ETV Bharat / bharat

ਕਰਤਾਰਪੁਰ ਸਾਹਿਬ ਨੂੰ ਦਿੱਲੀ ਸਰਕਾਰ ਨੇ ਮੁੱਖ ਮੰਤਰੀ ਤੀਰਥ ਯੋਜਨਾ ਵਿੱਚ ਸ਼ਾਮਲ ਕੀਤਾ

author img

By

Published : Nov 26, 2021, 6:34 PM IST

ਦਿੱਲੀ ਸਰਕਾਰ (Delhi government) ਨੇ ਦਿੱਲੀ ਦੇ ਸੀਨੀਅਰ ਸਿਟੀਜਨਾਂ (Senior Citizens of Delhi) ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ (CM Pilgrimage scheme) ਦੇ ਤਹਿਤ ਕਰਤਾਰਪੁਰ ਸਾਹਿਬ (Kartarpur Sahib) ਨੂੰ ਵੀ ਸ਼ਾਮਲ ਕਰ ਲਿਆ ਹੈ। ਕਰਤਾਰਪੁਰ ਸਾਹਿਬ ਲਾਂਘਾ ਪਿਛਲੇ ਦਿਨੀਂ ਖੁੱਲ੍ਹਿਆ ਸੀ, ਜਿਹੜਾ ਕਿ ਪਾਕਿਸਤਾਨ ਵਿੱਚ ਮੌਜੂਦ ਹੈ।

ਕਰਤਾਰਪੁਰ ਸਾਹਿਬ ਨੂੰ ਦਿੱਲੀ ਸਰਕਾਰ ਨੇ ਮੁੱਖ ਮੰਤਰੀ ਤੀਰਥ ਯੋਜਨਾ ਵਿੱਚ ਸ਼ਾਮਲ ਕੀਤਾ
ਕਰਤਾਰਪੁਰ ਸਾਹਿਬ ਨੂੰ ਦਿੱਲੀ ਸਰਕਾਰ ਨੇ ਮੁੱਖ ਮੰਤਰੀ ਤੀਰਥ ਯੋਜਨਾ ਵਿੱਚ ਸ਼ਾਮਲ ਕੀਤਾ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸੀਨੀਅਰ ਨਾਗਰਿਕਾਂ ਲਈ ਮੁੱਖ ਮੰਤਰੀ ਮੁਫਤ ਤੀਰਥ ਯਾਤਰਾ ਯੋਜਨਾ (Free Pilgrimage) ਦੇ ਤਹਿਤ ਦਿੱਲੀ ਸਰਕਾਰ ਨੇ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਹ ਧਾਰਮਿਕ ਸਥਾਨ ਦਿੱਲੀ ਸਰਕਾਰ ਦੀ ਇਸ ਯੋਜਨਾ ਦਾ 14ਵਾਂ ਤੀਰਥ ਸਥਾਨ ਹੋਵੇਗਾ। ਕੁਝ ਦਿਨ ਪਹਿਲਾਂ ਦਿੱਲੀ ਸਰਕਾਰ ਨੇ ਇਸ ਯੋਜਨਾ ਵਿੱਚ ਅਯੁੱਧਿਆ ਨੂੰ ਵੀ ਸ਼ਾਮਲ ਕੀਤਾ ਸੀ।

ਕਰਤਾਰਪੁਰ ਸਾਹਿਬ ਨੂੰ ਸ਼ਾਮਲ ਕੀਤਾ

ਨਿਊਜ਼ ਏਜੰਸੀ ਏਐਨਆਈ ਮੁਤਾਬਕ, ਦਿੱਲੀ ਸਰਕਾਰ ਨੇ ਦਿੱਲੀ ਦੇ ਸੀਨੀਅਰ ਨਾਗਰਿਕਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਸਾਹਿਬ ਨੂੰ ਵੀ ਸ਼ਾਮਲ ਕੀਤਾ ਹੈ। ਸ਼ਰਧਾਲੂਆਂ ਦਾ ਪਹਿਲਾ ਜੱਥਾ 5 ਜਨਵਰੀ ਨੂੰ ਡੀਲਕਸ ਬੱਸ ਰਾਹੀਂ ਦਿੱਲੀ ਤੋਂ ਕਰਤਾਰਪੁਰ ਲਈ ਰਵਾਨਾ ਹੋਵੇਗਾ।

