ਨੂੰ ਮਿਲੀਆਂ ਜਿਨ੍ਹਾਂ ਨਾਲ ਧੱਕਾ ਹੋਇਆ ਹੈ, ਬਲਾਤਕਾਰ ਅਤੇ ਸੋਸ਼ਣ ਦਾ ਸ਼ਿਕਾਰ ਹੋਈਆਂ ਹਨ। ਅਸੀਂ ਉਨ੍ਹਾਂ ਸਾਰੀਆਂ ਪੀੜਤਾਂ ਬਾਰੇ ਜਾਣਕਾਰੀ ਚਾਹੁੰਦੇ ਹਾਂ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ, ਅਤੇ ਪੀੜਤਾਂ ਨੂੰ ਇਨਸਾਫ਼ ਮਿਲ ਸਕੇ।

ਕਿੱਥੇ ਮਿਲੀਆਂ ਸਨ ਔਰਤਾਂ: ਸੂਤਰਾਂ ਮੁਤਾਬਿਕ ਰਾਹੁਲ ਗਾਂਧੀ ਨੂੰ ਭੇਜੇ ਨੋਟਿਸ 'ਚ ਪੁੱਛਿਆ ਗਿਆ ਕਿ ਉਹ ਇਹ ਜਾਣਕਾਰੀ ਵੀ ਦੇਣ ਕਿ ਪੀੜਤ ਔਰਤਾਂ ਰਾਹੁਲ ਗਾਂਧੀ ਨੂੰ ਕਦੋਂ ਅਤੇ ਕਿੱਥੇ ਮਿਲੀਆਂ ਸਨ ਜਿੱਥੇ ਉਨ੍ਹਾਂ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਕੀ ਰਾਹੁਲ ਗਾਂਧੀ ਉਨ੍ਹਾਂ ਔਰਤਾਂ ਨੂੰ ਪਹਿਲਾਂ ਤੋਂ ਜਾਣਦੇ ਹਨ? ਕੀ ਉਨ੍ਹਾਂ ਔਰਤਾਂ ਦੀ ਜਾਣਕਾਰੀ ਤੁਹਾਡੇ ਕੋਲ ਹੈ? ਕੀ ਜੋ ਬਿਆਨ ਤੁਹਾਡਾ ਸੋਸ਼ਲ਼ ਮੀਡੀਆ 'ਤੇ ਹੈ ਉਸ ਨੂੰ ਸਾਬਤ ਕਰ ਸਕਦੇ ਹੋ?

ਰਾਹੁਲ ਗਾਂਧੀ ਨਾਲ ਪਹਿਲਾਂ ਨਹੀਂ ਹੋਈ ਮੁਲਾਕਾਤ: ਕਾਬਲੇਗੌਰ ਹੈ ਕਿ ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਵੀ ਰਾਹੁਲ ਗਾਂਧੀ ਨੂੰ ਮਿਲਣ ਲਈ ਗਏ ਸਨ , ਪਰ 3 ਘੰਟੇ ਇੰਤਜ਼ਾਰ ਕਰਨ ਦੇ ਬਾਵਜੂਦ ਵੀ ਰਾਹੁਲ ਗਾਂਧੀ ਉਨ੍ਹਾਂ ਨੂੰ ਨਹੀਂ ਮਿਲੇ ਸਨ। ਇਸ ਤੋਂ ਬਾਅਦ ਫਿਰ ਵੀਰਵਾਰ ਨੂੰ ਸੀਨੀਅਰ ਅਧਿਕਾਰੀ ਮਿਲਣ ਗਏ ਅਤੇ ਉਨ੍ਹਾਂ ਨਾਲ ਮਿਲਣ ਦਾ ਸਮਾਂ ਮੰਗਿਆ, ਪਰ ਉਦੋਂ ਰਾਹੁਲ ਗਾਂਧੀ ਨੇ ਕਿਹਾ ਹਾਲੇ ਮੇਰੇ ਕੋਲ ਸਮਾਂ ਨਹੀਂ ਹੈ।ਇਸ ਤੋਂ ਬਾਅਦ ਪੁਲਿਸ ਨੇ ਰਾਹੁਲ ਗਾਂਧੀ ਨੂੰ ਇੱਕ ਨੋਟਿਸ ਦਿੱਤਾ ਅਤੇ ਉਸ ਦਾ ਜਵਾਬ ਜਲਦ ਤੋਂ ਜਲਦ ਦੇਣ ਤੋਂ ਆਖਿਆ ਤਾਂ ਕਿ ਪੁਲਿਸ ਇਸ ਮਾਮਲੇ 'ਚ ਆਪਣੀ ਜਾਂਚ ਨੂੰ ਅੱਗੇ ਵਧਾ ਸਕੇ।

ਰਾਹੁਲ ਗਾਂਧੀ ਦੀ ਜਾਵਬ: ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਰਾਹੁਲ ਗਾਂਧੀ ਵੱਲੋਂ ਪੀੜਤ ਔਰਤਾਂ ਦੀ ਜਾਣਕਾਰੀ ਦਿੱਲੀ ਦੇ ਸਪੈਸ਼ਲ ਸੀਪੀ ਨੂੰ ਦਿੱਤੀ ਜਾਂਦੀ ਹੈ ਜਾ ਨਹੀਂ। ਜੇਕਰ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਇਹ ਦੇਖਣਾ ਅਹਿਮ ਰਹੇਗਾ ਕਿ ਜਿਹੜੀਆਂ ਔਰਤਾਂ ਬਲਾਤਕਾਰ ਅਤੇ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਈਆਂ ਹਨ ਉਹ ਕਿੱਥੋਂ ਦੀਆਂ ਹਨ। ਇਸ ਤੋਂ ਇਲਾਵਾ ਉਹ ਬੰਦੇ ਕਿਹੜੇ ਅਤੇ ਕਿੱਥੋਂ ਦੇ ਨੇ ਜਿਨ੍ਹਾਂ ਵੱਲੋਂ ਇਨ੍ਹਾਂ ਔਰਤਾਂ ਨਾਲ ਧੱਕਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Coronavirus Update : ਦੇਸ਼ 'ਚ 800 ਤੋਂ ਵੱਧ ਕੋਰੋਨਾ ਕੇਸ, 4 ਮੌਤਾਂ, H3N2 ਨਾਲ 9 ਮੌਤਾਂ, ਪੰਜਾਬ 'ਚ 15 ਕੋਰੋਨਾ ਮਾਮਲੇ

Last Updated : Mar 19, 2023, 1:01 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.