ਨਵੀਂ ਦਿੱਲੀ: ਪੰਜਾਬ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਬੰਧ ਵਿੱਚ ਕੰਮ ਕਰਦੇ ਹੋਏ, ਸਪੈਸ਼ਲ ਸੈੱਲ ਅਤੇ ਪੁਣੇ ਪੁਲਿਸ ਦੀ ਟੀਮ ਨੇ ਗੋਲੀਬਾਰੀ ਕਰਨ ਵਾਲਿਆਂ ਵਿੱਚੋਂ ਇੱਕ ਦੇ ਕਰੀਬੀ ਸਿੱਧੇਸ਼ ਹੀਰਾਮਨ ਕਮਲੇ ਉਰਫ਼ ਸੌਰਵ ਮਹਾਕਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਪੁਣੇ ਪੁਲਸ ਨੇ ਉਸ ਨੂੰ 14 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਦੂਜੇ ਪਾਸੇ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਸਲਮਾਨ ਖਾਨ ਨੂੰ ਭੇਜੇ ਗਏ ਧਮਕੀ ਪੱਤਰ ਦੇ ਮਾਮਲੇ 'ਚ ਸਪੈਸ਼ਲ ਸੈੱਲ ਦੇ ਦਫਤਰ 'ਚ ਲਾਰੇਂਸ ਬਿਸ਼ਨੋਈ ਤੋਂ ਪੁੱਛਗਿੱਛ ਕਰ ਰਹੀ ਹੈ।
ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਦਿੱਲੀ ਅਤੇ ਮਹਾਰਾਸ਼ਟਰ ਪੁਲਿਸ ਵਲੋਂ ਜੁਆਇੰਟ ਪੱਧਰ ਉੱਤੇ ਕੰਮ ਕੀਤਾ ਜਾ ਰਿਹਾ ਹੈ। ਸਪੈਸ਼ਲ CP, HGS ਧਾਲੀਵਾਲ ਨੇ ਕਿਹਾ ਕਿ ਸਾਡੀ ਟੀਮ ਨੇ 5 ਸ਼ੂਟਰਾਂ ਦੀ ਪਛਾਣ ਕੀਤੀ ਹੈ। ਜਿੱਥੇ ਜਿੱਥੇ ਇਨ੍ਹਾਂ ਗੈਂਗ ਦੀ ਅਪਰਾਧ ਤੇ ਮਾਮਲੇ ਦਰਜ ਰਹੇ ਹਨ, ਉਨ੍ਹਾਂ ਨੂੰ ਪੰਜਾਬ ਪੁਲਿਸ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਪੁਣੇ ਪੁਲਿਸ ਵਲੋਂ ਵੀ ਵੱਡੇ ਮੁਲਜ਼ਮ ਜੋ ਕਿ ਮੁੱਖ ਮੁਲਜ਼ਮ ਹੈ, ਉਸ ਨੂੰ ਸ਼ੂਟਰ ਸੌਰਭ ਮਹਾਕਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹਾਕਾਲ ਨੇ ਲਾਰੈਂਸ ਦੇ ਕਹਿਣ ਉੱਤੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਣੇ, ਮਹਾਰਾਸ਼ਟਰ ਅਤੇ ਦਿੱਲੀ ਪੁਲਿਸ ਨਾਲ ਪੰਜਾਬ ਟੀਮ ਮਿਲ ਕੇ ਕੰਮ ਕਰ ਰਹੀ ਹੈ।
ਸੌਰਭ ਮਹਾਕਾਲ ਸ਼ੂਟਰਾਂ ਨਾਲ ਸਬੰਧਤ ਹੈ। ਇਹ ਸ਼ਾਰਪ ਸ਼ੂਟਰ ਹੋਰਨਾਂ ਸ਼ੂਟਰਾਂ ਨਾਲ ਬਹੁਤ ਨੇੜ੍ਹੇ ਰਿਹਾ ਹੈ। ਲਾਰੈਂਸ ਦੇ ਕਹਿਣ ਉੱਤੇ ਸ਼ੂਟਰ ਮਹਾਕਾਲ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਮਹਾਰਾਸ਼ਟਰ ਪੁਲਿਸ ਨੇ ਮਹਾਕਾਲ ਦਾ 14 ਦਿਨਾਂ ਦਾ ਰਿਮਾਂਡ ਲਿਆ ਹੈ। ਹਾਲਾਂਕਿ ਪੱਤਰਕਾਰਾਂ ਦੇ ਕਈ ਸਵਾਲਾਂ ਉੱਤੇ HGS ਧਾਲੀਵਾਲ, ਸਪੈਸ਼ਲ CP ਵਲੋਂ ਕੋਈ ਵੀ ਕਮੈਂਟ ਕਰਨ ਤੋਂ ਮਨਾ ਕਰ ਦਿੱਤਾ ਗਿਆ। ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਪੁਲਿਸ ਟੀਮਾਂ ਵਲੋਂ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ CBI 'ਤੇ ਭੰਨਿਆ ਠੀਕਰਾ, ਬੋਲੀ CBI ਪਹਿਲਾਂ ਮੰਨ ਜਾਂਦੀ ਤਾਂ ਮੂਸੇਵਾਲਾ ਹੁੰਦਾ ਜ਼ਿੰਦਾ