ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੀ ਹਾਈ ਕੋਰਟ ਨੇ ਕਿਹਾ ਕਿ ਜੋ ਲੋਕ ਬੇਟੀ ਨੂੰ ਜਨਮ ਦੇਣ ਲਈ ਆਪਣੀ ਨੂੰਹ ਨੂੰ ਤੰਗ ਕਰਦੇ ਹਨ, ਉਨ੍ਹਾਂ ਨੂੰ ਇਹ ਸਿਖਾਇਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕ੍ਰੋਮੋਸੋਮ ਬੱਚੇ ਦੇ ਜਨਮ ਲਈ ਜ਼ਿੰਮੇਵਾਰ ਹਨ, ਨੂੰਹ ਦੇ ਨਹੀਂ। ਜਸਟਿਸ ਸਵਰਨਕਾਂਤਾ ਸ਼ਰਮਾ ਦੀ ਬੈਂਚ ਨੇ ਦਾਜ ਲਈ ਕਤਲ ਦੇ ਮਾਮਲੇ 'ਚ ਮੁਲਜ਼ਮ ਪਤੀ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਇਹ ਟਿੱਪਣੀ ਕੀਤੀ ਹੈ।
ਮਰਦਾਂ ਵਿੱਚ X ਅਤੇ Y ਕ੍ਰੋਮੋਸੋਮ: ਹਾਈ ਕੋਰਟ ਨੇ ਕਿਹਾ ਕਿ ਜੈਨੇਟਿਕ ਸਾਇੰਸ ਪੂਰੀ ਤਰ੍ਹਾਂ ਨਾਲ ਅਣਗੋਂਲਿਆਂ ਕੀਤੀ ਜਾ ਰਹੀ ਹੈ। ਜੈਨੇਟਿਕ ਵਿਗਿਆਨ ਦੇ ਅਨੁਸਾਰ, X ਅਤੇ Y ਕ੍ਰੋਮੋਸੋਮ ਅਣਜੰਮੇ ਬੱਚੇ ਦੇ ਲਿੰਗ ਨੂੰ ਨਿਰਧਾਰਤ ਕਰਨ ਲਈ ਜ਼ਿੰਮੇਵਾਰ ਹਨ। ਔਰਤਾਂ ਵਿੱਚ ਸਿਰਫ਼ XX ਕ੍ਰੋਮੋਸੋਮ ਹੁੰਦੇ ਹਨ। ਜਦੋਂ ਕਿ, ਮਰਦਾਂ ਵਿੱਚ X ਅਤੇ Y ਕ੍ਰੋਮੋਸੋਮ ਹੁੰਦੇ ਹਨ। ਅਜਿਹੇ 'ਚ ਜੇਕਰ ਕੋਈ ਔਰਤ ਬੱਚੀ ਨੂੰ ਜਨਮ ਦਿੰਦੀ ਹੈ ਤਾਂ ਉਹ ਇਸ ਲਈ ਜ਼ਿੰਮੇਵਾਰ ਨਹੀਂ ਹੈ।
ਲੜਕੇ ਦੇ ਜਨਮ ਨੂੰ ਜ਼ਰੂਰੀ ਸਮਝਦੇ : ਹਾਈਕੋਰਟ ਨੇ ਕਿਹਾ ਕਿ ਅਜਿਹੇ ਕਈ ਮਾਮਲੇ ਅਦਾਲਤ ਦੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਸ਼ਿਕਾਇਤਕਰਤਾਵਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਬੇਟੀ 'ਤੇ ਇਸ ਲਈ ਤਸ਼ੱਦਦ ਕੀਤਾ ਗਿਆ, ਕਿਉਂਕਿ ਉਸ ਨੇ ਲੜਕੀ ਨੂੰ ਜਨਮ ਦਿੱਤਾ ਸੀ। ਸਹੁਰੇ ਆਪਣੇ ਵੰਸ਼ ਨੂੰ ਅੱਗੇ ਵਧਾਉਣ ਲਈ ਲੜਕੇ ਦੇ ਜਨਮ ਨੂੰ ਜ਼ਰੂਰੀ ਸਮਝਦੇ ਹਨ ਅਤੇ ਲੜਕੀ ਦੇ ਜਨਮ ਲਈ ਨੂੰਹ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਜਦਕਿ ਇਸ ਲਈ ਲੜਕਾ ਹੀ ਜ਼ਿੰਮੇਵਾਰ ਹੈ।
- ਦਿਵਿਆ ਪਾਹੂਜਾ ਕਤਲ ਕਾਂਡ ਦੇ 2 ਮੁਲਜ਼ਮਾਂ ਖਿਲਾਫ ਲੁੱਕਆਊਟ ਨੋਟਿਸ ਜਾਰੀ, ਖ਼ਬਰ ਦੇਣ 'ਤੇ 50 ਹਜ਼ਾਰ ਰੁਪਏ ਦਾ ਇਨਾਮ
- ਦਿੱਲੀ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮ੍ਰਿਤਕ ਦੇਹ ਨੂੰ ਸੜਕ 'ਤੇ ਘਸੀਟਿਆ, 5 ਮੁਲਜ਼ਮ ਗ੍ਰਿਫ਼ਤਾਰ
- ਅਯੋਧਿਆ ਰਾਮ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਜ਼ੋਰਾ 'ਤੇ, ਲੁਧਿਆਣਾ 'ਚ ਰਾਮ ਭਗਤਾਂ ਲਈ ਤਿਆਰ ਹੋ ਰਹੇ ਵਿਸ਼ੇਸ਼ ਸਵੈਟਰ
ਦਾਜ ਦੇ ਕੋਹੜ ਉੱਤੇ ਹਾਈਕੋਰਟ ਦੀ ਟਿੱਪਣੀ: ਦਾਜ ਦੀ ਬੁਰਾਈ 'ਤੇ ਟਿੱਪਣੀ ਕਰਦਿਆਂ ਅਦਾਲਤ ਨੇ ਕਿਹਾ ਕਿ ਔਰਤ ਦੀ ਇੱਜ਼ਤ ਨੂੰ ਉਸ ਦੇ ਮਾਪਿਆਂ ਵੱਲੋਂ ਦਿੱਤੇ ਪੈਸਿਆਂ ਨਾਲ ਨਹੀਂ ਮਾਪਿਆ ਜਾ ਸਕਦਾ। ਅਕਸਰ ਦੇਖਿਆ ਜਾਂਦਾ ਹੈ ਕਿ ਜਿਨ੍ਹਾਂ ਔਰਤਾਂ ਦੇ ਮਾਤਾ-ਪਿਤਾ ਸਹੁਰਿਆਂ ਵੱਲੋਂ ਮੰਗਿਆ ਦਾਜ ਨਹੀਂ ਦਿੰਦੇ, ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਦਾ ਕਤਲ ਵੀ ਕੀਤਾ ਜਾਂਦਾ ਹੈ।