ਯੂਪੀ ਦੇ ਅਯੁੱਧਿਆ ਨੂੰ ਵੀ ਕੀਤਾ ਸੀ ਸ਼ਾਮਲ

ਕੁਝ ਦਿਨ ਪਹਿਲਾਂ ਸੀਐਮ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਯੂਪੀ ਦੇ ਅਯੁੱਧਿਆ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਹੁਣ 13ਵੇਂ ਸਥਾਨ 'ਤੇ ਅਯੁੱਧਿਆ ਨੂੰ ਇਸ ਯੋਜਨਾ 'ਚ ਸ਼ਾਮਲ ਕੀਤਾ ਗਿਆ ਹੈ। ਦਿੱਲੀ ਦਾ ਕੋਈ ਵੀ ਬਜ਼ੁਰਗ ਕਿਸੇ ਨੌਜਵਾਨ ਨੂੰ ਆਪਣੇ ਨਾਲ ਲੈ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਪਹਿਲੀ ਰੇਲਗੱਡੀ 3 ਦਸੰਬਰ ਨੂੰ ਜਾਵੇਗੀ। ਇਸ ਦੇ ਲਈ ਈ-ਡਿਸਟ੍ਰਿਕਟ ਪੋਰਟਲ 'ਤੇ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।

ਇਸਾਈ ਧਰਮ ਲਈ ਵੀ ਕੀਤੀ ਵਿਵਸਥਾ

ਇਸ ਤੋਂ ਇਲਾਵਾ ਇਸਾਈ ਧਰਮ ਨੂੰ ਮੰਨਣ ਵਾਲਿਆਂ ਲਈ ਵੀ ਸਕੀਮ ਵਿੱਚ ਵਿਵਸਥਾ ਕੀਤੀ ਗਈ ਹੈ। ਜਿਕਰਯੋਗ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਸਿੱਖਾਂ ਨੂੰ ਵੱਡਾ ਤੋਹਫਾ ਦਿੱਤਾ ਸੀ। ਇਸ ਲਾਂਘੇ ਨੂੰ ਲੈ ਕੇ ਰਾਜਨੀਤੀ ਵੀ ਹੋਈ ਸੀ ਤੇ ਲਗਭਗ ਸਾਰੀਆਂ ਪਾਰਟੀਆਂ ਦੇ ਰਾਜਸੀ ਆਗੂ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਡੇਰਾ ਬਾਬਾ ਨਾਨਕ ਪੁੱਜੇ ਸੀ। ਉਸ ਵੇਲੇ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।

ਪਾਕਿਸਤਾਨ ਵਿੱਚ ਮੌਜੂਦ ਹੈ ਕਰਤਾਰਪੁਰ ਸਾਹਿਬ

ਜਿਕਰਯੋਗ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਸਥਿਤ ਹੈ ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਇਹ ਅਹਿਮ ਸਥਾਨ ਸਿੱਖ ਧਰਮ ਵਿੱਚ ਵਿਲੱਖਣ ਮਹੱਤਤਾ ਰਖਦਾ ਹੈ। ਇਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਬਿਤਾਏ ਸੀ। ਭਾਰਤ-ਪਾਕਿ ਵੰਡ ਤੋਂ ਹੀ ਇਸ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਰਾਹ ਬੰਦ ਸੀ ਤੇ 2018 ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਲਾਂਘੇ ਨੂੰ ਖੋਲ੍ਹਣ ਬਾਰੇ ਪਹਿਲਾ ਬਿਆਨ ਦਿੱਤਾ ਸੀ ਤੇ ਬਾਅਦ ਵਿੱਚ ਚੁਫੇਰਿਓਂ ਹੋਈਆਂ ਕੋਸ਼ਿਸ਼ਾਂ ਕਾਰਨ ਇਹ ਲਾਂਘਾ ਖੁੱਲ੍ਹ ਸਕਿਆ ਸੀ ਪਰ ਕੋਰੋਨਾ ਕਾਲ ਵਿੱਚ ਫੇਰ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਗੁਰੂ ਨਾਨਕ ਦੇਵ ਜੀ ਦੇ 552ਵੇਂ ਜਨਮ ਦਿਹਾੜੇ ਮੌਕੇ ਕੇਂਦਰ ਸਰਕਾਰ ਨੇ ਇਹ ਲਾਂਘਾ ਦੁਬਾਰਾ ਖੋਲ੍ਹ ਦਿੱਤਾ ਸੀ।

ਇਹ ਵੀ ਪੜ੍ਹੋ:ਸਮਾਂ ਦੱਸੇਗਾ ਕੌਣ ਅਸਲੀ ਆਮ ਆਦਮੀ ਹੈ- ਡਿਪਟੀ ਸੀਐੱਮ ਓਪੀ ਸੋਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.