ਨਵੀਂ ਦਿੱਲੀ— ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਆਗੂ ਕੇ. ਕਵਿਤਾ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਮੰਗਲਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਈ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਬੇਟੀ ਅਤੇ ਵਿਧਾਨ ਪ੍ਰੀਸ਼ਦ ਦੀ ਮੈਂਬਰ ਕਵਿਤਾ (44) ਸਵੇਰੇ 11:30 ਵਜੇ ਈਡੀ ਦਫ਼ਤਰ ਪਹੁੰਚੀ।
ਕਵਿਤਾ ਤੀਜੀ ਵਾਰ ਪੁੱਛਗਿੱਛ ਲਈ ਈਡੀ ਦੇ ਸਾਹਮਣੇ ਪੇਸ਼ ਹੋਈ ਹੈ। ਉਹ ਅੱਜ ਆਪਣਾ ਪੁਰਾਣਾ ਫ਼ੋਨ ਲੈ ਕੇ ਈਡੀ ਦਫ਼ਤਰ ਵਿੱਚ ਦਾਖ਼ਲ ਹੋਈ। ਉਸ ਨੇ ਉਹ ਫੋਨ ਇੱਥੇ ਮੌਜੂਦ ਮੀਡੀਆ ਨੂੰ ਵੀ ਦਿਖਾਏ। ਈਡੀ ਨੇ ਚਾਰਜਸ਼ੀਟ 'ਚ ਕਿਹਾ ਹੈ ਕਿ ਕਵਿਤਾ ਨੇ ਕੁਝ ਮਹੀਨਿਆਂ 'ਚ 10 ਫੋਨ ਬਦਲੇ ਹਨ। ਈਡੀ ਨੇ ਇਲਜ਼ਾਮ ਲਾਇਆ ਕਿ ਐਮ.ਐਲ.ਸੀ ਕਵਿਤਾ ਨੇ ਸ਼ਰਾਬ ਮਾਮਲੇ ਦੇ ਸਬੂਤ ਵਾਲਾ ਫ਼ੋਨ ਨਸ਼ਟ ਕਰ ਦਿੱਤਾ ਹੈ।
ਇਹ ਵੀ ਪੜੋ:- Delhi Budget Issue: ਬਜਟ ਨੂੰ ਲੈ ਕੇ ਵਿਧਾਨ ਸਭਾ 'ਚ ਹੰਗਾਮਾ, ਖ਼ਜ਼ਾਨਾ ਮੰਤਰੀ ਨੇ ਚੁੱਕੀ ਜਾਂਚ ਦੀ ਮੰਗ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 11 ਅਤੇ 20 ਮਾਰਚ ਨੂੰ ਉਹ ਕੇਂਦਰੀ ਦਿੱਲੀ ਸਥਿਤ ਈਡੀ ਹੈੱਡਕੁਆਰਟਰ 'ਚ ਕਰੀਬ 18-19 ਘੰਟੇ ਰੁਕੀ ਸੀ। ਸੋਮਵਾਰ ਨੂੰ ਬੀਆਰਐਸ ਨੇਤਾ ਕਰੀਬ 9:15 ਵਜੇ ਈਡੀ ਦਫ਼ਤਰ ਤੋਂ ਚਲੇ ਗਏ। ਸੂਤਰਾਂ ਅਨੁਸਾਰ ਕੱਲ੍ਹ ਪੁੱਛਗਿੱਛ ਦੌਰਾਨ ਉਸ ਤੋਂ ਦਰਜਨ ਦੇ ਕਰੀਬ ਸਵਾਲ ਪੁੱਛੇ ਗਏ ਅਤੇ ਉਸ ਦੇ ਬਿਆਨ ਦਰਜ ਕੀਤੇ ਗਏ। ਮੰਨਿਆ ਜਾ ਰਿਹਾ ਹੈ ਕਿ ਕਵਿਤਾ ਤੋਂ ਹੈਦਰਾਬਾਦ ਦੇ ਉਦਯੋਗਪਤੀ ਅਰੁਣ ਰਾਮਚੰਦਰ ਪਿੱਲੈ ਦੇ ਬਿਆਨਾਂ 'ਤੇ ਵੀ ਪੁੱਛਗਿੱਛ ਕੀਤੀ ਗਈ ਹੈ, ਜਿਸ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪਿਲਈ ਕਥਿਤ ਤੌਰ 'ਤੇ ਕਵਿਤਾ ਦੇ ਚੰਗੇ ਸੰਪਰਕ ਵਿੱਚ ਹੈ। ਕਵਿਤਾ ਨੇ ਕਿਹਾ ਹੈ ਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।
ਇਹ ਵੀ ਪੜੋ:- BJP says Rahul apologize : ‘ਰਾਹੁਲ ਅੱਜ ਦੀ ਸਿਆਸਤ ਦੇ 'ਮੀਰ ਜਾਫ਼ਰ' ਹਨ, ਮੁਆਫ਼ੀ ਮੰਗਣੀ ਪਵੇਗੀ’