ETV Bharat / bharat

Contempt Of Court: ਹਾਈਕੋਰਟ ਦੇ ਜੱਜ ਤੋਂ ਮੌਤ ਦੀ ਸਜ਼ਾ ਮੰਗਣ ਵਾਲੇ ਨੂੰ ਛੇ ਮਹੀਨੇ ਕੈਦ ਦੀ ਸਜ਼ਾ - ਜਸਟਿਸ ਸ਼ੈਲੇਂਦਰ ਕੌਰ ਅਤੇ ਜਸਟਿਸ ਸੁਰੇਸ਼ ਕੁਮਾਰ

ਦਿੱਲੀ ਹਾਈ ਕੋਰਟ ਨੇ ਵਿਅਕਤੀ ਨੂੰ ਅਦਾਲਤ ਦੀ ਮਾਣਹਾਨੀ ਦੇ ਦੋਸ਼ ਵਿੱਚ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਕਤ ਵਿਅਕਤੀ 'ਤੇ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। Court sentences man to six months imprisonment, delhi high court

contempt of court
contempt of court
author img

By ETV Bharat Punjabi Team

Published : Nov 1, 2023, 1:31 PM IST

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਇੱਕ ਵਿਅਕਤੀ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ। ਦਰਅਸਲ ਉਸ ਵਿਅਕਤੀ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਉਸ ਦੀ ਪਟੀਸ਼ਨ ਨੂੰ ਰੱਦ ਕਰਨ ਵਾਲੇ ਮੌਜੂਦਾ ਜੱਜ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਇਸ 'ਤੇ ਜਸਟਿਸ ਸ਼ੈਲੇਂਦਰ ਕੌਰ ਅਤੇ ਜਸਟਿਸ ਸੁਰੇਸ਼ ਕੁਮਾਰ ਕੈਤ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਨਰੇਸ਼ ਸ਼ਰਮਾ ਨਾਮਕ ਮੁਦਈ, ਜਿਸ ਦੇ ਖਿਲਾਫ ਅਗਸਤ ਵਿਚ ਅਪਰਾਧਿਕ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ, ਉਸ ਨੂੰ ਆਪਣੇ ਕੰਮਾਂ ਅਤੇ ਚਾਲ-ਚਲਣ 'ਤੇ ਕੋਈ ਪਛਤਾਵਾ ਨਹੀਂ ਹੈ। ਡਿਵੀਜ਼ਨ ਬੈਂਚ ਨੇ ਕਿਹਾ ਕਿ ਅਸੀਂ ਕੰਟੈਂਪਟ ਆਫ ਕੋਰਟ ਐਕਟ, 1971 ਦੇ ਤਹਿਤ ਉਕਤ ਮੁਲਜ਼ਮ ਨੂੰ ਦੋਸ਼ੀ ਮੰਨਦੇ ਹਾਂ।

ਅਦਾਲਤ ਵਲੋਂ ਜ਼ੁਰਮਾਨਾ ਨਾਲੇ ਕੀਤੀ ਛੇ ਮਹੀਨੇ ਦੀ ਸਜ਼ਾ: ਡਿਵੀਜ਼ਨ ਬੈਂਚ ਨੇ ਕਿਹਾ ਕਿ ਨਤੀਜੇ ਵਜੋਂ ਉਸ ਨੂੰ 2,000 ਰੁਪਏ ਜੁਰਮਾਨਾ ਅਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ ਸੱਤ ਦਿਨ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ। ਇਸ ਦੇ ਨਾਲ ਹੀ ਹਦਾਇਤ ਕੀਤੀ ਕਿ ਨਰੇਸ਼ ਸ਼ਰਮਾ ਨੂੰ ਹਿਰਾਸਤ ਵਿੱਚ ਲੈ ਕੇ ਤਿਹਾੜ ਜੇਲ੍ਹ ਦੇ ਹਵਾਲੇ ਕੀਤਾ ਜਾਵੇ।

ਸ਼ਿਕਾਇਤਾਂ ਨੂੰ ਸਭਿਅਕ ਢੰਗ ਨਾਲ ਪੇਸ਼ ਕਰਨ ਦੀ ਹਦਾਇਤ: ਡਿਵੀਜ਼ਨ ਬੈਂਚ ਨੇ ਅੱਗੇ ਕਿਹਾ ਕਿ ਨਰੇਸ਼ ਸ਼ਰਮਾ ਨੇ ਆਪਣੀ ਸ਼ਿਕਾਇਤ ਵਿੱਚ ਸਿੰਗਲ ਜੱਜ ਨੂੰ ਚੋਰ ਕਹਿਣ ਦੇ ਨਾਲ ਇਹ ਵੀ ਕਿਹਾ ਕਿ ਦਿੱਲੀ ਹਾਈ ਕੋਰਟ ਅਪਰਾਧਿਕ ਸਥਿਤੀ ਨੂੰ ਹੋਰ ਗੁੰਝਲਦਾਰ ਬਣਾਉਣ ਵਿੱਚ ਸ਼ਾਮਲ ਹੈ। ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਅਦਾਲਤ ਦੀ ਮਾਣ-ਮਰਿਆਦਾ ਅਤੇ ਕਾਨੂੰਨ ਦੀ ਨਿਆਂਇਕ ਪ੍ਰਕਿਰਿਆ ਨੂੰ ਕਾਇਮ ਰੱਖਦੇ ਹੋਏ ਆਪਣੀਆਂ ਸ਼ਿਕਾਇਤਾਂ ਨੂੰ ਸਭਿਅਕ ਢੰਗ ਨਾਲ ਪੇਸ਼ ਕਰਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.