ਨਵੀਂ ਦਿੱਲੀ: ਉੱਤਰੀ ਜ਼ਿਲ੍ਹੇ ਦੀ ਸਾਈਬਰ ਸੈੱਲ ਦੀ ਟੀਮ ਨੇ ਇੱਕ ਅਜਿਹੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਿਰਫ 19 ਸਾਲਾਂ ਦਾ ਹੈ ਅਤੇ ਆਈਆਈਟੀ ਤੋਂ ਬੀਟੈੱਕ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫਤਾਰ ਕੀਤਾ ਗਿਆ ਨੌਜਵਾਨ ਕੁੜੀਆਂ ਦਾ ਆਨਲਾਈਨ ਪਿੱਛਾ ਕਰਕੇ ਉਨ੍ਹਾਂ ਦੀ ਤਸਵੀਰਾਂ ਨਾਲ ਛੇੜਖਾਣੀ ਕਰਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਦਾ ਸੀ।
ਦੱਸ ਦਈਏ ਕਿ ਮੁਲਜ਼ਮ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਦਿੱਲੀ ਦੇ ਵਧੀਆ ਸਕੂਲ ਤੋਂ ਪਾਸ ਹੋਇਆ ਹੈ। ਮੁਲਜ਼ਮ ਆਪਣਾ ਸ਼ਿਕਾਰ ਸਕੂਲ ਚ ਪੜਣ ਵਾਲੀਆਂ ਨਾਬਾਲਿਗ ਕੁੜੀਆਂ ਨੂੰ ਬਣਾਉਂਦਾ ਸੀ ਨਾਲ ਹੀ ਉਹ ਕੁੜੀਆਂ ਨੂੰ ਧਮਕਾਉਂਦਾ ਸੀ ਕਿ ਉਨ੍ਹਾਂ ਦੀਆਂ ਤਸਵੀਰਾਂ ਆਨਲਾਈਨ ਕਲਾਸ ਲਈ ਬਣਾਈ ਵੈੱਬਸਾਈਟ ’ਤੇ ਅਪਲੋਡ ਕਰ ਦੇਵੇਗਾ। ਇਸ ਤਰ੍ਹਾਂ ਮੁਲਜ਼ਮ ਨੇ ਹੁਣ ਤੱਕ 50 ਤੋਂ ਜਿਆਦਾ ਨਾਬਾਲਿਗ ਕੁੜੀਆਂ ਅਤੇ ਅਧਿਆਪਕਾਂ ਨੂੰ ਆਪਣੇ ਝਾਂਸੇ ਚ ਫਸਾ ਕੇ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਸੀ।
ਇਹ ਵੀ ਪੜੋ: ਵਿਦੇਸ਼ ਜਾਣ ਵੱਲੇ ਜ਼ਰੂਰ ਦੇਖਣ ਇਹ ਖ਼ਬਰ, ਨਹੀਂ ਤਾਂ ਲੱਗ ਸਕਦਾ ਚੂਨਾਂ
ਉੱਤਰੀ ਜ਼ਿਲ੍ਹੇ ਦੇ ਡੀਸੀਪੀ ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਨਾਬਾਲਿਗ ਕੁੜੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਸਿਵਲ ਲਾਈਨ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਸੀ। ਦੱਸਿਆ ਗਿਆ ਕਿ ਸਕੂਲ ਵਿੱਚ ਪੜ੍ਹ ਰਹੀਆਂ ਨਾਬਾਲਿਗ ਲੜਕੀਆਂ ਨੂੰ ਕੋਈ ਪਰੇਸ਼ਾਨ ਕਰ ਰਿਹਾ ਹੈ। ਉਸ ਦੇ ਅਧਿਆਪਕ ਵੀ ਉਸ ਦਾ ਸ਼ਿਕਾਰ ਹੋ ਰਹੇ ਹਨ। ਦੋਸ਼ੀ ਲੜਕੀਆਂ ਨੂੰ ਬਲੈਕਮੇਲ ਕਰਦਾ ਸੀ, ਉਨ੍ਹਾਂ ਨਾਲ ਸੰਪਰਕ ਕਰਦਾ ਸੀ ਅਤੇ ਫੋਟੋਆਂ ਮੰਗਦਾ ਸੀ ਅਤੇ ਸੋਸ਼ਲ ਸਾਈਟਸ 'ਤੇ ਅਪਲੋਡ ਕਰਦਾ ਸੀ। ਉਹ ਵਰਚੁਅਲ ਨੰਬਰ ਤੋਂ ਵੀ ਵਟਸਐਪ ਦੀ ਵਰਤੋਂ ਕਰ ਰਿਹਾ ਸੀ। ਦੋਸ਼ੀ ਨੇ ਇਸ ਕੰਮ ਲਈ ਇੱਕ ਇੰਸਟਾਗ੍ਰਾਮ ਅਕਾਉਟ ਬਣਾਇਆ ਹੈ।
ਮੁਲਜ਼ਮ ਨਾਬਾਲਗ ਲੜਕੀਆਂ ਨੂੰ ਉਨ੍ਹਾਂ ਦੀ ਆਨਲਾਈਨ ਕਲਾਸ ਦਾ ਲਿੰਕ ਪੁੱਛ ਕੇ ਅਸ਼ਲੀਲ ਫੋਟੋਆਂ ਭੇਜਦਾ ਸੀ। ਉਹ ਆਵਾਜ਼ ਬਦਲਣ ਲਈ ਐਪ 'ਤੇ ਗੱਲ ਕਰਦਾ ਸੀ। ਪੀੜਤਾਂ ਦੀ ਸ਼ਿਕਾਇਤ 'ਤੇ ਪੁਲਿਸ ਟੀਮ ਨੇ ਮਾਮਲਾ ਸਾਈਬਰ ਸੈੱਲ ਨੂੰ ਸੌਂਪ ਦਿੱਤਾ। ਜਾਂਚ ਤੋਂ ਬਾਅਦ ਸਾਈਬਰ ਸੈੱਲ ਦੀ ਟੀਮ ਨੇ ਕਈ ਅਹਿਮ ਸੁਰਾਗ ਇਕੱਠੇ ਕੀਤੇ ਅਤੇ ਮੁਲਜ਼ਮ ਤੱਕ ਪਹੁੰਚ ਕੀਤੀ। ਪੁਲਿਸ ਟੀਮ ਨੇ ਉਸ ਕੋਲੋਂ ਇੱਕ ਮੋਬਾਈਲ ਫ਼ੋਨ ਅਤੇ ਇੱਕ ਲੈੱਪਟਾਪ ਬਰਾਮਦ ਕੀਤਾ ਹੈ, ਦੋਸ਼ੀ ਪਿਛਲੇ ਤਿੰਨ ਸਾਲਾਂ ਤੋਂ ਲੜਕੀਆਂ ਨੂੰ ਪਰੇਸ਼ਾਨ ਕਰਕੇ ਸਾਈਬਰ ਅਪਰਾਧ ਦਾ ਸ਼ਿਕਾਰ ਬਣਾ ਰਿਹਾ ਸੀ।
ਇਸ ਘਟਨਾ ਦੇ ਸਬੰਧ ਵਿੱਚ, ਨਾਬਾਲਿਗ ਲੜਕੀਆਂ ਦੇ ਪਰਿਵਾਰਿਕ ਮੈਂਬਰਾਂ ਅਤੇ ਉਨ੍ਹਾਂ ਦੇ ਅਧਿਆਪਕਾਂ ਦੁਆਰਾ ਸਿਵਲ ਲਾਈਨ ਪੁਲਿਸ ਸਟੇਸ਼ਨ ਵਿੱਚ 6 ਅਗਸਤ 2021 ਨੂੰ ਸ਼ਿਕਾਇਤ ਕੀਤੀ ਗਈ ਸੀ। ਦੱਸਿਆ ਗਿਆ ਕਿ ਮੁਲਜ਼ਮ ਆਨਲਾਈਨ ਸਾਈਬਰ ਸਟਾਕਿੰਗ ਨੂੰ ਅੰਜਾਮ ਦੇ ਰਿਹਾ ਹੈ। ਸਕੂਲ ਵਿੱਚ ਪੜ੍ਹਦੇ ਨਾਬਾਲਿਗਾਂ ਨੇ ਪੁਲਿਸ ਟੀਮ ਨੂੰ ਮੁਲਜ਼ਮਾਂ ਦੇ ਨੰਬਰ ਵੀ ਦਿੱਤੇ, ਮੁਲਜ਼ਮ ਦੇ ਕਈ ਸੋਸ਼ਲ ਮੀਡੀਆ ਅਕਾਉਂਟ ਹਨ ਅਤੇ ਕਈ ਜਾਅਲੀ ਈਮੇਲ ਆਈਡੀ ਵੀ ਹਨ, ਜਿਨ੍ਹਾਂ ਨੂੰ ਮੁਲਜ਼ਮ ਨੇ ਅਪਰਾਧ ਕਰਨ ਲਈ ਬਣਾਇਆ ਹੈ। ਫਿਲਹਾਲ ਸਾਈਬਰ ਸੈੱਲ ਦੀ ਟੀਮ ਨੇ ਦੋਸ਼ੀ ਨੂੰ ਬਿਹਾਰ ਤੋਂ ਗ੍ਰਿਫਤਾਰ ਕਰਕੇ ਦਿੱਲੀ ਲੈ ਕੇ ਆ ਗਈ ਹੈ।