ETV Bharat / bharat

ਸਾਗਰ ਕਤਲ ਮਾਮਲਾ : ਦਿੱਲੀ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ - ਸਾਗਰ ਪਹਿਲਵਾਨ ਕਤਲ ਕੇਸ

ਦਿੱਲੀ ਪੁਲਿਸ ਨੇ ਸਾਗਰ ਪਹਿਲਵਾਨ ਕਤਲ ਕੇਸ ਵਿੱਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਦਿੱਲੀ ਦੀ ਰੋਹਿਨੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਸਾਗਰ ਕਤਲ ਮਾਮਲਾ
ਸਾਗਰ ਕਤਲ ਮਾਮਲਾ
author img

By

Published : Jun 27, 2021, 10:43 PM IST

ਨਵੀਂ ਦਿੱਲੀ: ਦਿੱਲੀ ਦੇ ਛਤਰਸਾਲ ਸਟੇਡੀਅਮ (Chhatrasal Stadium) ਵਿੱਚ ਪਹਿਲਵਾਨ ਸਾਗਰ ਧਨਖੜ ਦੇ ਕਤਲ ਮਾਮਲੇ (Sagar Dhankhar Murder Case) 'ਚ ਐਤਵਾਰ ਨੂੰ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ (Delhi Police) ਦੀ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਅੱਜ ਰੋਹਿਨੀ ਕੋਰਟ ਵਿੱਚ ਪੇਸ਼ ਕੀਤਾ। ਇਸ ਤੋਂ ਪਹਿਲਾਂ ਦਿੱਲੀ ਪੁਲਿਸ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਕੇਸ ਦਾ ਮੁੱਖ ਦੋਸ਼ੀ ਓਲੰਪੀਅਨ ਸੁਸ਼ੀਲ ਕੁਮਾਰ ਹੈ। ਸੁਸ਼ੀਲ ਕੁਮਾਰ (Sushil Kumar) ਨੂੰ ਮੰਡੋਲੀ ਜੇਲ ਤੋਂ ਤਿਹਾੜ ਜੇਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਵਾਇਰਲ ਹੋਇਆ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਪੁਲਿਸ ਦੇ ਮੁਤਾਬਕ 4 ਮਈ ਦੀ ਦੇਰ ਰਾਤ ਨੂੰ ਜਦੋਂ ਸੁਸ਼ੀਲ ਕੁਮਾਰ ਅਤੇ ਉਸ ਦੇ ਸਾਥੀ ਪਹਿਲਵਾਨ (ਸਾਗਰ ਪਹਿਲਵਾਨ) ਦੀ ਕੁੱਟਮਾਰ ਕੀਤੀ ਗਈ। ਇਸ ਕਤਲੇਆਮ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਸੀ ਕਿ ਸੁਸ਼ੀਲ ਦੇ ਹੱਥ ਵਿਚ ਇੱਕ ਸੋਟੀ ਹੈ ਅਤੇ ਸਾਗਰ ਹੇਠਾਂ ਡਿੱਗਿਆ ਹੋਇਆ ਹੈ ਤੇ ਉਸ ਨਾਲ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ।

ਇੱਕ ਦਰਜਨ ਤੋਂ ਵੱਧ ਬਦਮਾਸ਼ ਮੌਕੇ 'ਤੇ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿਚੋਂ ਕੁੱਝ ਲਾਠੀਆਂ ਅਤੇ ਇੱਕ ਪਿਸਤੌਲ ਸਣੇ ਵਿਖਾਈ ਦੇ ਰਹੇ ਹਨ। ਇਹ ਵੀਡੀਓ ਨੇੜੇ ਖੜੇ ਸੁਸ਼ੀਲ ਦੇ ਇੱਕ ਦੋਸਤ ਵੱਲੋਂ ਬਣਾਈ ਗਈ ਹੈ। ਘਟਨਾ ਦੇ ਬਾਅਦ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਸਾਰੇ ਬਦਮਾਸ਼ ਉਥੋਂ ਭੱਜ ਗਏ ਸਨ, ਪਰ ਪੁਲਿਸ ਨੂੰ ਉਥੋਂ ਵਾਹਨ, ਹਥਿਆਰ ਅਤੇ ਕੁਝ ਮੋਬਾਈਲ ਮਿਲ ਗਏ। ਇਹ ਵੀਡੀਓ ਫੁਟੇਜ ਇਨ੍ਹਾਂ ਵਿੱਚੋਂ ਇੱਕ ਮੋਬਾਈਲ ਤੋਂ ਪ੍ਰਾਪਤ ਕੀਤੀ ਗਈ ਹੈ ਜਿਸ ਵਿੱਚ ਹਮਲੇ ਦੀ ਘਟਨਾ ਦੀ ਫੁੱਟੇਜ ਬਰਾਮਦ ਹੋਈ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਕਿਸ ਦਾ ਮੋਬਾਈਲ ਸੀ।

ਇਹ ਵੀ ਪੜ੍ਹੋ : ਕਿਸਾਨ ਦੇ ਟਰੈਕਟਰ ਤੋਂ ਦਿੱਲੀ ਨੂੰ ਦਿੱਕਤ ਕਿਓਂ : ਰਾਕੇਸ਼ ਟਿਕੈਤ

ETV Bharat Logo

Copyright © 2025 Ushodaya Enterprises Pvt. Ltd., All Rights Reserved.